ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਨਾ ਦੇਣ ਵਾਲੇ ਘਰਾਂ ਦੇ ਚਲਾਨ ਕੱਟਣੇ ਸ਼ੁਰੂ

10/20/2019 12:49:36 PM

ਜਲੰਧਰ (ਖੁਰਾਣਾ)— ਸਵੱਛ ਭਾਰਤ ਮਿਸ਼ਨ ਦੇ ਤਹਿਤ ਜਲੰਧਰ ਨਗਰ ਨਿਗਮ ਨੇ ਜੋ ਪ੍ਰਾਜੈਕਟ ਸ਼ੁਰੂ ਕੀਤੇ ਹੋਏ ਹਨ, ਉਨ੍ਹਾਂ 'ਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਭਾਵ ਸੈਗਰੀਗੇਸ਼ਨ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਕੁਝ ਸਮਾਂ ਪਹਿਲਾਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਛਾਉਣੀ ਵਿਧਾਨ ਸਭਾ ਹਲਕੇ ਦੇ ਤਹਿਤ ਆਉਂਦੇ ਸਾਰੇ ਵਾਰਡਾਂ 'ਚ ਸੈਗਰੀਗੇਸ਼ਨ 'ਤੇ ਫੋਕਸ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਮਜ਼ਬੂਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਹੁਣ ਨਿਗਮ ਕਮਿਸ਼ਨਰ ਨੇ ਇਸ ਮਾਮਲੇ 'ਚ ਅਚਾਨਕ ਸਖਤੀ ਵਰਤਦਿਆਂ ਆਪਣੀ ਹਾਜ਼ਰੀ ਵਿਚ ਉਨ੍ਹਾਂ ਘਰਾਂ ਦੇ ਚਲਾਨ ਕਟਵਾਏ ਜਿਥੋਂ ਗਿੱਲਾ ਅਤੇ ਸੁੱਕਾ ਕੂੜਾ ਮਿਕਸ ਹੋ ਕੇ ਆ ਰਿਹਾ ਸੀ। ਅਜਿਹੇ ਘਰਾਂ 'ਤੇ ਕਾਰਵਾਈ ਕਰਨ ਦੇ ਉਦੇਸ਼ ਨਾਲ ਕਮਿਸ਼ਨਰ ਬੀਤੇ ਦਿਨ ਸਵੇਰੇ ਛਾਉਣੀ ਵਿਧਾਨ ਸਭਾ ਹਲਕੇ ਦੇ ਤਹਿਤ ਆਉਂਦੀ ਹਾਊਸਿੰਗ ਬੋਰਡ ਕਾਲੋਨੀ ਪਹੁੰਚੇ, ਜਿੱਥੇ ਹੈਲਥ ਆਫੀਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਤੇ ਸੈਨੇਟਰੀ ਇੰਸਪੈਕਟਰ ਵੀ ਨਾਲ ਸਨ।

ਨਿਗਮ ਸਟਾਫ ਨੇ ਹਾਊਸਿੰਗ ਬੋਰਡ ਕਾਲੋਨੀ ਦੇ ਅਜਿਹੇ ਪੰਜ ਘਰਾਂ ਦਾ ਪਤਾ ਲਾਇਆ ਜੋ ਕੂੜੇ ਦੀ ਸੈਗਰੀਗੇਸ਼ਨ ਨਹੀਂ ਕਰ ਰਹੇ ਸਨ। ਕਮਿਸ਼ਨਰ ਨੇ ਇਨ੍ਹਾਂ ਪੰਜਾਂ ਘਰਾਂ ਦੇ ਚਲਾਨ ਕਟਵਾਏ। ਇਨ੍ਹਾਂ ਸਾਰਿਆਂ ਨੂੰ ਨਿਗਮ ਆ ਕੇ ਸੈਨੀਟੇਸ਼ਨ ਵਿਭਾਗ 'ਚ ਜੁਰਮਾਨਾ ਭਰਨਾ ਹੋਵੇਗਾ। ਨਿਯਮ ਅਨੁਸਾਰ ਪਹਿਲੀ ਵਾਰ ਗਲਤੀ ਕਰਨ 'ਤੇ 500 ਰੁਪਏ ਅਤੇ ਦੂਜੀ ਵਾਰ ਗਲਤੀ ਕਰਨ 'ਤੇ 1000 ਰੁਪਏ ਜੁਰਮਾਨਾ ਹੈ। ਤੀਜੀ ਵਾਰ ਜੁਰਮਾਨੇ ਦੀ ਰਕਮ 5000 ਹੋ ਜਾਵੇਗੀ ਤੇ ਨਿਗਮ ਕੂੜਾ ਲੈਣ ਤੋਂ ਇਨਕਾਰ ਕਰ ਸਕਦਾ ਹੈ।

ਕੇ. ਪੀ. ਬੇਕਰੀ, ਗੰਗਾ ਜੂਸ ਕਾਰਨਰ ਤੇ ਜੋਤੀ ਚੌਕ ਜੂਸ ਵਾਲੇ ਦੇ ਕੱਟੇ ਚਲਾਨ
ਸੈਗਰੀਗੇਸ਼ਨ ਮਾਮਲੇ 'ਚ ਗੰਭੀਰਤਾ ਵਿਖਾਉਂਦਿਆਂ ਨਗਰ ਨਿਗਮ ਨੇ ਕੂੜੇ ਦੇ ਵੱਡੇ ਉਤਪਾਦਕਾਂ 'ਤੇ ਵੀ ਕਾਰਵਾਈ ਦੋਬਾਰਾ ਸ਼ੁਰੂ ਕੀਤੀ, ਜਿਸ ਦੇ ਤਹਿਤ ਬੀਤੇ ਦਿਨ ਓਲਡ ਜੀ. ਟੀ. ਰੋਡ 'ਤੇ ਸਥਿਤ ਕੇ. ਪੀ. ਬੇਕਰੀ, ਗੰਗਾ ਜੂਸ ਕਾਰਨਰ ਅਤੇ ਜੋਤੀ ਚੌਕ ਸਥਿਤ ਜੂਸ ਵਾਲੇ ਦਾ ਚਲਾਨ ਕੱਟਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨੇ ਸੰਸਥਾਵਾਂ ਬਲਕਵੇਸਟ ਜੈਨਰੇਟਰ ਦੀ ਸ਼੍ਰੇਣੀ ਵਿਚ ਆਉਂਦੀਆਂ ਹਨ, ਜਿੱਥੇ ਰੋਜ਼ਾਨਾ 50 ਕਿੱਲੋ ਤੋਂ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ। ਇਸ ਲਈ ਇਨ੍ਹਾਂ ਸੰਸਥਾਵਾਂ ਨੂੰ ਭਾਰੀ ਜੁਰਮਾਨਾ ਦੇਣਾ ਹੋਵੇਗਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਸੰਸਥਾਵਾਂ ਨੂੰ ਭਾਰੀ ਜੁਰਮਾਨਾ ਦੇਣਾ ਹੋਵੇਗਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੁਕਾਨਾਂ ਦਾ ਕੂੜਾ ਬਿਨਾਂ ਸੈਗਰੀਗੇਟ ਹੋਏ ਪਲਾਜ਼ਾ ਚੌਕ ਡੰਪ 'ਤੇ ਸੁੱਟਿਆ ਜਾ ਰਿਹਾ ਸੀ। ਆਉਣ ਵਾਲੇ ਸਮੇਂ 'ਚ ਸ਼ਹਿਰ ਦੇ ਹੋਰ ਬਲਕਵੇਸਟ ਜੈਨਰੇਟਰਾਂ 'ਤੇ ਵੀ ਕਾਰਵਾਈ ਦੀ ਤਿਆਰੀ ਹੈ।

ਡੰਪ ਸਥਾਨਾਂ 'ਤੇ ਟਰਾਲੀਆਂ ਖੜ੍ਹੀਆਂ ਹੋਣਗੀਆਂ
ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਸੈਨੀਟੇਸ਼ਨ ਵਿਭਾਗ ਇਸ ਕੋਸ਼ਿਸ਼ 'ਚ ਲੱਗਾ ਹੈ ਕਿ ਨਿਗਮ ਕਰਮਚਾਰੀਆਂ ਅਤੇ ਰੈਗ ਪਿਕਰਸ ਵੱਲੋਂ ਘਰਾਂ ਤੋਂ ਚੁੱਕਿਆ ਜਾਂਦਾ ਕੂੜਾ ਡੰਪ ਸਥਾਨਾਂ 'ਤੇ ਜ਼ਮੀਨ 'ਤੇ ਸੁੱਟਣ ਦੀ ਬਜਾਏ ਉਸ ਨੂੰ ਸਿੱਧਾ ਟਰਾਲੀਆਂ 'ਚ ਸੁੱਟਿਆ ਜਾਵੇ। ਇਸ ਦੇ ਲਈ ਮਾਡਲ ਟਾਊਨ ਅਤੇ ਹੋਰ ਡੰਪ ਸਥਾਨਾਂ 'ਤੇ ਨਿਗਮ ਵੱਲੋਂ ਟਰਾਲੀਆਂ ਖੜ੍ਹੀਆਂ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਨੂੰ ਸਿੱਧਾ ਵਰਿਆਣਾ ਜਾਂ ਹੋਰ ਡੰਪ ਸਥਾਨਾਂ 'ਤੇ ਲਿਜਾਇਆ ਜਾਵੇਗਾ।


shivani attri

Content Editor

Related News