ਐੱਫ. ਡੀ. ਦੇ ਨਾਂ ''ਤੇ ਕੰਪਨੀ ਨੇ ਕੀਤੀ ਧੋਖਾਧੜੀ, ਲੱਗਾ 60 ਹਜ਼ਾਰ ਦਾ ਜੁਰਮਾਨਾ

01/28/2020 5:55:23 PM

ਜਲੰਧਰ— ਐੱਫ. ਡੀ. ਦੇ ਨਾਂ 'ਤੇ ਫਰਾਡ ਦੇ ਚਾਰ ਮਾਮਲਿਆਂ 'ਚ ਕੰਜ਼ਿਊਮਰ ਫੋਰਮ ਨੇ ਇਨਵੈਸਟਮੈਂਟ ਕੰਪਨੀ ਦੇ ਡਾਇਰੈਕਟਰ ਨੂੰ 60 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਐੱਫ. ਡੀ. ਖਤਮ ਹੋਣ 'ਤੇ ਕੰਪਨੀ ਨੇ ਪੇਮੈਂਟ ਕਰਨ ਦੀ ਬਜਾਏ ਰੀਨਿਊ ਕਰਨ ਦਾ ਦਬਾਅ ਪਾਇਆ।

ਭੁਪਿੰਦਰ ਸਿੰਘ ਨੇ ਹਰਿੰਦਰ ਲੀਜ਼ਿੰਗ ਲਿਮਟਿਡ ਤੋਂ 12 ਅਕਤੂਬਰ 2015 ਨੂੰ 2 ਲੱਖ 42 ਹਜ਼ਾਰ 972 ਰੁਪਏ ਦੀ ਐੱਫ. ਡੀ., ਪਰਮਿੰਦਰ ਸਿੰਘ ਨੇ 3 ਲੱਖ 28 ਹਜ਼ਾਰ 191 ਰੁਪਏ ਦੀ ਐੱਫ. ਡੀ. 19 ਨਵੰਬਰ 2015 ਨੂੰ ਕਰਵਾਈ ਸੀ। ਭੁਪਦਿੰਰ ਸਿੰਘ ਵੱਲੋਂ ਹਰਿੰਦਰ ਇਨਵੈਸਟਮੈਂਟ ਲਿਮਟਿਡ ਤੋਂ ਤੀਜੀ ਐੱਫ. ਡੀ. 18 ਜੁਲਾਈ 2016 ਨੂੰ 1 ਲੱਖ 48 ਹਜ਼ਾਰ 753 ਰੁਪਏ ਅਤੇ ਚੌਥੀ ਐੱਫ. ਡੀ. ਹਰਿੰਦਰ ਹਾਇਰ ਪਰਚੇਜ਼ ਲਿਮਟਿਡ ਤੋਂ 1,650,84 ਲੱਖ ਦੀ ਕਰਵਾਈ ਸੀ। ਸਾਰੀਆਂ ਐੱਫ. ਡੀ. 11 ਫੀਸਦੀ ਬਿਆਜ਼ 'ਤੇ ਬਣਵਾਈਆਂ ਗਈਆਂ ਸਨ। ਐੱਫ. ਡੀ. ਇਕ ਸਾਲ ਬਾਅਦ ਖਤਮ ਹੋਣੀ ਸੀ। ਪਰਮਿੰਦਰ ਅਤੇ ਭੁਪਿੰਦਰ ਸਿੰਘ ਨੇ ਪੇਮੈਂਟ ਲੈਣੀ ਚਾਹੀ ਤਾਂ ਕੰਪਨੀ ਨੇ ਟਾਲਮਟੋਲ ਸ਼ੁਰੂ ਕਰ ਦਿੱਤੀ। ਮਨਿੰਦਰ ਸਿੰਘ ਨੇ ਰੀਨਿਊ ਕਰਨ ਲਈ ਕਿਹਾ ਜਦਕਿ ਉਹ ਪਹਿਲਾਂ ਹੀ ਕਈ ਐੱਫ. ਡੀ. ਰੀਨਿਊ ਕਰਵਾ ਚੁੱਕੇ ਸਨ। ਜਦੋਂ ਕੰਪਨੀ ਵੱਲੋਂ ਪੇਮੈਂਟ ਨਹੀਂ ਕੀਤੀ ਗਈ ਤਾਂ 13 ਅਕਤੂਬਰ 2017 ਨੂੰ ਐਡਵੋਕੇਟ ਸੁਮਿਤ ਵਰਮਾ ਵੱਲੋਂ ਕੰਜ਼ਿਊਮਰ ਫੋਰਮ 'ਚ ਕੇਸ ਦਾਇਰ ਕੀਤਾ ਗਿਆ।

20 ਜਨਵਰੀ ਨੂੰ ਫੈਸਲਾ ਸੁਣਾਉਂਦੇ ਹੋਏ ਪ੍ਰੈਜ਼ੀਡੈਂਟ ਕਰਨੈਲ ਸਿਘ ਨੇ ਚਾਰੋਂ ਕੇਸ 'ਚ ਕੰਪਨੀ ਨੂੰ ਕੁੱਲ 60 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਐੱਫ. ਡੀ. ਦੀ ਕੁੱਲ ਅਮਾਊਂਟ ਨੂੰ 9 ਫੀਸਦੀ ਬਿਆਜ਼ ਦੇ ਨਾਲ ਵਾਪਸ ਕਰਨ ਲਈ ਕਿਹਾ। ਵਕੀਲ ਸੁਮਿਤ ਵਰਮਾ ਨੇ ਕਿਹਾ ਕਿ ਕੰਪਨੀ ਦੇ ਐੱਮ. ਡੀ. 'ਤੇ ਦਰਜਨਾਂ ਲੋਕਾਂ ਨਾਲ ਫਰਾਡ ਕਰਨ ਦਾ ਦੋਸ਼ ਲਗਾਇਆ ਹੈ। ਇਸੇ ਚੱਕਰ 'ਚ ਕਪੂਰਥਲਾ ਜੇਲ 'ਚ ਬੰਦ ਹੈ। ਅਜਿਹੇ 55 ਮਾਮਲੇ ਕੰਪਨੀ ਖਿਲਾਫ ਕੰਜ਼ਿਊਮਰ ਫੋਰਮ 'ਚ ਵਿਚਾਰ ਅਧੀਨ ਹਨ।


shivani attri

Content Editor

Related News