ਦਿਵਿਆਂਗ ਆਸ਼ਰਮ ’ਚ ਲੱਗੇ ਫ੍ਰੀ ਮੈਡੀਕਲ ਕੈਂਪ ਦਾ 600 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
Monday, Oct 16, 2023 - 04:16 PM (IST)
![ਦਿਵਿਆਂਗ ਆਸ਼ਰਮ ’ਚ ਲੱਗੇ ਫ੍ਰੀ ਮੈਡੀਕਲ ਕੈਂਪ ਦਾ 600 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ](https://static.jagbani.com/multimedia/2023_10image_16_13_433049967untitled-12copy.jpg)
ਜਲੰਧਰ (ਖੁਰਾਣਾ)- ਸਵ. ਪ੍ਰੋ. ਸੰਤ ਸਿੰਘ ਜੀ ਅਤੇ ਸਵ. ਹਰਭਜਨ ਸਿੰਘ ਜੀ (ਬੈਂਕਾਕ) ਦੀ ਯਾਦ ’ਚ ਐਤਵਾਰ ਦਿਵਿਆਂਗ ਆਸ਼ਰਮ ਸਥਿਤ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਭਵਨ ’ਚ ਫ੍ਰੀ ਆਈ ਅਤੇ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ਦੌਰਾਨ 600 ਤੋਂ ਵੱਧ ਮਰੀਜ਼ਾਂ ਨੇ ਵੱਖ-ਵੱਖ ਮੈਡੀਕਲ ਸਹੂਲਤਾਂ ਦਾ ਲਾਭ ਲਿਆ। ਇਸ ਕੈਂਪ ’ਚ ਟੈਗੋਰ ਹਸਪਤਾਲ ਦੇ ਸੀ. ਐੱਮ. ਡੀ. ਡਾ. ਵਿਜੇ ਮਹਾਜਨ, ਜਗਦੀਪ ਆਈ ਹਸਪਤਾਲ ਦੇ ਡਾ. ਜਗਦੀਪ ਸਿੰਘ (ਐੱਮ. ਐੱਸ. ਆਈ. ਸਰਜਨ) ਅਤੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਅੱਖਾਂ ਦੇ ਰੋਗਾਂ ਦੇ ਮਾਹਿਰ, ਡੈਂਟਲ ਤੇ ਜਨਰਲ ਫਿਜ਼ੀਸ਼ੀਅਨ ਨਾਲ ਸਬੰਧਤ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਕਈ ਮਰੀਜ਼ਾਂ ਨੂੰ ਫਿਜ਼ੀਓਥੈਰੇਪੀ, ਐਕਿਊਪ੍ਰੈਸ਼ਰ, ਐਕਸ-ਰੇ, ਈ. ਸੀ. ਜੀ., ਬਲੱਡ ਸ਼ੂਗਰ ਟੈਸਟ ਤੇ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਵੀ ਮੁਫਤ ਕੀਤਾ ਗਿਆ।
ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਜੀਠੀਆ ਨੇ ਘੇਰਿਆ ਕੈਬਨਿਟ ਮੰਤਰੀ ਹਰਜੋਤ ਬੈਂਸ, ਲਾਏ ਵੱਡੇ ਇਲਜ਼ਾਮ
ਇਸ ਕੈਂਪ ਦੀ ਸ਼ੁਰੂਆਤ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ, ਮਲਵਿੰਦਰ ਕੌਰ, ਡਾ. ਗਿਰੀਸ਼ ਬਾਲੀ ਆਈ. ਆਰ. ਐੱਸ. (ਕਮਿਸ਼ਨਰ, ਇਨਕਮ ਟੈਕਸ ਨੋਇਡਾ) ਤੇ ਕਰਮਜੀਤ ਕੌਰ ਚੌਧਰੀ (ਪਤਨੀ ਸਵ. ਸੰਤੋਖ ਸਿੰਘ ਚੌਧਰੀ) ਦੇ ਹੱਥੋਂ ਹੋਈ। ਅੱਖਾਂ ਦੀ ਜਾਂਚ ਦੌਰਾਨ ਮੋਤੀਏ ਦੇ ਆਪ੍ਰੇਸ਼ਨ ਲਈ 106 ਮਰੀਜ਼ ਮਿਲੇ, ਇਨ੍ਹਾਂ ਸਾਰਿਆਂ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਮੁਫਤ ਕੀਤੇ ਜਾਣਗੇ। ਕੈਂਪ ਦੌਰਾਨ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਅਪਾਹਜ ਆਸ਼ਰਮ ਦੇ ਪ੍ਰਧਾਨ ਤਰਸੇਮ ਕਪੂਰ ਨੇ ਸਾਰੇ ਡਾਕਟਰਾਂ ਦੇ ਸਹਿਯੋਗ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਮੇਟੀ ਦੇ ਸਾਰੇ ਮੈਂਬਰਾਂ, ਕਰਮਚਾਰੀਆਂ ਤੇ ਕੈਂਪ ਦੀਆਂ ਪ੍ਰਬੰਧ ’ਚ ਸ਼ਾਮਲ ਸਾਰੇ ਲੋਕਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ’ਤੇ ਵਿਸ਼ੇਸ਼ ਰੂਪ ਨਾਲ ਸੁਨੀਤਾ ਕਪੂਰ (ਉਪ ਪ੍ਰਧਾਨ), ਆਰ. ਕੇ. ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸਭਰਵਾਲ, ਉਮੇਸ਼ ਢੀਂਗਰਾ (ਐਡ.), ਡਾ. ਜਗਦੀਪ ਸਿੰਘ, ਡਾ. ਵਿਜੇ ਮਹਾਜਨ, ਪ੍ਰਾਣ ਨਾਥ ਭੱਲਾ, ਲਲਿਤ ਭੱਲਾ, ਸ਼ੈਲਜਾ ਭੱਲਾ, ਸੁਮਿਤ ਪੁਰੀ, ਨਿਧੀ ਪੁਰੀ, ਭਾਵਨਾ ਸਭਰਵਾਲ, ਸੁਮਨ ਖੰਨਾ ਮੌਜੂਦ ਸਨ। ਇਸ ਮੌਕੇ ਜਗਦੀਪ ਆਈ ਹਸਪਤਾਲ ਤੋਂ ਸ਼੍ਰੀਮਤੀ ਮਨਵੀਨ ਕੌਰ, ਮਨਦੀਪ ਸਿੰਘ, ਡਾ. ਗਗਨਦੀਪ ਸਿੰਘ, ਗੁਨੀਤ ਕੌਰ, ਬਲਵਿੰਦਰ ਕੌਰ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਯਾਕੂਬ ਖਾਨ, ਅਮਨਦੀਪ ਸਿੰਘ, ਟੈਗੋਰ ਹਸਪਤਾਲ ਤੋਂ ਡਾ. ਪ੍ਰਿਆ, ਡਾ. ਅਕਾਸ਼ ਮਹਾਜਨ, ਮਯੰਕ ਭਾਰਦਵਾਜ, ਅਵਿਨਾਸ਼, ਨਰਸਿੰਗ ਸਟਾਫ਼ ਪੁਸ਼ਪਾ, ਰਮਨ ਕੁਮਾਰੀ, ਪਰਵੀਨ, ਕੋਮਲ, ਡੌਲੀ, ਅਮਨ, ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਤੋਂ ਡਾ. ਸ਼ਾਲਿਨੀ ਬਿਸ਼ਟ (ਮੈਨੇਜਰ), ਡਾ. ਸੰਘਮਿੱਤਰਾ, ਡਾ. ਪਵਨਦੀਪ ਕੌਰ, ਹਰਪ੍ਰੀਤ ਕੌਰ, ਸਾਹਿਬ ਸਿੰਘ, ਰੁਪਿੰਦਰਜੀਤ ਕੌਰ, ਰਾਜਬੀਰ ਸਿੰਘ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ। ਮੁੱਖ ਮਹਿਮਾਨ ਅਭਿਜੈ ਚੋਪੜਾ, ਡਾ. ਗਿਰੀਸ਼ ਬਾਲੀ, ਮਲਵਿੰਦਰ ਕੌਰ ਤੇ ਕਰਮਜੀਤ ਕੌਰ ਨੇ ਅਪਾਹਜ ਆਸ਼ਰਮ ਤੇ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਵੱਲੋਂ ਮੈਡੀਕਲ ਤੇ ਸਮਾਜ ਕਲਿਆਣ ਦੇ ਖੇਤਰ ’ਚ ਨਿਭਾਈ ਜਾ ਰਹੀਆਂ ਸੇਵਾਵਾਂ ਨੂੰ ਸਲਾਹਿਆ।
ਇਹ ਵੀ ਪੜ੍ਹੋ: ਜਲੰਧਰ 'ਚ ਪਟਾਕਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਨਵਾਂ ਫਰਮਾਨ ਜਾਰੀ
ਇੰਨੇ ਮਰੀਜ਼ਾਂ ਨੇ ਵੱਖ-ਵੱਖ ਸਹੂਲਤਾਂ ਦਾ ਲਿਆ ਲਾਭ
- ਆਈ ਚੈੱਕਅਪ- 279
- ਆਈ ਆਪ੍ਰੇਸ਼ਨ- 106
- ਜਨਰਲ ਚੈੱਕਅਪ- 82
- ਡੈਂਟਲ- 45
- ਫਿਜ਼ੀਓਥੈਰੇਪੀ- 42
- ਐਕਿਊਪ੍ਰੈਸ਼ਰ- 40
- ਐਕਸਰੇ- 40
- ਈ. ਸੀ. ਜੀ.- 20
- ਆਈ ਸਕੈਨ- 5
- ਮੈਮੋਗ੍ਰਾਫੀ- 10
ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ