ਗ੍ਰਹਿ ਮੰਤਰਾਲੇ ਦਾ ਅਧਿਕਾਰੀ ਬਣ ਠੱਗੇ 4 ਕਰੋੜ ਰੁਪਏ, ਲੋਕਾਂ ਨੇ ਇੰਝ ਸਿਖਾਇਆ ਸਬਕ

08/09/2022 3:02:09 PM

ਜਲੰਧਰ : ਬੀਤੇ ਦਿਨ ਆਪਣੇ-ਆਪ ਨੂੰ ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਕੇ 4 ਕਰੋੜ ਦੀ ਠੱਗੀ ਮਾਰਨ ਵਾਲਾ ਇਕ ਵਿਅਕਤੀ ਨੂੰ ਪੀੜਤ ਲੋਕਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਵਿਅਕਤੀ ਨੇ ਯੂਰਪ ਦਾ ਵੀਜ਼ਾ ਲਗਾਉਣ ਦੇ ਨਾਂ 'ਤੇ ਲੋਕਾਂ ਕੋਲੋਂ ਲੱਖਾਂ ਰੁਪਏ ਠੱਗੇ ਸਨ। ਪੈਸੇ ਮਿਲਣ ਜਾਣ ਤੋਂ ਬਾਅਦ ਇਹ ਪੈਸੇ ਦੇਣ ਵਾਲਿਆਂ ਨਾਲ ਸੰਪਰਕ ਤੋੜ ਦਿੰਦਾ ਸੀ  ਪਰ ਬੀਤੇ ਦਿਨ ਜਦੋਂ ਇਹ ਅਚਾਨਕ ਜਲੰਧਰ ਦੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਆਇਆ ਤਾਂ ਪੀੜਤਾਂ ਦੇ ਹੱਥੇ ਚੜ੍ਹ ਗਿਆ , ਜਿਸ ਦੌਰਾਨ ਲੋਕਾਂ ਵੱਲੋਂ ਉਸਦੀ ਕੁੱਟਮਾਰ ਕਰਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਵਿਅਕਤੀ ਖ਼ੁਦ ਨੂੰ ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਕੇ ਲੋਕਾਂ ਕਰੀਬ 4 ਲੱਖ ਰੁਪਏ ਠੱਗੇ ਸਨ। ਧੋਖਾਧੜੀ ਕਰਨ ਵਾਲੇ ਵਿਅਕਤੀ ਦੀ ਪਛਾਣ ਪਰਵਿੰਦਰ (70) ਵਜੋਂ ਹੋਈ ਹੈ ਜੋ ਮਹਿਤਪੁਰ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

ਗੱਲਬਾਤ ਕਰਦਿਆਂ ਜਲੰਧਰ ਦੇ ਇਕ ਪੀੜਤ ਵਿਅਕਤੀ ਨੇ ਦੱਸਿਆ ਕਿ ਦੋਸ਼ੀ ਪਰਵਿੰਦਰ ਨਾਲ ਉਸ ਦੀ ਮੁਲਾਕਾਤ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਹੋਈ ਸੀ। ਉਸ ਵੇਲੇ ਪਰਵਿੰਦਰ ਨੇ ਖ਼ੁਦ ਨੂੰ ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਕੇ ਕਿਹਾ ਕਿ ਉਸ ਦੀ ਬਹੁਤ ਚੰਗੀ ਜਾਣ-ਪਛਾਣ ਹੈ ਅਤੇ ਉਹ ਆਸਾਨੀ ਨਾਲ ਕਿਸੇ ਨੂੰ ਵੀ ਵਿਦੇਸ਼ ਭੇਜ ਸਕਦਾ ਹੈ। ਪੀੜਤ ਨੇ ਦੱਸਿਆ ਦੋਸ਼ੀ 'ਤੇ ਵਿਸ਼ਵਾਸ ਕਰਕੇ ਉਸ ਨੇ ਆਪਣੇ ਪੁੱਤਰ ਨੂੰ ਪੁਰਤਗਾਲ ਭੇਜਣ ਲਈ ਉਸ ਨੂੰ 8 ਲੱਖ ਰੁਪਏ ਦੇ ਦਿੱਤੇ। ਇਸ ਤੋਂ ਇਲਾਵਾ ਦੋਸ਼ੀ ਪਲਵਿੰਦਰ ਸਿੰਘ ਨੇ ਇਕ ਔਰਤ ਤੋਂ ਵੀ ਕੈਨੇਡਾ ਭੇਜਣ ਦੇ ਨਾਮ 'ਤੇ 5 ਲੱਖ ਰੁਪਏ ਠੱਗੇ ਸਨ। ਅਜਿਹਾ ਕਰਕੇ ਦੋਸ਼ੀ ਨੇ ਕਰੀਬ ਲੋਕਾਂ ਕੋਲੇਂ ਹੁਣ ਤੱਕ 4 ਕਰੋੜ ਰੁਪਏ ਦੀ ਠੱਗ ਲਏ ਹਨ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

ਸੋਮਵਾਰ ਨੂੰ ਪੀੜਤ ਵਿਅਕਤੀ ਨੂੰ ਪਤਾ ਲੱਗਾ ਕਿ ਪਰਵਿੰਦਰ ਜਲੰਧਰ ਵਿਖੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਆਇਆ ਹੈ। ਇਸ ਤੋਂ ਬਾਅਦ ਉਸ ਨੇ ਬਾਕੀ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਜਗਮੋਹਨ ਸਿੰਘ ਨੇ ਕਿਹਾ ਕਿ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ , ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੇ ਕਰੋ।


Simran Bhutto

Content Editor

Related News