ਜੀ. ਐੱਮ. ਦੇ ਦੌਰੇ ਦੀ ਸੂਚਨਾ ਨਾਲ ਰੇਲਵੇ ਅਧਿਕਾਰੀਆਂ ’ਚ ਮਚਿਆ ਹੜਕੰਪ

Thursday, Jan 14, 2021 - 12:15 PM (IST)

ਜੀ. ਐੱਮ. ਦੇ ਦੌਰੇ ਦੀ ਸੂਚਨਾ ਨਾਲ ਰੇਲਵੇ ਅਧਿਕਾਰੀਆਂ ’ਚ ਮਚਿਆ ਹੜਕੰਪ

ਜਲੰਧਰ (ਗੁਲਸ਼ਨ) - ਨਾਰਦਰਨ ਰੇਲਵੇ ਦੇ ਜੀ. ਐੱਮ. ਆਸ਼ੂਤੋਸ਼ ਗੰਗਵਾਲ ਦੇ ਜਲੰਧਰ ਸਿਟੀ ਸਟੇਸ਼ਨ ਦੇ ਦੌਰੇ ’ਤੇ ਆਉਣ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ’ਚ ਹੜਕੰਪ ਮਚ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਤੋਂ ਲੈ ਕੇ ਸਥਾਨਕ ਪੱਧਰ ਦੇ ਅਧਿਕਾਰੀ ਲਗਾਤਾਰ ਸਮੀਖਿਆ ਕਰ ਰਹੇ ਹਨ। ਰੇਲਵੇ ਦੇ ਇੰਜੀਨੀਅਰਿੰਗ, ਆਪ੍ਰੇਟਿੰਗ, ਹੈਲਥ, ਕਮਰਸ਼ੀਅਲ, ਇਲੈਕਟ੍ਰਿਕ ਵਿਭਾਗਾਂ ਦੇ ਇੰਚਾਰਜ ਆਪਣੇ-ਆਪਣੇ ਪੱਧਰ ’ਤੇ ਤਿਆਰੀਆਂ ਵਿਚ ਜੁਟ ਗਏ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਸੂਚਨਾ ਮੁਤਾਬਕ ਜੀ. ਐੱਮ. 19 ਫਰਵਰੀ ਨੂੰ ਜਲੰਧਰ ਸਿਟੀ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਦਾ ਨਿਰੀਖਣ ਕਰਨਗੇ। ਸਿਟੀ ਰੇਲਵੇ ਸਟੇਸ਼ਨ ਦੀ ਇੰਸਪੈਕਸ਼ਨ ਕਰਨ ਤੋਂ ਇਲਾਵਾ ਉਹ ਪਾਵਰ ਕੈਬਿਨ, ਟ੍ਰੇਨਿੰਗ ਸਕੂਲ, ਰੇਲਵੇ ਫਾਟਕਾਂ, ਰੇਲਵੇ ਪੁਲਾਂ, ਰੇਲਵੇ ਕਾਲੋਨੀ ਤੋਂ ਇਲਾਵਾ ਅੰਮ੍ਰਿਤਸਰ ਤੱਕ ਵਿੰਡੋ ਇੰਸਪੈਕਸ਼ਨ ਕਰਨਗੇ। ਜੀ. ਐੱਮ. ਦੇ ਆਉਣ ਦਾ ਮੈਸੇਜ ਮਿਲਣ ਤੋਂ ਬਾਅਦ ਹੁਣੇ ਤੋਂ ਹੀ ਸਿਟੀ ਰੇਲਵੇ ਸਟੇਸ਼ਨ ’ਤੇ ਰੰਗ-ਰੋਗਨ ਅਤੇ ਸਾਫ-ਸਫਾਈ ਤੋਂ ਲੈ ਕੇ ਮੁਰੰਮਤ ਦੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ ਤਾਂ ਕਿ ਇੰਸਪੈਕਸ਼ਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਜ਼ਰ ਨਾ ਆਵੇ। ਜਾਣਕਾਰੀ ਮੁਤਾਬਕ ਅਧਿਕਾਰੀਆਂ ਵੱਲੋਂ ਜਲੰਧਰ ਸਿਟੀ, ਸੂਰਾਨੁੱਸੀ, ਕਰਤਾਰਪੁਰ, ਹਮੀਰਾ ਆਦਿ ਸਟੇਸ਼ਨਾਂ ’ਤੇ ਵੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ


author

rajwinder kaur

Content Editor

Related News