ਤੇਰਾ ਤੇਰਾ ਹੱਟੀ ਵੱਲੋਂ ਮੈਡੀਕਲ ਕੈਂਪ ਅੱਜ, ਮੁਫ਼ਤ ਮਿਲਣਗੀਆਂ ਇਹ ਸੇਵਾਵਾਂ
Sunday, Dec 17, 2023 - 12:57 AM (IST)
ਜਲੰਧਰ: ਤੇਰਾ ਤੇਰਾ ਹੱਟੀ ਵੱਲੋਂ ਸਮਾਜ ਭਲਾਈ ਦੇ ਖੇਤਰ ਵਿਚ ਪੰਜ ਸਾਲ ਪੂਰੇ ਕਰ ਲਏ ਗਏ ਹਨ। ਇਸ ਮੌਕੇ 'ਤੇ ਤੇਰਾ ਤੇਰਾ ਹੱਟੀ ਵੱਲੋਂ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ 17 ਦਿਸੰਬਰ (ਐਤਵਾਰ) ਨੂੰ ਇਕ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਦੇ ਨਾਲ-ਨਾਲ ਸਮਾਜ ਭਲਾਈ ਦੇ ਹੋਰ ਕੰਮ ਵੀ ਕੀਤੇ ਜਾਣਗੇ। ਲੋਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਤੇਰਾ ਤੇਰਾ ਹੱਟੀ, ਨੇੜੇ ਨਰੂਲਾ ਪੈਲੇਸ, 120 ਫੁੱਟੀ ਰੋਡ ਜਲੰਧਰ ਵਿਖੇ ਪਹੁੰਚਕੇ ਇਨ੍ਹਾਂ ਸਹੂਲਤਾਂ ਦਾ ਲਾਹਾ ਲੈ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੁੱਤ ਨੇ ਸਿਰ ਕਲਮ ਕਰ ਕੇ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਨਾਲ ਵੀ ਕੀਤੀ ਸ਼ਰਮਨਾਕ ਕਰਤੂਤ
ਇਸ ਮੌਕੇ ਮੈਡੀਕਲ ਕੈਂਪ ਦੌਰਾਨ ਖ਼ੂਨਦਾਨ ਕੈਂਪ, OPD, ਫ਼ਿਜ਼ਿਓਥੈਰਪੀ, ਹੋਮੀਓਪੈਥੀ, ਸ਼ੂਗਰ ਤੇ ਈ.ਸੀ.ਜੀ. ਜਿਹੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਇਸ ਸਾਲ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਮਕਸਦ ਨਾਲ 13 ਰੇਹੜੀਆਂ ਦਿੱਤੀਆਂ ਜਾਣਗੀਆਂ। ਜਿਸ 'ਚੋਂ ਅੱਜ ਦੋ ਰੇਹੜੀਆਂ ਤਿਆਰ ਕਰਵਾ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਆਉਣ ਵਾਲੇ ਮਹੀਨਿਆਂ ਵਿਚ ਵੱਧਦੀ ਠੰਡ ਦੇ ਪ੍ਰਕੋਪ ਨੂੰ ਵੇਖਦਿਆਂ ਤਿਆਰ ਕਰਵਾਏ ਗਏ 13 Dog Shelters ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼
ਇਸ ਮੌਕੇ ਤੇਰਾ ਤੇਰਾ ਹੱਟੀ ਵੱਲੋਂ KMH ਹਸਪਤਾਲ ਨਾਲ ਮਿਲ ਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। Guardian Hospital ਦੇ ਡਾਕਟਰ ਸੰਜੀਵ ਗੋਇਲ (ਆਰਥੋਪੇਡਿਕ) ਮਰੀਜ਼ਾਂ ਦੀ OPD ਮੁਫ਼ਤ ਕਰਨਗੇ। Manveer Singh ਮਰੀਜ਼ਾਂ ਦੀ ਮੁਫ਼ਤ ਫਿਜ਼ਿਓਥਰੈਪੀ ਕਰਨਗੇ। ਡਾ. ਸੀਮਾ ਅਰੋੜਾ ਮਰੀਜ਼ਾਂ ਦਾ ਹੋਮੀਓਪੈਥਿਕ ਇਲਾਜ ਮੁਫ਼ਤ ਕਰਨਗੇ। Seth Hi Tech Laboratory ਦੇ ਸਹਿਯੋਗ ਨਾਲ Sugar ਅਤੇ ECG ਮੁਫ਼ਤ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8