ਗੈਸ ਦੀ ਲੀਕੇਜ ਕਾਰਨ ਸਿਲੰਡਰ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

03/22/2021 10:41:56 AM

ਜਲੰਧਰ (ਮਹੇਸ਼)— ਗੈਸ ਲੀਕੇਜ ਕਾਰਨ ਚਾਨਣ ਚੌਕ ਦਕੋਹਾ ਨੇੜੇ ਰਹਿੰਦੇ ਅਸ਼ੋਕ ਕੁਮਾਰ ਪੁੱਤਰ ਦਲੀਪ ਰਾਮ ਦੇ ਘਰ ’ਚ ਭੱਠੀ ਨਾਲ ਲਗਾਏ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਤੁਰੰਤ ਬਾਅਦ ਘਰ ਦੇ ਸਾਰੇ ਮੈਂਬਰ ਬਾਹਰ ਆ ਗਏ ਕਿਉਂਕਿ ਜੇਕਰ ਸਿਲੰਡਰ ਫੱਟ ਜਾਂਦਾ ਤਾਂ ਕਾਫੀ ਜਿਆਦਾ ਨੁਕਸਾਨ ਹੋ ਸਕਦਾ ਸੀ ਪਰ ਮੌਕੇ ’ਤੇ ਪਹੁੰਚੀ ਫਾਇਰ ਬਿ੍ਗੇਡ ਦੀ ਗੱਡੀ ਨੇ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਤੋਂ ਏ. ਐੱਸ. ਆਈ. ਵਿਜੇ ਕੁਮਾਰ ਅਤੇ ਏ. ਐੱਸ. ਆਈ. ਸਤਿੰਦਰ ਕੁਮਾਰ ਨੂੰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਿਲੰਡਰ ਦੇ ਨਾਲ ਰੈਗੂਲੇਟਰ ਸਹੀ ਨਾ ਲੱਗਣ ਕਰ ਕੇ ਹੀ ਗੈਸ ਲੀਕ ਹੋ ਗਈ ਤੇ ਇਸ ਨੇ ਸਿਲੰਡਰ ਨੂੰ ਆਪਣੀ ਲਪੇਟ ’ਚ ਲੈ ਲਿਆ। ਪੀੜਤ ਪਰਿਵਾਰ ਵੱਲੋਂ ਇਸ ਸਬੰਧੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਵੀ ਪੀੜਤ ਪਰਿਵਾਰ ਦੇ ਘਰ ਪਹੁੰਚ ਗਏ ਸਨ। ਉਨ੍ਹਾਂ ਨੇ ਪਰਿਵਾਰ ਦਾ ਹਾਲ-ਚਾਲ ਪੁੱਛਿਆ।

ਇਹ ਵੀ ਪੜ੍ਹੋ : ਫੇਸਬੁੱਕ ਦੀ ਦੋਸਤੀ ਦਾ ਘਿਨਾਉਣਾ ਅੰਜਾਮ, 15 ਸਾਲਾ ਕੁੜੀ ਨੂੰ ਅਗਵਾ ਕਰਕੇ 3 ਮਹੀਨੇ ਕੀਤਾ ਜਬਰ-ਜ਼ਿਨਾਹ


shivani attri

Content Editor

Related News