ਗੜ੍ਹਦੀਵਾਲਾ ਪੁਲਸ ਵੱਲੋਂ ਦੋ ਨੌਜਵਾਨ ਏਅਰ ਪਿਸਟਲ ਸਮੇਤ ਗ੍ਰਿਫ਼ਤਾਰ
03/26/2023 12:19:17 PM

ਗੜ੍ਹਦੀਵਾਲਾ (ਜਤਿੰਦਰ, ਭੱਟੀ, ਮੁਨਿੰਦਰ)-ਗੜ੍ਹਦੀਵਾਲਾ ਪੁਲਸ ਵੱਲੋਂ ਦੋ ਨੌਜਵਾਨ ਏਅਰ ਪਿਸਟਲ ਸਮੇਤ ਗ੍ਰਿਫ਼ਤਾਰ ਕੀਤੇ ਗਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਸ ਕਪਤਾਨ ਸਰਤਾਜ ਸਿੰਘ ਚਾਹਲ ਆਈ. ਪੀ. ਐੱਸ. ਜੀ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੋਕਣ ਲਈ ਅਤੇ ਨਸ਼ਿਆਂ ਦੀ ਰੋਕਥਾਮ ਲਈ ਚਲ ਰਹੀ ਸਪੈਸ਼ਲ ਮੁਹਿੰਮ ਸਬੰਧੀ ਸ. ਕੁਲਵੰਤ ਸਿੰਘ ਡੀ. ਐੱਸ. ਪੀ. ਸਬ ਡਿਵੀਜ਼ਨ ਟਾਂਡਾ ਵੱਲੋਂ ਜਾਰੀ ਕੀਤੀਆਂ ਹਾਦਾਇਤਾਂ ਮੁਤਾਬਕ ਸਬ ਇੰਸਪੈਕਟਰ ਜਸਵੀਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਗੜ੍ਹਦੀਵਾਲਾ ਦੀ ਨਿਗਰਾਨੀ ਹੇਠ ਪੁਲਸ ਵੱਲੋਂ ਚੈਕਿੰਗ ਦੌਰਾਨ ਦੋ ਨੌਜਵਾਨ ਨੂੰ ਏਅਰ ਪਿਸਟਲ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ
ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਬਰਾੜ ਨੇ ਦੱਸਿਆ ਕਿ ਏ. ਐੱਸ. ਆਈ. ਨਾਮਦੇਵ ਪੁਲਸ ਪਾਰਟੀ ਸਮੇਤ ਥਾਣਾ ਗੜ੍ਹਦੀਵਾਲਾ ਤੋਂ ਕਾਲਰਾਂ ਮੋੜ ਵੱਲ ਨੂੰ ਚੈਕਿੰਗ ਸਬੰਧੀ ਜਾ ਰਹੇ ਸੀ। ਇਸ ਮੌਕੇ ਦੌਰਾਨੇ ਗਸ਼ਤ ਜਦੋਂ ਪੁਲਸ ਪਾਰਟੀ ਕਾਲਰਾ ਮੋੜ ਪੁੱਜੀ ਤਾਂ ਪਿੰਡ ਕਾਲਰਾ ਵਾਲੀ ਸਾਈਡ ਤੋਂ ਦੋ ਸ਼ੱਕੀ ਨੌਜਵਾਨ ਆਉਂਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਰੋਕ ਕੇ ਏ. ਐੱਸ. ਆਈ. ਨੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਮ ਦੱਸਣ ਤੋਂ ਇਨਕਾਰ ਕੀਤਾ। ਸਖ਼ਤੀ ਨਾਲ ਪੁੱਛਣ 'ਤੇ ਉਨ੍ਹਾਂ ਨੇ ਆਪਣਾ ਨਾਮ ਧਰਮਵੀਰ ਸਿੰਘ ਉਰਫ਼ ਪਰਿੰਸ ਪੁੱਤਰ ਦਲਜੀਤ ਸਿੰਘ ਵਾਸੀ ਡੱਫਰ ਅਤੇ ਦੂਸਰੇ ਨੇ ਸੁਖਵੀਰ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਗੱਗ ਸੁਲਤਾਨ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਇਸ ਦੌਰਾਨ ਸੁਖਵੀਰ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਗੱਗ ਸੁਲਤਾਨ ਥਾਣਾ ਦਸੂਹਾ ਵੱਲੋਂ ਪਹਿਲਾਂ ਤਾਂ ਪੁਲਸ ਪਾਰਟੀ ਨੂੰ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਹੋਣ ਦਾ ਰੋਹਬ ਜਿਤਾਇਆ ਗਿਆ। ਜਦੋਂ ਪੁਲਸ ਪਾਰਟੀ ਵੱਲੋਂ ਬਰੀਕੀ ਨਾਲ ਜਾਚ ਕੀਤੀ ਤਾਂ ਉਸ ਪਾਸੋਂ ਪੁਲਸ ਮੁਲਾਜ਼ਮ ਹੋਣ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ।
ਇਸ ਮੌਕੇ ਪੁਲਸ ਪਾਰਟੀ ਵੱਲੋਂ ਉੱਕਤ ਵਿਅਕਤੀਆਂ ਨਾਲ ਸਖ਼ਤੀ ਵਰਤਦਿਆਂ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਕਰਨ 'ਤੇ ਬੈਗ ਵਿੱਚੋ ਇਕ ਏਅਰ ਪਿਸਟਲ ਬਰਾਮਦ ਹੋਇਆ, ਜੋ ਇਹ ਪਿਸਟਲ ਨਾਲ ਧਰਮਵੀਰ ਸਿੰਘ ਉਕਤ ਅਤੇ ਸੁਖਵੀਰ ਸਿੰਘ ਉਕਤ ਜੋ ਰਾਹਗੀਰਾਂ ਨੂੰ ਰਾਤ ਬਰਾਤੇ ਲੁੱਟਖੋਹ ਦੇ ਇਰਾਦੇ ਨਾਲ ਵਾਰਦਾਤ ਕਰਨ ਸਬੰਧੀ ਵਰਤਦੇ ਸਨ। ਗੜ੍ਹਦੀਵਾਲਾ ਪੁਲਸ ਵੱਲੋਂ ਉੱਕਤ ਦੋਵਾਂ ਵਿਅਕਤੀਆਂ ਨੂੰ ਏਆਰ ਪਿਸਟਲ ਰੱਖਣ ਕਰਕੇ ਧਾਰਾ 109 ਸੀ. .ਆਰ. ਪੀ. ਸੀ. ਦੇ 41 (1) ਤਹਿਤ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਨਵੇਂ ਤੱਥ ਆਏ ਸਾਹਮਣੇ, ਨਿਕਲਿਆ ਪੁਲਸ ਕੁਨੈਕਸ਼ਨ ਤੇ ਖੁੱਲ੍ਹੇ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।