ਮਕਸੂਦਾਂ ਵਿਖੇ ਗੈਸ ਸਿਲੰਡਰ ਫਟਣ ਨਾਲ ਘਰ ਨੂੰ ਲੱਗੀ ਅੱਗ

Sunday, Oct 02, 2022 - 03:05 PM (IST)

ਮਕਸੂਦਾਂ ਵਿਖੇ ਗੈਸ ਸਿਲੰਡਰ ਫਟਣ ਨਾਲ ਘਰ ਨੂੰ ਲੱਗੀ ਅੱਗ

ਜਲੰਧਰ (ਮਾਹੀ, ਸੁਨੀਲ)- ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਭੀਮ ਨਗਰ ਵਿਖੇ ਸਥਿਤ ਇਕ ਘਰ ’ਚ ਅੱਜ ਸਵੇਰੇ ਰਸੋਈ ਗੈਸ ’ਚ ਬਾਲਦੇ ਸਮੇਂ ਸਿਲੰਡਰ ਫੱਟ ਗਿਆ। ਜਿਸ ਕਰਕੇ ਘਰ ’ਚ ਅੱਗ ਲੱਗ ਗਈ। ਇਸ ਦੌਰਾਨ ਰਸੋਈ ਦੇ ਬਾਹਰ ਖੜ੍ਹਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ।  ਘਰ ਦੇ ਮਾਲਕ ਰਾਜ ਕੁਮਾਰ ਪੁੱਤਰ ਚੂੰਨੀ ਲਾਲ ਨੇ ਦੱਸਿਆ ਕਿ ਅੱਗ ਲੱਗਦੇ ਹੀ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬਿ੍ਰਗੇਡ ਨੇ ਆ ਕੇ ਅੱਗ ’ਤੇ ਕਾਬੂ ਪਾਇਆ। 
 


author

shivani attri

Content Editor

Related News