ਭਗੌਡ਼ਾ ਕਰਾਰ ਦਿੱਤੀ ਅੌਰਤ ਕਾਬੂ
Friday, Nov 16, 2018 - 02:10 AM (IST)

ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ)- ਜ਼ਿਲਾ ਪੁਲਸ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਆਪਣੇ ਪਤੀ ਨਾਲ ਵਿਸ਼ਵਾਸਘਾਤ ਕਰਨ ਦੇ ਮਾਮਲੇ ’ਚ ਨਾਮਜ਼ਦ ਭਗੌਡ਼ਾ ਕਰਾਰ ਅੌਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਬ੍ਰਾਂਚ ਦੇ ਏ. ਐੱਸ. ਆਈ. ਵਿਪਨ ਕੁਮਾਰ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ ਅਤੇ ਰਜਵੰਤ ਕੌਰ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਅੌਰਤ ਦੀ ਪਛਾਣ ਸੰਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਨਿਵਾਸੀ ਤਲਵੰਡੀ ਸੱਲਾਂ ਵਜੋਂ ਹੋਈ ਹੈ। ਉਕਤ ਅੌਰਤ ਦੇ ਖਿਲਾਫ ਥਾਣਾ ਟਾਂਡਾ ’ਚ 2016 ਵਿਚ ਉਸਦੇ ਪਤੀ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਮਾਮਲਾ ਦਰਜ ਹੋਇਆ ਸੀ ਅਤੇ ਉਸਨੂੰ ਮਾਣਯੋਗ ਜੱਜ ਰੇਨੂੰ ਗੋਇਲ ਦੀ ਅਦਾਲਤ ਨੇ 25 ਅਕਤੂਬਰ 2018 ਨੂੰ ਭਗੌਡ਼ਾ ਕਰਾਰ ਦੇ ਦਿੱਤਾ ਸੀ।
ਗ੍ਰਿਫ਼ਤਾਰ ਕੀਤੀ ਗਈ ਅੌਰਤ ਦੇ ਪਤੀ ਨੇ ਉਸ ’ਤੇ ਦੋਸ਼ ਲਾਇਆ ਸੀ ਕਿ ਉਸਨੇ ਉਸਦੇ ਸਾਂਝੇ ਅਕਾਊਂਟ ਵਿਚੋਂ 2 ਲੱਖ ਰੁਪਏ ਉਸਨੂੰ ਦੱਸੇ ਬਿਨਾਂ ਕੱਢਵਾ ਕੇ ਵਿਸ਼ਵਾਸਘਾਤ ਕੀਤਾ ਅਤੇ ਕਿਧਰੇ ਚਲੇ ਗਈ। ਸਪੈਸ਼ਲ ਬ੍ਰਾਂਚ ਦੀ ਟੀਮ ਨੇ ਸੰਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਟਾਂਡਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ।