ਘਟੀਆ ਕੁਆਲਟੀ ਦਾ ਗੁੜ ਅਤੇ ਸ਼ੱਕਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਨਸ਼ਟ ਕੀਤੀ ਰਸ ਅਤੇ ਜ਼ਹਿਰੀਲੇ ਕੈਮੀਕਲ

Tuesday, Sep 26, 2023 - 10:56 AM (IST)

ਘਟੀਆ ਕੁਆਲਟੀ ਦਾ ਗੁੜ ਅਤੇ ਸ਼ੱਕਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਨਸ਼ਟ ਕੀਤੀ ਰਸ ਅਤੇ ਜ਼ਹਿਰੀਲੇ ਕੈਮੀਕਲ

ਟਾਂਡਾ (ਅਮਰੀਕ) : ਜਿਲ੍ਹਾ ਸਿਹਤ ਅਧਿਅਕਾਰੀ ਦੀ ਰਹਿਨੁਮਾਈ ਹੇਠ ਫੂਡ ਸੇਫਟੀ ਟੀਮ ਵੱਲੋ ਇਕ ਵੱਡੀ ਕਾਰਵਾਈ ਕਰਦਿਆਂ ਦੂਜੇ ਰਾਜਾਂ ਤੋ ਆ ਕੇ ਇੱਥੇ ਘਟੀਆ ਦਰਜੇ ਦਾ ਗੁੜ ਹਾਨੀਕਾਰਕ ਕੈਮੀਕਲਾਂ ਅਤੇ ਨਾ ਖਾਣ ਯੋਗ ਖੰਡ ਨਾਲ ਤਿਆਰ ਕਰਕੇ ਪੰਜਾਬ  ਦੇ ਵੱਖ ਵੱਖ ਹਿਸਿਆ ਵਿੱਚ , ਖ਼ਾਸ ਤੌਰ 'ਤੇ ਮੋਗਾ ਅਤੇ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਵਪਾਰੀ ਅਤੇ ਏਜੰਟਾ ਨੂੰ ਸਪਲਾਈ ਕੀਤਾ ਜਾ ਰਿਹਾ  ਹੈ । ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਲਖਵੀਰ ਸਿੰਘ ਦੀ ਦੇਖ-ਰੇਖ 'ਚ ਵੱਡੀ ਮਾਤਰਾ 'ਚ ਅਜਿਹਾ ਗੁੜ ਅਤੇ ਗੰਨੇ ਦੀ ਰਸ ਨਸ਼ਟ ਕੀਤੀ ਅਤੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਾਰੇ ਨੈਟਵਰਕ ਨੂੰ ਚਲਾਉਣ ਵਾਲੇ ਯੂ. ਪੀ. ਤੋਂ ਆ ਕੇ ਇਸ ਗੁੜ ਨੂੰ ਤਿਆਰ ਕਰਦੇ ਹਨ ਜੋ ਸਥਾਨਿਕ ਬਜਾਰ ਵਿੱਚ ਵੇਚ ਕੇ ਵੱਡਾ ਮੁਨਾਫਾ ਕਮਾ ਰਹੇ ਹਨ। ਇਸ ਵਿੱਚ ਕੁਝ ਪੰਜਾਬ ਦੇ ਵਪਾਰੀ ਵੀ ਹਨ ਜੋ ਇਹਨਾਂ ਤੋਂ ਇਹ ਕੰਮ ਕਰਵਾ ਰਹੇ ਹਨ। ਇਸ ਮੋਕੇ ਜ਼ਹਿਰੀਲਾ ਰੰਗ ਅਤੇ ਹੋਰ ਕੈਮੀਕਲ ਵੀ ਨਸ਼ਟ ਕੀਤੇ ਗਏ ਜੋ ਗੁੜ ਬਣਾਉਣ ਵਿੱਚ ਵਰਤੇ ਜਾਦੇ ਸਨ।

ਇਹ ਵੀ ਪੜ੍ਹੋ-  ਪੰਜਾਬ 'ਤੇ ਵਧਿਆ ਟੀ.ਬੀ. ਦਾ ਖ਼ਤਰਾ, ਮਰੀਜ਼ਾਂ ਦੀ ਗਿਣਤੀ ਹੋਈ 50,000 ਤੋਂ ਪਾਰ

ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਅਜੇ ਗੰਨਾ ਤਿਆਰ ਨਹੀ ਹੋਇਆ ਤੇ ਬਾਹਰਲੇ ਰਾਜਾਂ ਤੋਂ ਆ ਕੇ ਪ੍ਰਵਾਸੀ ਭਾਰਤੀਆਂ ਨੇ ਪੰਜਾਬ ਵਿੱਚ ਘਟੀਆ ਕੈਮੀਕਲ ਅਤੇ ਨਾ ਖਾਣ ਯੋਗ ਖੰਡ ਪਾ ਕੇ ਗੁੜ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜਦ ਕਿ ਪੰਜਾਬ ਦੇ ਵਾਤਾਵਰਨ ਅਨੁਸਾਰ ਗੁੜ ਨਵੰਬਰ ਦੇ ਪਹਿਲੇ ਹਫ਼ਤੇ ਅਤੇ ਸ਼ੱਕਰ ਵਾਲਾ ਗੰਨਾ ਦਸਬੰਰ ਵਿੱਚ ਤਿਆਰ ਹੁੰਦਾ ਹੈ। ਜਦੋ ਇਸ ਸਬੰਧ ਵਿੱਚ ਟਾਂਡਾ ਰੋਡ ਦੁਸੜਕਾ ਵਿਖੇ ਇਕ ਵੇਲਣਾ ਚਲਦਾ ਦੇਖਿਆ ਤਾਂ ਉਸ ਨੂੰ ਦੇਖ ਸਾਰੀ ਫੂਡ ਟੀਮ ਵੀ ਹੈਰਾਨ ਰਹਿ ਗਈ। ਇੱਥੇ ਵੀ ਵੱਡੀ ਮਾਤਰਾ 'ਚ ਘਟੀਆ ਗੁੜ ਅਤੇ ਕੈਮੀਕਲ ਵਾਲੀ ਖੰਡ ਬਰਾਮਦ ਹੋਈ ਜਿਸ ਨੂੰ ਬਾਅਦ 'ਚ ਨਸ਼ਟ ਕੀਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News