ਗੜ੍ਹਸ਼ੰਕਰ ਦੇ ਬੀਤ ਇਲਾਕੇ ''ਚ ਕੋਰੋਨਾ ਨਾਲ ਹੋਈ ਪਹਿਲੀ ਮੌਤ

Monday, Sep 14, 2020 - 08:16 PM (IST)

ਗੜ੍ਹਸ਼ੰਕਰ ਦੇ ਬੀਤ ਇਲਾਕੇ ''ਚ ਕੋਰੋਨਾ ਨਾਲ ਹੋਈ ਪਹਿਲੀ ਮੌਤ

ਗੜ੍ਹਸ਼ੰਕਰ,(ਸ਼ੋਰੀ)- ਸ਼ਹਿਰ ਦੇ ਬੀਤ ਇਲਾਕੇ ਦੇ ਪਿੰਡ ਮਲਕੋਵਾਲ 'ਚ ਅੱਜ ਇਕ ਵਿਅਕਤੀ ਦੀ ਕੋਰੋਨਾ ਕਾਰਣ ਮੌਤ ਹੋ ਗਈ, ਜੋ ਕਿ ਇਸ ਇਲਾਕੇ 'ਚ ਕੋਰੋਨਾ ਨਾਲ ਹੋਣ ਵਾਲੀ ਪਹਿਲੀ ਮੌਤ ਹੈ। ਜਾਣਕਾਰੀ ਮੁਤਾਬਕ ਰਾਜ ਕੁਮਾਰ ਪੁੱਤਰ ਪ੍ਰਕਾਸ਼ ਚੰਦ ਦੀ ਕਰੋਨਾ ਵਾਇਰਸ ਦੀ ਗ੍ਰਿਫ਼ਤ 'ਚ ਆ ਜਾਣ ਨਾਲ ਮੌਤ ਹੋ ਗਈ। ਡਾ. ਰਘੂਵੀਰ ਸਿੰਘ ਇੰਚਾਰਜ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਾਜ ਕੁਮਾਰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਸੀ, ਜਿੱਥੇ ਕਿ ਉਨ੍ਹਾਂ ਦਾ ਕੋਰੋਨਾ ਟੈਸਟ 5 ਸਤੰਬਰ ਨੂੰ ਪਾਜ਼ੇਟਿਵ ਪਾਇਆ ਗਿਆ ਸੀ, ਜੋ ਕਿ ਸਰਕਾਰੀ ਹਸਪਤਾਲ ਨਵਾਂਸ਼ਹਿਰ 'ਚ ਕਰਵਾਇਆ ਗਿਆ ਸੀ।
ਮ੍ਰਿਤਕ ਰਾਜਕੁਮਾਰ ਦੀ ਉਮਰ ਕਰੀਬ 55 ਸਾਲ ਹੈ ਅਤੇ ਉਹ ਇੱਕ ਨਿੱਜੀ ਸਕੂਲ ਦਾ ਮਾਲਕ ਸੀ। ਮ੍ਰਿਤਕ ਰਾਜ ਕੁਮਾਰ ਦਾ ਅੰਤਿਮ ਸੰਸਕਾਰ ਸਿਹਤ ਮਹਿਕਮੇ ਦੇ ਅਮਲੇ ਵੱਲੋਂ ਪੀ. ਪੀ. ਈ. ਕਿੱਟਾਂ ਪਾ ਕੇ ਕੀਤਾ ਗਿਆ।


author

Deepak Kumar

Content Editor

Related News