ਵਿਦੇਸ਼ੀ ਲਾੜਿਆਂ ਵੱਲੋਂ ਪੰਜਾਬੀ ਕੁੜੀਆਂ ਨਾਲ ਫਰਾਡ ਕਰਨ ਦਾ ਮਾਮਲਾ MP ਸੁਸ਼ੀਲ ਰਿੰਕੂ ਦੇ ਸਾਹਮਣੇ ਚੁੱਕਿਆ

Thursday, Mar 14, 2024 - 10:37 AM (IST)

ਵਿਦੇਸ਼ੀ ਲਾੜਿਆਂ ਵੱਲੋਂ ਪੰਜਾਬੀ ਕੁੜੀਆਂ ਨਾਲ ਫਰਾਡ ਕਰਨ ਦਾ ਮਾਮਲਾ MP ਸੁਸ਼ੀਲ ਰਿੰਕੂ ਦੇ ਸਾਹਮਣੇ ਚੁੱਕਿਆ

ਜਲੰਧਰ (ਧਵਨ)–ਇੰਡੋ-ਅਮਰੀਕਨ ਫ੍ਰੈਂਡਜ਼ ਗਰੁੱਪ ਦੇ ਚੇਅਰਮੈਨ ਰਮਨ ਦੱਤ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਸਾਹਮਣੇ ਵਿਦੇਸ਼ੀ ਲਾੜਿਆਂ ਵੱਲੋਂ ਪੰਜਾਬੀ ਕੁੜੀਆਂ ਨਾਲ ਫਰਾਡ ਕਰਨ ਦੀਆਂ ਵਧਦੀਆਂ ਘਟਨਾਵਾਂ ਦਾ ਮਾਮਲਾ ਚੁੱਕਿਆ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਸਲ ਵਿਚ ਪੰਜਾਬੀ ਲੜਕੀਆਂ ਇਸ ਤੋਂ ਕਾਫ਼ੀ ਪ੍ਰਭਾਵਿਤ ਹੁੰਦੀਆਂ ਹਨ ਅਤੇ ਉਹ ਇਸ ਮਾਮਲੇ ਨੂੰ ਭਾਰਤ ਸਰਕਾਰ ਸਾਹਮਣੇ ਉਠਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਅਜਿਹੇ ਮਾਮਲਿਆਂ ’ਤੇ ਸਖ਼ਤੀ ਕਰਨ ਦੇ ਹੁਕਮ ਪੰਜਾਬ ਪੁਲਸ ਨੂੰ ਦੇ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਉਹ ਜਨਤਾ ਨਾਲ ਜੁੜੇ ਜ਼ਮੀਨੀ ਸੰਸਦ ਮੈਂਬਰ ਹਨ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਿਛਲੇ 5-6 ਮਹੀਨਿਆਂ ਦੌਰਾਨ ਜੋ-ਜੋ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ, ਉਨ੍ਹਾਂ ਨੇ ਇਨ੍ਹਾਂ ਮਾਮਲਿਆਂ ਨੂੰ ਸੰਸਦ ਵਿਚ ਉਠਾਇਆ ਅਤੇ ਭਾਰਤ ਸਰਕਾਰ ਦੇ ਮੰਤਰੀਆਂ ਦੇ ਧਿਆਨ ਵਿਚ ਵੀ ਜਲੰਧਰ ਨਾਲ ਜੁੜੇ ਸਾਰੇ ਮਾਮਲੇ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਆਦਮਪੁਰ ਹਵਾਈ ਅੱਡੇ ਤੋਂ ਸਿਵਲ ਉਡਾਣਾਂ ਸ਼ੁਰੂ ਕਰਵਾਉਣ ਦਾ ਮਾਮਲਾ ਹੋਵੇ, ਵੰਦੇ ਭਾਰਤ ਐਕਸਪ੍ਰੈੱਸ ਗੱਡੀ ਚਲਾਉਣ ਦਾ ਮਾਮਲਾ ਹੋਵੇ, ਸਾਰਿਆਂ ਨੂੰ ਉਨ੍ਹਾਂ ਨੇ ਭਾਰਤ ਸਰਕਾਰ ਸਾਹਮਣੇ ਉਠਾ ਕੇ ਹੱਲ ਕਰਵਾਇਆ।

ਇਹ ਵੀ ਪੜ੍ਹੋ: ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਕਤਲ ਕਰਨ ਮਗਰੋਂ ਲਾਸ਼ ਖੇਤਾਂ 'ਚ ਮੋਟਰ 'ਤੇ ਸੁੱਟੀ

ਰਮਨ ਦੱਤ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਕਿਹਾ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੈਕਗਰਾਊਂਡ ਚੈੱਕ ਕੀਤੇ ਿਬਨਾਂ ਉਹ ਪ੍ਰਵਾਸੀਆਂ ਦਾ ਿਵਆਹ ਰਜਿਸਟਰਡ ਨਾ ਕਰਨ। ਬੈਕਗਰਾਊਂਡ ਚੈੱਕ ਕਰਨ ਸਮੇਂ ਸਬੰਧਤ ਵਿਅਕਤੀ ਦਾ ਪੂਰਾ ਰਿਕਾਰਡ ਮਿਲ ਜਾਂਦਾ ਹੈ, ਜਿਸ ਤੋਂ ਪਤਾ ਚੱਲ ਜਾਂਦਾ ਹੈ ਕਿ ਉਸਨੇ ਪਹਿਲਾਂ ਵਿਆਹ ਕੀਤਾ ਹੋਇਆ ਹੈ ਜਾਂ ਉਸਨੇ ਵਿਦੇਸ਼ ਵਿਚ ਕੋਈ ਫਰਾਡ ਤਾਂ ਨਹੀਂ ਕੀਤਾ। ਉਸਦੀਆਂ ਅਪਰਾਧਿਕ ਘਟਨਾਵਾਂ ਦਾ ਵੇਰਵਾ ਵੀ ਉਸ ਵਿਚ ਮੌਜੂਦ ਹੁੰਦਾ ਹੈ। ਸੰਸਦ ਮੈਂਬਰ ਰਿੰਕੂ ਨੇ ਰਮਨ ਦੱਤ ਨੂੰ ਭਰੋਸਾ ਦਿੱਤਾ ਕਿ ‘ਆਪ’ ਇਸ ਮਾਮਲੇ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਸੰਸਦ ਵਿਚ ਵੀ ਉਠਾਏਗੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕਰਨਗੇ ਤਾਂ ਜੋ ਪੰਜਾਬ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਅਤੇ ਭਵਿੱਖ ਵਿਚ ਿਕਸੇ ਵੀ ਪੰਜਾਬੀ ਲੜਕੀ ਨਾਲ ਧੋਖਾਦੇਹੀ ਨਾ ਹੋ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News