ਕੁੜੀ ਨੂੰ ਗਾਲਾਂ ਕੱਢਣ ਅਤੇ ਖਿੱਚ ਧੂਹ ਕਰਨ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
Friday, May 26, 2023 - 01:26 PM (IST)

ਰੂਪਨਗਰ (ਵਿਜੇ)-ਕੁੜੀ ਨੂੰ ਗਾਲਾਂ ਕੱਢਣ ਅਤੇ ਖਿੱਚ ਧੂਹ ਕਰਨ ਦੇ ਮਾਮਲੇ ’ਚ ਸਿੰਘ ਭਗਵੰਤਪੁਰ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਕੁੜੀ ਨੇ ਦੱਸਿਆ ਕਿ ਉਹ ਪੜ੍ਹਾਈ ਕਰ ਰਹੀ ਹੈ ਅਤੇ ਮੁਲਜ਼ਮ ਉਸ ਦੇ ਪਿੱਛੇ ਮੋਟਰਸਾਇਕਲ ’ਤੇ ਗੇੜੇ ਮਾਰਦਾ ਸੀ। ਜਿਸ ਨੇ ਉਸ ਨੂੰ ਪਿੰਡ ਵਿਖੇ ਫੜ ਲਿਆ, ਗਾਲਾਂ ਕੱਢੀਆਂ ਅਤੇ ਖਿੱਚ ਧੂਹ ਦੌਰਾਨ ਕੱਪੜੇ ਫਟ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਢੰਗਰਾਲੀ ਜ਼ਿਲ੍ਹਾ ਰੂਪਨਗਰ 'ਤੇ ਪਰਚਾ ਦਰਜ ਕਰ ਲਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ - ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।