ਫਗਵਾੜਾ ਵਿਖੇ ਫਾਰਚੂਨਰ ਸਵਾਰਾਂ ਨੇ ਤੋੜਿਆ ਨਾਕਾ, ਵਾਲ-ਵਾਲ ਬਚੇ ਪੁਲਸ ਮੁਲਾਜ਼ਮ, ਇਕ ਗ੍ਰਿਫ਼ਤਾਰ

Thursday, Apr 13, 2023 - 04:42 PM (IST)

ਫਗਵਾੜਾ ਵਿਖੇ ਫਾਰਚੂਨਰ ਸਵਾਰਾਂ ਨੇ ਤੋੜਿਆ ਨਾਕਾ, ਵਾਲ-ਵਾਲ ਬਚੇ ਪੁਲਸ ਮੁਲਾਜ਼ਮ, ਇਕ ਗ੍ਰਿਫ਼ਤਾਰ

ਫਗਵਾੜਾ (ਜਲੋਟਾ)–ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਫਗਵਾੜਾ ਪੁਲਸ ਨੇ ਇਕ ਫਾਰਚੂਨਰ ਗੱਡੀ ’ਚੋਂ ਭਾਰੀ ਮਾਤਰਾ ’ਚ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਗੱਡੀ ’ਚ ਸਵਾਰ ਮੁਲਜ਼ਮਾਂ ਨੇ ਪੁਲਸ ਵੱਲੋਂ ਲਾਏ ਨਾਕੇ ਨੂੰ ਤੋੜ ਦਿੱਤਾ, ਜਿਸ ਕਾਰਨ ਉਥੇ ਤਾਇਨਾਤ ਪੁਲਸ ਮੁਲਾਜ਼ਮ ਗੱਡੀ ਦੀ ਲਪੇਟ ’ਚ ਆਉਣ ਤੋਂ ਵਾਲ-ਵਾਲ ਬਚ ਗਏ ਹਨ।

ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਮੁਖਤਿਆਰ ਰਾਏ ਅਤੇ ਫਗਵਾੜਾ ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਸ ਨੇ ਫਾਰਚੂਨਰ ’ਚੋਂ 73 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਗੱਡੀ ਚਲਾ ਰਹੇ ਗਲੀ ਨੰਬਰ 11, ਪਾਂਡੇ ਬਿਲਡਿੰਗ, ਓਂਕਾਰ ਨਗਰ ਫਗਵਾੜਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਪੁੱਤਰ ਅੰਕੁਸ਼ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਗੱਡੀ ਵਿਚ ਸਵਾਰ ਉਸ ਦਾ ਸਾਥੀ ਫਰਾਰ ਹੋ ਗਿਆ ਹੈ। ਪੁਲਸ ਨੇ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਇਸ ਮਾਮਲੇ ’ਚ ਫ਼ਰਾਰ ਹੋਏ ਹੋਰ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ 13 ਸਾਲਾ ‘ਜੀਨੀਅਸ’ ਮੀਧਾਂਸ਼ ਗੁਪਤਾ ਨੇ ਚਮਕਾਇਆ ਨਾਂ, IIT ਮਦਰਾਸ ’ਚ ਐਵਾਰਡ ਕੀਤਾ ਹਾਸਲ

ਉਧਰ ਪੁਲਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਪੂਰੇ ਮਾਮਲੇ ਵਿਚ ਹੋਰ ਵੀ ਮੁਲਜ਼ਮ ਸ਼ਾਮਲ ਹੋ ਸਕਦੇ ਹਨ। ਵੱਡਾ ਸਵਾਲ ਇਹ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਸ਼ਰਾਬ ਦੀ ਇਹ ਨਾਜਾਇਜ਼ ਖੇਪ ਕਿੱਥੇ ਪਹੁੰਚਾਉਣੀ ਸੀ? ਅਤੇ ਇਸ ਮਾਮਲੇ ਵਿਚ ਅਸਲੀ ਡੌਨ ਕੌਣ ਹੈ, ਜੋ ਚੰਡੀਗੜ੍ਹ ਤੋਂ ਫਗਵਾੜਾ ਲਗਜ਼ਰੀ ਗੱਡੀ ’ਚ ਇਸ ਤਰ੍ਹਾਂ ਨਾਜਾਇਜ਼ ਸ਼ਰਾਬ ਦੀ ਅਜਿਹੀ ਖੇਪ ਮੰਗਵਾ ਰਿਹਾ ਹੈ? ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਵਿਸਾਖੀ ਮੌਕੇ ਘਰ 'ਚ ਛਾਇਆ ਮਾਤਮ, ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News