ਕੁੜੀ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਦੇ ਮਾਮਲੇ ''ਚ ਕਾਤਲ ਪੁਲਸ ਦੀ ਗ੍ਰਿਫ਼ਤ ਤੋਂ ਦੂਰ, ਹੋਇਆ ਪੋਸਟਮਾਰਟਮ
Friday, Dec 15, 2023 - 04:45 PM (IST)
ਜਲੰਧਰ (ਸ਼ੋਰੀ)- ਗੁਰੂ ਅਰਜਨ ਨਗਰ ਪਟਵਾਰਖਾਨਾ ਰੋਡ ਨੇੜੇ ਇਕ ਕੁੜੀ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਵਾਲੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਫੇਲ ਸਾਬਤ ਹੋ ਰਹੀ ਹੈ। ਪੁਲਸ ਦੀ ਇਸ ਕਾਰਵਾਈ ਕਾਰਨ ਇਲਾਕੇ ਦੇ ਲੋਕ ਦਹਿਸ਼ਤ ’ਚ ਹਨ। ਜ਼ਿਕਰਯੋਗ ਹੈ ਕਿ ਰਾਗਿਨੀ (19) 10ਵੀਂ ਜਮਾਤ ਦੀ ਵਿਦਿਆਰਥਣ ਰਾਗਿਨੀ ਪੁੱਤਰੀ ਕਿਸ਼ੋਰੀ ਦੀ ਲਾਸ਼ ਇਕ ਖਾਲੀ ਪਲਾਟ ’ਚੋਂ ਸੜੀ ਹੋਈ ਹਾਲਤ ’ਚ ਮਿਲੀ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਡਾਕਟਰਾਂ ਦੀ ਟੀਮ, ਜਿਸ ’ਚ 3 ਡਾਕਟਰ ਪਰਮਿੰਦਰ ਸਿੰਘ, ਡਾ. ਭੂਮਿਕਾ, ਡਾ. ਗੁਰਮੀਤ ਸਹਿਗਲ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਸਰੀਰ ’ਚੋਂ ਸ਼ੀਸ਼ਾ ਕੱਢਣ ਦੇ ਨਾਲ-ਨਾਲ ਡਾਕਟਰਾਂ ਨੇ ਸਰੀਰ ’ਚੋਂ ਰੇਪ ਕੇਸ ਦਾ ਸੈਂਪਲ ਵੀ ਲੈ ਲਿਆ ਹੈ।
ਸੈਂਪਲ ਜਾਂਚ ਲਈ ਲੈਬਾਰਟਰੀ ’ਚ ਭੇਜੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਕੀ ਕੁੜੀ ਨਾਲ ਰੇਪ ਕਰਨ ਤੋਂ ਬਾਅਦ ਤਾਂ ਕਤਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਰੀਰ ਇੰਨੀ ਬੁਰੀ ਤਰ੍ਹਾਂ ਨਾਲ ਸਾੜੇ ਜਾਣ ਦੇ ਕਾਰਨ ਵੀ ਸਾਹਮਣੇ ਨਹੀਂ ਆ ਸਕੇ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੁੜੀ ਨੂੰ ਕਿਸ ਪਦਾਰਥ ਨਾਲ ਸਾੜਿਆ ਗਿਆ ਸੀ।
ਇਹ ਵੀ ਪੜ੍ਹੋ : ਕੱਲ੍ਹ ਹੋਵੇਗੀ ਸਰਕਾਰੀ ਸਕੂਲਾਂ 'ਚ ਮੈਗਾ-PTM , ਮੰਤਰੀ ਹਰਜੋਤ ਬੈਂਸ ਦੀ ਮਾਪਿਆਂ ਨੂੰ ਖ਼ਾਸ ਅਪੀਲ
ਸੀ.ਆਈ.ਏ. ਸਟਾਫ਼ ਦੀ ਪੁਲਸ ’ਤੇ ਹੁਣ ਆਸ
ਬਸਤੀ ਬਾਵਾ ਖੇਲ ਥਾਣੇ ’ਚ ਵਾਪਰੇ ਇਸ ਦਰਦਨਾਕ ਕਤਲ ਨੂੰ ਟਰੇਸ ਕਰਨ ’ਚ ਥਾਣਾ ਪੱਧਰ ਦੀ ਪੁਲਸ ਪਿੱਛੇ ਰਹਿ ਗਈ ਹੈ। ਥਾਣੇ ’ਚ ਤਾਇਨਾਤ ਕੁਝ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਥਾਣਾ ਪੱਧਰ ’ਤੇ ਮਾਮਲਾ ਟਰੇਸ ਹੋਵੇਗਾ? ਹੁਣ ਸੀਨੀ. ਪੁਲਸ ਅਧਿਕਾਰੀਆਂ ਦੀਆਂ ਸਾਰੀਆਂ ਆਸਾਂ ਸੀ. ਆਈ. ਏ. ਸਟਾਫ਼ ਦੀ ਪੁਲਸ ’ਤੇ ਹਨ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ਼ ਨੇ ਇਸ ਇਲਾਕੇ ’ਚ ਲੁੱਟ-ਖੋਹ ਦੀਆਂ ਕੁਝ ਵਾਰਦਾਤਾਂ ਨੂੰ ਵੀ ਟਰੇਸ ਕੀਤਾ ਸੀ।
ਲਾਪਤਾ ਕੁੜੀ ਆਪਣੇ ਘਰ ਨੇੜੇ ਕਿਵੇਂ ਪਹੁੰਚੀ?
ਫਿਲਹਾਲ ਪੁਲਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਰਾਗਨੀ ਸਕੂਲ ਕਿਉਂ ਨਹੀਂ ਗਈ ਅਤੇ ਉਸ ਦੇ ਪਰਿ ਵਾਰਕ ਮੈਂਬਰ ਸ਼ਾਮ ਤੱਕ ਉਸ ਦੀ ਭਾਲ ਕਰਦੇ ਰਹੇ। ਆਖ਼ਰ ਅਗਲੇ ਦਿਨ ਸਵੇਰੇ ਘਰ ਦੇ ਨੇੜੇ ਇਕ ਖਾਲੀ ਪਲਾਟ ’ਚੋਂ ਉਸ ਦੀ ਲਾਸ਼ ਕਿਵੇਂ ਮਿਲੀ? ਘਟਨਾ ਵਾਲੀ ਥਾਂ ਨੇੜੇ ਸੀ. ਸੀ. ਟੀ. ਵੀ. ਕੈਮਰੇ ਨਾ ਹੋਣ ਕਾਰਨ ਪੁਲਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੁਲਸ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਲਗਾਤਾਰ ਜਾਂਚ ਕਰ ਰਹੀ ਹੈ, ਤਾਂ ਜੋ ਪੁਲਸ ਮਾਮਲੇ ਨੂੰ ਟ੍ਰੇਸ ਕਰ ਸਕੇ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।