ਗੈਂਗਸਟਰ ਹੈਰੀ ਚੀਮਾ ਦੇ ਗਰੁੱਪ ਦਾ ਗੁਰਗਾ ਦੇਸੀ ਕੱਟੇ ਤੇ ਗੋਲੀਆਂ ਸਣੇ ਫੜਿਆ

08/17/2019 12:40:48 AM

ਜਲੰਧਰ (ਵਰੁਣ)-ਗੈਂਗਸਟਰ ਹੈਰੀ ਚੀਮਾ ਗਰੁੱਪ ਦੇ ਗੁਰਗੇ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ 12 ਬੋਰ ਦੇ ਦੇਸੀ ਵੈਪਨ ਤੇ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਹੋਇਆ ਕਰਨ ਥਾਪਰ ਨਗਰ ਨਿਗਮ ਵਿਚ ਸਫਾਈ ਕਰਮਚਾਰੀ ਹੈ, ਜਿਸ ਨੂੰ ਹੈਰੀ ਚੀਮਾ ਨੇ ਖੁਦ ਵੈਪਨ ਦਿੱਤਾ ਸੀ। ਪੁਲਸ ਨੇ ਮੁਲਜ਼ਮ ਕਰਨ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਉਹ ਹੈਰੀ ਚੀਮਾ ਦੇ ਗਰੁੱਪ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਐੱਸ. ਓ. ਯੂ. ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮੋਹਨ ਸਿੰਘ ਨੇ ਗੁਪਤ ਸੂਚਨਾ 'ਤੇ ਪਟੇਲ ਚੌਕ ਕੋਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਪੈਦਲ ਆ ਰਹੇ ਇਕ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 12 ਬੋਰ ਦਾ ਵੈਪਨ ਤੇ 6 ਗੋਲੀਆਂ ਮਿਲੀਆਂ। ਪੁੱਛਗਿੱਛ ਵਿਚ ਨੌਜਵਾਨ ਨੇ ਆਪਣਾ ਨਾਂ ਕਰਨ ਥਾਪਰ ਪੁੱਤਰ ਬੂਟਾ ਰਾਮ ਵਾਸੀ ਕੈਨਾਲ ਕਾਲੋਨੀ ਨੇੜੇ ਸਪੋਰਟਸ ਕਾਲੋਨੀ ਦੱਸਿਆ।

ਇੰਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰਨ ਗੈਂਗਸਟਰ ਹੈਰੀ ਚੀਮਾ ਦੇ ਗਰੁੱਪ ਦਾ ਮੈਂਬਰ ਸੀ। ਹੈਰੀ ਚੀਮਾ ਜਦੋਂ ਜਿਊਂਦਾ ਸੀ ਤਾਂ ਉਸ ਸਮੇਂ ਉਸ ਨੇ ਕਰਨ ਨੂੰ ਵੈਪਨ ਦਿੱਤਾ ਸੀ। ਹੈਰੀ ਦੀ ਮੌਤ ਤੋਂ ਬਾਅਦ ਵੀ ਕਰਨ ਨੇ ਆਪਣੇ ਕੋਲ ਵੈਪਨ ਰੱਖਿਆ ਹੋਇਆ ਸੀ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵੈਪਨ ਨਾਲ ਕਰਨ ਨੇ ਕੋਈ ਵਾਰਦਾਤ ਨਹੀਂ ਕੀਤੀ ਪਰ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇੰਨੇ ਸਮੇਂ ਤੋਂ ਕਿਸ ਮਕਸਦ ਨਾਲ ਵੈਪਨ ਰੱਖਿਆ ਸੀ। ਕਰਨ ਦਾ ਪੁਰਾਣਾ ਅਪਰਾਧਕ ਰਿਕਾਰਡ ਵੀ ਪੁਲਸ ਖੰਗਾਲ ਰਹੀ ਹੈ। ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਦੱਸਣਯੋਗ ਹੈ ਕਿ ਗੈਂਗਸਟਰ ਹੈਰੀ ਚੀਮਾ ਸੁੱਖਾ ਕਾਹਲਵਾਂ ਗੈਂਗਸਟਰ ਦਾ ਕਾਫੀ ਕਰੀਬੀ ਸੀ। ਦੱਸ ਦਈਏ ਕਿ 15 ਦਸੰਬਰ 2018 ਨੂੰ ਹੈਰੀ ਚੀਮਾ ਨੇ ਪਾਰਟੀ ਦਾ ਝੂਠ ਬੋਲ ਕੇ ਆਪਣੀ ਫੇਸਬੁੱਕ ਫ੍ਰੈਂਡ ਨੂੰ ਚੰਡੀਗੜ੍ਹ ਦੇ ਇਕ ਹੋਟਲ ਵਿਚ ਬੁਲਾ ਲਿਆ ਸੀ। ਹੈਰੀ ਨੇ ਉਸ ਨਾਲ ਜ਼ਬਰਦਸਤੀ ਕੀਤੀ ਸੀ ਪਰ 16 ਦਸੰਬਰ ਦੀ ਸਵੇਰ ਜਿਉਂ ਹੀ ਲੜਕੀ ਰੂਮ ਵਿਚੋਂ ਨਿਕਲੀ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਜਦੋਂ ਹੋਟਲ ਵਿਚ ਪਹੁੰਚੀ ਤਾਂ ਭੱਜਣ ਦੀ ਤਾਕ ਵਿਚ ਹੈਰੀ ਚੀਮਾ ਨੇ ਤੀਜੀ ਮੰਜ਼ਿਲ ਤੋਂ ਰੂਮ ਦੀ ਖਿੜਕੀ ਰਾਹੀਂ ਛਾਲ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।


Karan Kumar

Content Editor

Related News