ਗੜ੍ਹਸ਼ੰਕਰ: ਸਿਹਤ ਮਹਿਕਮੇ ਦੀ ਟੀਮ ਵੱਲੋਂ 80 ਘਰਾਂ ’ਚ ਚੈਕਿੰਗ, 3 ’ਚ ਮਿਲਿਆ ਡੇਂਗੂ ਦਾ ਲਾਰਵਾ

07/02/2022 12:31:38 PM

ਗੜ੍ਹਸ਼ੰਕਰ (ਸ਼ੋਰੀ)- ਸਿਹਤ ਮਹਿਕਮਾ ਅਤੇ ਨਗਰ ਕੌਂਸਲ ਗੜ੍ਹਸ਼ੰਕਰ ਦੀ ਸਾਂਝੀ ਟੀਮ ਵੱਲੋਂ ਬੀਤੇ ਦਿਨ ਫਰਾਈ ਡੇਅ ਡ੍ਰਾਈ ਡੇ ਵਜੋਂ ਮਨਾਉਂਦੇ ਹੋਏ ਗੜ੍ਹਸ਼ੰਕਰ ਦੇ ਵੱਖ-ਵੱਖ ਵਾਰਡਾਂ ਵਿੱਚ 80 ਘਰਾਂ ਵਿੱਚ ਦਸਤਕ ਦਿੱਤੀ ਗਈ ਅਤੇ ਘਰਾਂ ਦੀਆਂ ਛੱਤਾਂ ਅਤੇ ਨਾਕਾਰਾ ਸਮਾਨ ’ਚ ਖੜ੍ਹੇ ਪਾਣੀ ’ਚ ਡੇਂਗੂ ਦੇ ਲਾਰਵੇ ਦੀ ਸ਼ਨਾਖਤ ਕੀਤੀ ਗਈ।

ਸਿਹਤ ਮਹਿਕਮੇ ਤੋਂ ਰਾਜੇਸ਼ ਪਾਰਤੀ ਅਤੇ ਨਗਰ ਕੌਂਸਲ ਤੋਂ ਗੁਰਪ੍ਰੀਤ ਕੌਰ ਅਨੁਸਾਰ ਇਨ੍ਹਾਂ ਘਰਾਂ ਦੀ ਕੀਤੀ ਚੈਕਿੰਗ ਦੌਰਾਨ ਤਿੰਨ ਘਰਾਂ ਵਿਚ ਡੇਂਗੂ ਦਾ ਲਾਰਵਾ ਮਿਲਿਆ ਗਿਆ, ਜਿਸ ਨੂੰ ਨਸ਼ਟ ਕੀਤਾ ਗਿਆ। ਰਾਜੇਸ਼ ਪਾਰਤੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੇ ਹਮਲੇ ਤੋਂ ਬਚਣ ਲਈ ਆਪਣੇ ਆਸਪਾਸ ਪਾਣੀ ਖੜ੍ਹਾ ਨਾ ਹੋਣ ਦੇਣ।

ਇਹ ਵੀ ਪੜ੍ਹੋ: ਪਿਆਕੜਾਂ ਲਈ ਚੰਗੀ ਖ਼ਬਰ: ਰੇਟ ਲਿਸਟ ਤਿਆਰ, ਹੁਣ ਮਹਾਨਗਰ ਜਲੰਧਰ ’ਚ 24 ਘੰਟੇ ਵਿਕੇਗੀ ਸ਼ਰਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News