ਸੰਜੇ ਕਰਾਟੇ ਸਕੂਲ ਦੇ ਮਾਲਕ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

7/11/2020 5:35:06 PM

ਜਲੰਧਰ (ਸੋਨੂੰ)— ਮਾਡਲ ਟਾਊਨ ਸਥਿਤ ਸੰਜੇ ਕਰਾਟੇ ਸਕੂਲ ਦੇ ਮਾਲਕ ਸੰਜੇ ਸ਼ਰਮਾ ਖ਼ਿਲਾਫ਼ ਪੁਲਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸੰਜੇ ਸ਼ਰਮਾ 'ਤੇ ਸਾਢੇ ਚਾਰ ਕਰੋੜ ਰੁਪਏ ਦੀ ਠੱਗੀ ਦਾ ਦੋਸ਼ ਲੱਗਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਦਿੱਲੀ ਦੇ ਅਸ਼ੋਕ ਵਿਹਾਰ ਦੇ ਰਹਿਣ ਵਾਲੇ ਟਰਾਂਸਪੋਰਟਰ ਸੁਖਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਸੰਜੇ ਤੋਂ ਉਸ ਦੀ ਮਾਡਲ ਟਾਊਨ ਸਥਿਤ ਸੰਜੇ ਕਰਾਟੇ ਸਕੂਲ ਵਾਲੀ ਬਿਲਡਿੰਗ ਦਾ ਸੌਦਾ 7 ਕਰੋੜ 'ਚ ਤੈਅ ਕੀਤਾ ਸੀ।

ਸੰਜੇ ਨੇ ਉਨ੍ਹਾਂ ਕੋਲੋਂ ਸਾਢੇ ਚਾਰ ਕਰੋੜ ਰੁਪਏ ਪਹਿਲਾਂ ਲੈ ਲਏ ਸਨ ਅਤੇ ਕਿਹਾ ਸੀ ਕਿ ਉਹ ਜਲਦੀ ਹੀ ਬੈਂਕ ਲੋਨ ਉਤਾਰ ਕੇ ਉਨ੍ਹਾਂ ਦੇ ਨਾਂ ਰਜਿਸਟਰੀ ਕਰਵਾ ਦੇਵੇਗਾ। ਉਹ ਸੰਜੇ ਕੋਲੋਂ ਪੈਸੇ ਵਾਪਸ ਮੰਗ ਰਹੇ ਹਨ ਜਦਕਿ ਸੰਜੇ ਉਨ੍ਹਾਂ ਨੂੰ ਧਮਕੀ ਦੇ ਰਿਹਾ ਹੈ। ਇਸ ਦੇ ਨਾਲ ਹੀ ਉਹ ਰਜਿਸਟਰੀ ਵੀ ਨਹੀਂ ਕਰਵਾ ਦੇ ਰਿਹਾ। ਇਸ ਦੇ ਬਾਅਦ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਸੰਜੇ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ।  


shivani attri

Content Editor shivani attri