ਦੇਸੀ ਪਿਸਤੌਲ ਤੇ 265 ਗ੍ਰਾਮ ਨਸ਼ੀਲੇ ਪਾਊਂਡਰ ਸਮੇਤ ਭਗੌੜਾ ਗ੍ਰਿਫਤਾਰ

Thursday, Dec 26, 2019 - 11:53 PM (IST)

ਦੇਸੀ ਪਿਸਤੌਲ ਤੇ 265 ਗ੍ਰਾਮ ਨਸ਼ੀਲੇ ਪਾਊਂਡਰ ਸਮੇਤ ਭਗੌੜਾ ਗ੍ਰਿਫਤਾਰ

ਸੁਲਤਾਨਪੁਰ ਲੋਧੀ,(ਸੋਢੀ): ਸਬ ਡਵੀਜ਼ਨ ਸੁਲਤਾਨਪੁਰ ਲੋਧੀ ਤਹਿਤ ਪੈਂਦੇ ਥਾਣਾ ਕਬੀਰਪੁਰ ਦੀ ਪੁਲਸ ਵਲੋਂ ਇੰਸਪੈਕਟਰ ਗਿਆਨ ਸਿੰਘ ਮੁੱਖ ਅਫਸਰ ਦੀ ਅਗਵਾਈ ਹੇਠ ਵੱਖ-ਵੱਖ 8 ਮੁਕੱਦਮਿਆਂ 'ਚ ਲੋੜੀਂਦੇ ਭਗੌੜੇ ਖਤਰਨਾਕ ਅਪਰਾਧੀ ਦਵਿੰਦਰ ਸਿੰਘ ਉਰਫ ਕੱਟਾ ਪੁੱਤਰ ਨਿਰਗੁਣ ਨਿਵਾਸੀ ਪਿੰਡ ਸ਼ਾਹਵਾਲਾ ਅੰਦਰੀਸਾ (ਥਾਣਾ ਕਬੀਰਪੁਰ) ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ । ਇਸ ਸੰਬੰਧੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਡੀ. ਐਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ ਵਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਗਿਆਨ ਸਿੰਘ ਦੇ ਆਦੇਸ਼ਾਂ 'ਤੇ ਐਸ. ਆਈ. ਰਣਜੀਤ ਸਿੰਘ ਨੇ ਸਾਥੀਆਂ ਸਮੇਤ ਪਿੰਡ ਅਲੂਵਾਲ ਚੌਕ 'ਚ ਨਾਕਾਬੰਦੀ ਕਰਕੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ । 

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਕੋਲੋਂ ਤਲਾਸ਼ੀ ਲੈਣ 'ਤੇ ਇੱਕ 7.65 ਐਮ. ਐਮ. ਦੇਸੀ ਪਿਸਤੌਲ, 5 ਜਿੰਦਾ ਰੌਦ ਤੇ ਮੋਮੀ ਲਿਫਾਫੇ 'ਚੋਂ 265 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ । ਇਸ ਸੰਬੰਧੀ ਥਾਣਾ ਕਬੀਰਪੁਰ ਵਿਖੇ ਪੁਲਸ ਵਲੋਂ ਮੁਕੱਦਮਾ ਨੰਬਰ 53 ਧਾਰਾ 22, 61, 85 ਐਨ. ਡੀ. ਪੀ. ਐਸ. ਐਕਟ ਅਤੇ 25, 54, 59 ਅਸਲਾ ਐਕਟ ਤਹਿਤ  ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਕੱਟਾ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ । ਡੀ. ਐਸ. ਪੀ. ਬੱਲ ਤੇ ਥਾਣਾ ਕਬੀਰਪੁਰ ਮੁਖੀ ਗਿਆਨ ਸਿੰਘ ਨੇ ਦੱਸਿਆ ਕਿ ਦੋਸ਼ੀ ਕੋਲੋਂ ਹੋਰ ਪੁੱਛਗਿੱਛ ਦੌਰਾਨ ਕਈ ਹੋਰ ਮਾੜੇ ਅਨਸਰਾਂ ਦੇ ਨਾਮ ਸਾਹਮਣੇ ਆਉਣ ਦੀ ਆਸ ਹੈ । ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਥਾਣਾ ਕਬੀਰਪੁਰ ਦੇ ਭੈੜੇ ਪੁਰਸ਼ਾਂ ਦੀ ਕੈਟਾਗਿਰੀ ਬੀ. ਸੀ (ਬੀ) ਵਿੱਚ ਆਉਂਦਾ ਹੈ, ਜੋ ਲੜ੍ਹਾਈ ਝਗੜੇ, ਲੁੱਟਾਂ-ਖੋਹਾਂ ਅਤੇ ਨਸ਼ੀਲੇ ਪਦਾਰਥਾਂ ਦਾ ਕੰਮ ਕਰਨ ਦਾ ਆਦੀ ਹੈ । ਇਸਦੇ ਖਿਲਾਫ 8 ਮੁਕੱਦਮੇ ਦਰਜ ਹਨ ਤੇ 3 ਮੁਕੱਦਮਿਆਂ 'ਚ ਭਗੌੜਾ ਹੈ ਅਤੇ 5 ਹੋਰ ਮੁਕੱਦਮਿਆਂ 'ਚ ਵੀ ਅਦਾਲਤ ਚੋ ਗੈਰਹਾਜਰ ਚੱਲ ਰਿਹਾ ਹੈ ।


Related News