ਗੜ੍ਹਸ਼ੰਕਰ ਪੁਲਸ ਨੂੰ ਟਿੱਚ ਨਹੀਂ ਜਾਣਦੇ ਰੇਤ, ਮਿੱਟੀ ਤੇ ਕਰੈਸ਼ਰ ਢੋਣ ਵਾਲੇ ਵਾਹਨ ਚਾਲਕ

05/25/2019 12:00:03 PM

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਨੰਗਲ ਰੋਡ 'ਤੇ ਦਿਨ-ਰਾਤ ਰੇਤ, ਮਿੱਟੀ ਤੇ ਕਰੈਸ਼ਰ ਢੋਣ ਵਾਲੇ ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ। ਇਨ੍ਹਾਂ ਵਾਹਨ ਚਾਲਕਾਂ ਵੱਲੋਂ ਜਿਸ ਤਰ੍ਹਾਂ ਟਰੈਫਿਕ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਇਹ ਵਾਹਨ ਚਾਲਕ ਪੁਲਸ ਖਾਸ ਕਰਕੇ ਗੜ੍ਹਸ਼ੰਕਰ ਪੁਲਸ ਨੂੰ ਟਿੱਚ ਨਹੀਂ ਜਾਣਦੇ। ਜੇਕਰ ਇਹ ਚਾਲਕ ਕਾਨੂੰਨ ਦਾ ਖੌਫ ਮੰਨਦੇ ਹੋਣ ਤਾਂ ਰੇਤ, ਮਿੱਟੀ ਅਤੇ ਕਰੈਸ਼ਰ ਜਦੋਂ ਵਾਹਨਾਂ 'ਚ ਲੈ ਕੇ ਜਾਣ ਤਾਂ ਉਸ ਉੱਪਰ ਪਾਣੀ ਦਾ ਛਿੜਕਾਓ ਕਰਕੇ ਤਰਪਾਲ ਨਾਲ ਢਕ ਕੇ ਲਿਜਾਣ ਤਾਂ ਕਿ ਦੋਪਹੀਆ ਵਾਹਨਾਂ ਵਾਲਿਆਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਦੀਆਂ ਅੱਖਾਂ, ਮੂੰਹ ਅਤੇ ਸਿਰ ਮਿੱਟੀ ਅਤੇ ਕੰਕਰਾਂ ਤੋਂ ਬਚ ਜਾਣ ਪਰ ਅਜਿਹਾ ਨਹੀਂ ਹੋ ਰਿਹਾ। ਇਹ ਬੇਪ੍ਰਵਾਹ ਵਾਹਨ ਚਾਲਕ ਤੇਜ਼ ਰਫਤਾਰ ਨਾਲ ਓਵਰਲੋਡ ਵਾਹਨ ਲੈ ਕੇ ਜਾਂਦੇ ਹਨ।
ਲੋਕਾਂ ਨੇ ਜ਼ਿਲਾ ਪੁਲਸ ਮੁਖੀ ਨੂੰ ਅਪੀਲ ਕੀਤੀ ਕਿ ਜੇਕਰ ਉਹ ਇਸ ਪਹਿਲੂ ਤੋਂ ਅਣਜਾਣ ਹਨ ਤਾਂ ਕਦੇ ਸਮਾਂ ਕੱਢ ਕੇ ਨੰਗਲ ਰੋਡ 'ਤੇ ਅਚਾਨਕ ਫੇਰੀ ਜ਼ਰੂਰ ਮਾਰਨ, ਕਿਉਂਕਿ ਇਥੇ ਆਏ ਦਿਨ Îਟਿੱਪਰ ਪਲਟ ਜਾਂਦੇ ਹਨ ਅਤੇ ਅਕਸਰ ਖੇਤਾਂ/ ਖਤਾਨਾਂ 'ਚ ਓਵਰਲੋਡ ਟਿੱਪਰ ਉਤਰ ਜਾਂਦੇ ਹਨ।


shivani attri

Content Editor

Related News