ਪਾਸਪੋਰਟ ਤੇ ਦਸਤਾਵੇਜ਼ ਲੈ ਕੇ ਭੱਜੀ ਪਤਨੀ, NRI ਪਤੀ ਨੇ ਕਰਵਾਇਆ ਕੇਸ ਦਰਜ

Tuesday, Jul 16, 2019 - 11:40 AM (IST)

ਪਾਸਪੋਰਟ ਤੇ ਦਸਤਾਵੇਜ਼ ਲੈ ਕੇ ਭੱਜੀ ਪਤਨੀ, NRI ਪਤੀ ਨੇ ਕਰਵਾਇਆ ਕੇਸ ਦਰਜ

ਕਪੂਰਥਲਾ— ਅਮਰੀਕਾ ਤੋਂ ਆਈ ਪਤਨੀ ਖਿਲਾਫ ਐੱਨ. ਆਰ. ਆਈ. ਪਤੀ ਵੱਲੋਂ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਗਿਆ ਹੈ। ਸੁਲਤਾਨਪੁਰ ਲੋਧੀ ਦੇ ਮੁਹੱਲਾ ਸੂਦਾਂ ਵਾਸੀ ਵਰੁਣ ਕੰਬੋਜ ਨੇ ਪੁਲਸ ਨੂੰ ਦੱਸਿਆ ਕਿ ਉਹ ਕੈਲੀਫੋਰਨੀਆ 'ਚ ਸੈਟਲ ਹੈ ਅਤੇ ਕੁਝ ਸਾਲ ਪਹਿਲਾਂ ਹੀ ਕੈਲੀਫੋਰਨੀਆ 'ਚ ਉਸ ਦਾ ਵਿਆਹ ਈਸ਼ਾ ਕੰਬੋਜ ਨਾਲ ਹੋਇਆ ਸੀ। 25 ਮਾਰਚ ਨੂੰ ਪਤਨੀ, ਦੋਵੇਂ ਬੇਟਿਆਂ ਅਤੇ ਸਹੁਰੇ ਪਰਿਵਾਰ ਦੇ ਨਾਲ ਉਹ ਪੰਜਾਬ ਆਏ ਸਨ। 7 ਮਈ ਨੂੰ 2019 ਨੂੰ ਵਾਪਸੀ ਸੀ ਪਰ ਕਿਸੇ ਕਾਰਨ ਕਰਕੇ ਟਿਕਟ ਕੈਂਸਲ ਹੋ ਗਈ। 25 ਜੂਨ ਨੂੰ ਪਤਨੀ ਈਸ਼ਾ ਬੱਚਿਆਂ ਅਤੇ ਮਾਤਾ-ਪਿਤਾ ਦੇ ਨਾਲ ਘੁੰਮਣ ਦੀ ਗੱਲ ਕਹਿ ਕੇ ਘਰੋਂ ਗਈ ਸੀ। ਜਾਂਦੇ-ਜਾਂਦੇ ਪਤਨੀ ਉਸ ਦਾ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪਰਮਾਨੈਂਟ ਯੂ. ਐੱਸ. ਰੈਜ਼ੀਡੈਂਸ ਕਾਰਡ ਅਤੇ ਬੈਂਕ ਕਾਰਡ ਵੀ ਨਾਲ ਲੈ ਗਈ। ਵਰੁਣ ਦੀ ਸ਼ਿਕਾਇਤ 'ਤੇ ਪੁਲਸ ਨੇ ਈਸ਼ਾ ਖਿਲਾਫ ਧਾਰਾ 420 ਅਤੇ 406 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਹੈ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News