ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਅਦਾਲਤ ਨੂੰ ਸੌਂਪੀ ਗਈ ਸਪਲੀਮੈਂਟਰੀ ਦੀ ਕਾਪੀ

12/9/2020 4:57:07 PM

ਹੁਸ਼ਿਆਰਪੁਰ (ਅਮਰਿੰਦਰ)— ਜ਼ਿਲ੍ਹੇ ਦੇ ਟਾਂਡਾ ਕਸਬੇ ਨਾਲ ਲੱਗਦੇ ਇਕ ਪਿੰਡ 'ਚ 21 ਅਕਤੂਬਰ ਨੂੰ 6 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਬਾਅਦ ਜਿਊਂਦੀ ਸਾੜ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਮੁਲਜ਼ਮ ਪੋਤਰਾ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਸਿੰਘ ਅਤੇ ਦਾਦਾ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਮਾਮਲੇ ਦੀ ਸੁਣਵਾਈ ਬੀਤੇ ਦਿਨੀਂ ਮਾਣਯੋਗ ਜੱਜ ਨੀਲਮ ਅਰੋੜਾ ਦੀ ਅਦਾਲਤ 'ਚ ਹੋਈ। ਇਸ ਮਾਮਲੇ 'ਚ ਮੁਲਜ਼ਮ ਦਾਦਾ ਸੁਰਜੀਤ ਸਿੰਘ ਦੀ ਪੇਸ਼ੀ ਵੀਡੀਓ ਕਾਫਰੰਸਿੰਗ ਰਾਹੀਂ ਹੋਈ, ਜਦੋਂ ਕਿ ਮੁੱਖ ਮੁਲਜ਼ਮ ਸੁਰਪ੍ਰੀਤ ਸਿੰਘ ਅਜੇ ਵੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੋਣ ਕਾਰਨ ਉਸ ਦੀ ਪੇਸ਼ੀ ਨਹੀਂ ਹੋਈ।

ਸੋਮਵਾਰ ਨੂੰ ਅਦਾਲਤ 'ਚ ਮੁਲਜ਼ਮ ਦਾਦਾ-ਪੋਤਰੇ ਦੇ ਵਕੀਲ ਨੂੰ ਪੁਲਸ ਵੱਲੋਂ ਪੇਸ਼ ਸਪਲੀਮੈਂਟਰੀ ਕਾਪੀ ਸੌਂਪੀ ਗਈ। ਅਦਾਲਤ ਨੇ ਸੋਮਵਾਰ ਨੂੰ ਸੁਣਵਾਈ ਦੇ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਤੈਅ ਕੀਤੀ ਹੈ।

ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ' ਨਾਲ ਗੀਤ 'ਤੇ ਪਏ ਭੰਗੜੇ (ਤਸਵੀਰਾਂ)

PunjabKesari

ਦਾਦੇ-ਪੋਤਰੇ ਦੀ ਜ਼ਮਾਨਤ ਪਟੀਸ਼ਨ ਪਹਿਲਾਂ ਹੀ ਹੋ ਚੁੱਕੀ ਹੈ ਰੱਦ
ਸੈਸ਼ਨ ਕੋਰਟ ਕੰਪਲੈਕਸ 'ਚ ਹੋਈ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਮਾਮਲੇ 'ਚ ਪੀੜਤ ਪੱਖ ਵੱਲੋਂ ਕੇਸ ਦੀ ਪੈਵਰੀ ਕਰ ਰਹੇ ਵਕੀਲ ਨਵੀਨ ਜੈਰਥ ਨੇ ਦੱਸਿਆ ਕਿ ਸੋਮਵਾਰ ਨੂੰ ਟਾਂਡਾ 'ਚ ਤਾਇਨਾਤ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਅਤੇ ਟਾਂਡਾ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਵਿਕਰਮ ਸਿੰਘ ਵੀ ਪਹੁੰਚੇ ਸਨ। ਦੋਸ਼ੀ ਪੱਖ ਦੇ ਵਕੀਲ ਦੀ ਮੰਗ 'ਤੇ ਉਨ੍ਹਾਂ ਨੂੰ ਪੁਲਸ ਵੱਲੋਂ ਅਦਾਲਤ 'ਚ ਸੌਂਪੀ ਗਈ ਸਪਲੀਮੈਂਟਰੀ ਚਲਾਨ ਦੀ ਕਾਪੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ: ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ

ਸਪਲੀਮੈਂਟਰੀ ਕਾਪੀ 'ਚ ਫੋਰੈਂਸਿਕ ਰਿਪੋਰਟ, ਮੈਡੀਕਲ ਰਿਪੋਰਟ ਅਤੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਦੀ ਰਿਪੋਰਟ ਸ਼ਾਮਲ ਹੁੰਦੀ ਹੈ। ਇਸ ਬਹੁਚਰਚਿਤ ਮਾਮਲੇ ਦੀ ਸੁਣਵਾਈ 17 ਦਸੰਬਰ ਨੂੰ ਅਦਾਲਤ ਨੇ ਤੈਅ ਕੀਤੀ ਹੈ। ਪੁਲਸ ਵੱਲੋਂ ਪੇਸ਼ ਸਪਲੀਮੈਂਟਰੀ ਕਾਪੀਦਾ ਅਧਿਐਨ ਕਰਨ ਤੋਂ ਬਾਅਦ ਹੀ ਉਹ ਇਸ ਮਾਮਲੇ 'ਚ ਕੁਝ ਕਹਿ ਸਕਦੇ ਹਨ ਪਰ ਕਾਨੂੰਨ ਦੇ ਹਿਸਾਬ ਨਾਲ ਦੋਸ਼ੀਆਂ ਖ਼ਿਲਾਫ਼ ਪੁਲਸ ਦੇ ਕੋਲ ਪੁਖ਼ਤਾ ਸਬੂਤ ਹਨ। ਉਨ੍ਹÎਾਂ ਕਿਹਾ ਕਿ ਪੁਲਸ ਦੇ ਕੋਲ ਪੁਖ਼ਤਾ ਸਬੂਤ ਹੋਣ ਦੇ ਕਾਰਨ ਦੋਵੇਂ ਹੀ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਨੂੰ ਪਹਿਲਾਂ ਹੀ ਅਦਾਲਤ ਰੱਦ ਕਰ ਚੁੱਕੀ ਹੈ। ਨਵੀਨ ਜੈਰਥ ਨੇ ਦੱਸਿਆ ਕਿ ਪੁਲਸ ਵੱਲੋਂ ਤਿਆਰ ਚਲਾਨ 'ਚ ਉਹ ਸਾਰੇ ਤੱਥ ਸ਼ਾਮਲ ਕੀਤੇ ਗਏ ਹਨ, ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ 'ਚ ਸਹਾਇਕ ਹੋਣਗੇ। ਮਾਸੂਮ ਬੱਚੀ ਨੂੰ ਨਾਲ ਲਿਜਾਣ ਦੀ ਸੀ. ਸੀ. ਟੀ. ਵੀ. ਫੁਟੇਜ਼, ਕੱਪੜੇ, ਕੈਰੋਸਿਨ ਦੀ ਕੈਨੀ ਦਾ ਜ਼ਿਕਰ ਚਲਾਨ 'ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।

ਨੋਟ: ਪੰਜਾਬ 'ਚ ਵਾਪਰ ਰਹੀਆਂ ਬੱਚੀਆਂ ਨਾਲ ਜਬਰ-ਜ਼ਿਨਾਹ ਦੀਆਂ ਘਟਨਾਵਾਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor shivani attri