ਹਥਿਆਰਾਂ ਦੀ ਨੋਕ 'ਤੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਚੋਰੀ ਦੇ ਸਾਮਾਨ ਸਣੇ 3 ਕਾਬੂ

Tuesday, Oct 03, 2023 - 01:56 PM (IST)

ਹਥਿਆਰਾਂ ਦੀ ਨੋਕ 'ਤੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਚੋਰੀ ਦੇ ਸਾਮਾਨ ਸਣੇ 3 ਕਾਬੂ

ਜਲੰਧਰ (ਰਮਨ) : ਬਿਨਾਂ ਨੰਬਰ ਵਾਲੇ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਦੇ ਦਮ ’ਤੇ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਪੇਸ਼ੇਵਰ ਲੁਟੇਰਿਆਂ ਨੂੰ ਥਾਣਾ ਨੰਬਰ 3 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਗਿਰੋਹ ਦੇ ਕਬਜ਼ੇ ਵਿਚੋਂ 11 ਮੋਬਾਇਲ ਫੋਨ, ਇਕ ਬਿਨਾਂ ਨੰਬਰ ਚੋਰੀਸ਼ੁਦਾ ਮੋਟਰਸਾਈਕਲ , 2 ਲੈਪਟਾਪ, 2 ਬੈਗ, ਇਕ ਬਿਜਲੀ ਦੇ ਸਾਮਾਨ ਨਾਲ ਭਰਿਆ ਬੈਗ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਪੁਲਸ ਨੇ ਸਾਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਗ੍ਰਿਫ਼ਤਾਰ ਲੁਟੇਰਿਆਂ ਦੀ ਪਛਾਣ ਸਾਹਿਲ ਗੁਪਤਾ ਉਰਫ਼ ਵਾਸੂ ਪੁੱਤਰ ਸੰਦੀਪ ਗੁਪਤਾ ਨਿਵਾਸੀ ਉਪਕਾਰ ਨਗਰ ਜਲੰਧਰ, ਰਾਹੁਲ ਵਰਮਾ ਪੁੱਤਰ ਵਿਜੇ ਕੁਮਾਰ ਨਿਵਾਸੀ ਨਜ਼ਦੀਕ ਛੋਟਾ ਸਈਪੁਰ ਜਲੰਧਰ, ਵਿਕਾਸ ਉਰਫ਼ ਬਿੰਨੀ ਪੁੱਤਰ ਕਿਸ਼ਨ ਗੋਪਾਲ ਨਿਵਾਸੀ ਪੰਜਪੀਰ ਚੌਕ ਜਲੰਧਰ ਵਜੋਂ ਹੋਈ ਹੈ। ਏ. ਸੀ. ਪੀ. ਨਾਰਥ ਦਮਨਵੀਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਚਲਾਈ ਸਪੈਸ਼ਲ ਮੁਹਿੰਮ ਤਹਿਤ ਥਾਣਾ ਨੰਬਰ 3 ਦੇ ਇੰਚਾਰਜ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਪੁਲਸ ਟੀਮਾਂ ਨੇ ਉਕਤ 3 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦਾ ਸਾਮਾਨ ਬਰਾਮਦ ਹੋਇਆ ਹੈ ਅਤੇ ਕਈ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੱਲ ਹੋਈਆਂ ਹਨ।

ਇਹ ਵੀ ਪੜ੍ਹੋ- 114 ਸਾਲ ਪਹਿਲਾਂ ਬਣੇ ਜਲੰਧਰ ਦੇ ਸਿਵਲ ਹਸਪਤਾਲ ਨੇ ਹਾਲੇ ਵੀ VIP ਇਤਿਹਾਸ ਨੂੰ ਸੰਜੋਇਆ, ਜਾਣੋ ਕਿਵੇਂ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਰਾਹੁਲ ਅਤੇ ਵਿਕਾਸ ’ਤੇ ਪਹਿਲਾਂ ਵੀ ਥਾਣਾ ਨੰਬਰ 3 ਵਿਚ ਮੁਕੱਦਮੇ ਦਰਜ ਹਨ। ਗ੍ਰਿਫ਼ਤਾਰ ਸਾਹਿਲ ਗੁਪਤਾ ’ਤੇ ਦਿਹਾਤੀ ਥਾਣਾ ਲਾਂਬੜਾ ਵਿਚ ਐੱਨ. ਡੀ. ਪੀ. ਐੱਸ. ਐਕਟ ਦਾ ਮੁਕੱਦਮਾ ਦਰਜ ਹੈ, ਜੋ ਪੀ. ਓ. ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਗਿਰੋਹ ਵਿਚ ਸ਼ਾਮਲ ਹੋਰ ਸਾਥੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਬੇਨਕਾਬ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਵਿਚ ਹੋਈਆਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਟਰੇਸ ਹੋ ਸਕਣ। ਤਿੰਨਾਂ ਲੁਟੇਰਿਆਂ ਨੇ ਦੋਮੋਰੀਆ ਪੁਲ ਤੋਂ ਟਾਂਡਾ ਰੋਡ ਵੱਲ ਪਿਛਲੇ ਦਿਨੀਂ ਵਾਰਦਾਤਾਂ ਕੀਤੀਆਂ ਸਨ।

ਗਿਰੋਹ ਦਾ ਮੇਨ ਟਾਰਗੈੱਟ ਰੇਲਵੇ ਸਟੇਸ਼ਨ ’ਤੇ ਉਤਰਨ ਵਾਲੇ ਯਾਤਰੀਆਂ ਨੂੰ ਹਥਿਆਰਾਂ ਦੇ ਦਮ ’ਤੇ ਲੁੱਟਣਾ
ਥਾਣਾ ਨੰਬਰ 3 ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰਾ ਗਿਰੋਹ ਦਾ ਮੇਨ ਟਾਰਗੈੱਟ ਸਵੇਰੇ ਤੜਕਸਾਰ 3 ਤੋਂ ਲੈ ਕੇ 5 ਵਜੇ ਵਿਚਕਾਰ ਰੇਲਵੇ ਸਟੇਸ਼ਨ ’ਤੇ ਉਤਰਨ ਵਾਲੇ ਯਾਤਰੀਆਂ ਅਤੇ ਇਸ ਰਸਤੇ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਲੁੱਟਣਾ ਸੀ। ਤਿੰਨੋਂ ਰੇਕੀ ਕਰ ਕੇ ਲੋਕਾਂ ਨੂੰ ਘੇਰ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਲਹੂ-ਲੁਹਾਨ ਕਰ ਦਿੰਦੇ ਅਤੇ ਉਨ੍ਹਾਂ ਦੇ ਹੱਥ ਵਿਚ ਫੜਿਆ ਸਾਮਾਨ, ਮੋਬਾਇਲ ਫੋਨ ਤੇ ਪਰਸ ਲੁੱਟ ਕੇ ਫ਼ਰਾਰ ਹੋ ਜਾਂਦੇ ਸਨ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਹੋਏ ਸਰਗਰਮ ‘ਦਿੱਲੀਓਂ’ ਤਾਰ ‘ਖੜਕਣ’ ਦੀ ਚਰਚਾ

ਉਨ੍ਹਾਂ ਦੱਸਿਆ ਕਿ ਤਿੰਨੋਂ ਲੁਟੇਰੇ ਚੋਰੀ ਦੇ ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਰਦਾਤਾਂ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਘੁੰਮ ਕੇ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਥਾਣਾ ਨੰਬਰ 3 ਦੇ ਇਲਾਕੇ ਵਿਚ ਤਿੰਨਾਂ ਨੇ ਸਭ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪਿਛਲੇ ਦਿਨੀਂ ਤਿੰਨਾਂ ਨੇ ਸਟੇਸਨ ਤੋਂ ਘਰ ਜਾ ਰਹੇ ਨੌਜਵਾਨਾਂ ਨੂੰ ਲੁੱਟ ਲਿਆ ਸੀ ਅਤੇ ਜ਼ਖ਼ਮੀ ਕਰ ਦਿੱਤਾ ਸੀ, ਜਿਨ੍ਹਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਅਤੇ ਟਰੈਪ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ 'ਚੋਂ ਕਾਫੀ ਚੋਰੀ ਅਤੇ ਲੁੱਟ ਦਾ ਸਾਮਾਨ ਬਰਾਮਦ ਹੋਇਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News