ਤਿਉਹਾਰਾਂ ਦੇ ਮੱਦੇਨਜ਼ਰ ਫੋਕਲ ਪੁਆਇੰਟ ਚੌਕੀ ਦੀ ਪੁਲਸ ਨੇ ਕੀਤਾ ਫਲੈਗ ਮਾਰਚ

11/08/2020 5:18:39 PM

ਜਲੰਧਰ (ਵਰੁਣ)— ਤਿਉਹਾਰਾਂ ਦੇ ਮੱਦੇਨਜ਼ਰ ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਫ਼ਲੈਗ ਮਾਰਚ ਕੀਤਾ। ਇਸ ਦੌਰਾਨ ਪੁਲਸ ਨੇ ਦੁਕਾਨਦਾਰਾਂ ਨੂੰ ਸ਼ੱਕੀ ਲੋਕਾਂ ਬਾਰੇ ਤੁਰੰਤ ਪੁਲਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਨੌਜਵਾਨ ਨੇ ਜੋਅ ਬਾਈਡੇਨ ਨੂੰ ਵੱਖਰੇ ਹੀ ਅੰਦਾਜ਼ 'ਚ ਦਿੱਤੀ ਜਿੱਤ ਦੀ ਵਧਾਈ (ਤਸਵੀਰਾਂ)

ਫ਼ਲੈਗ ਮਾਰਚ ਚੌਕੀ ਇੰਚਾਰਜ ਮਦਨ ਸਿੰਘ ਦੀ ਅਗਵਾਈ 'ਚ ਕੀਤਾ ਗਿਆ। ਮਦਨ ਸਿੰਘ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਕਾਰਨ ਕੀਤਾ ਗਿਆ ਇਹ ਫ਼ਲੈਗ ਮਾਰਚ ਸ਼ਿਵ ਨਗਰ, ਦਾਦਾ ਕਾਲੋਨੀ, ਗਦਾਈਪੁਰ ਅਤੇ ਹੋਰ ਇਲਾਕਿਆਂ ਵਿਚੋਂ ਲੰਘਿਆ। ਇਸ ਦੌਰਾਨ ਦੁਕਾਨਦਾਰਾਂ ਨੂੰ ਸ਼ੱਕੀ ਲੋਕਾਂ ਬਾਰੇ ਪੁਲਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ:ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ

ਇਸ ਤੋਂ ਇਲਾਵਾ ਜਿਹੜੀਆਂ-ਜਿਹੜੀਆਂ ਦੁਕਾਨਾਂ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ, ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਕੈਮਰਿਆਂ ਦੀ ਸਮੇਂ-ਸਮੇਂ 'ਤੇ ਜਾਂਚ ਕਰਵਾਉਂਦੇ ਰਹਿਣ। ਏ. ਐੱਸ.ਆਈ. ਮਦਨ ਸਿੰਘ ਨੇ ਕਿਹਾ ਕਿ ਤਿਉਹਾਰਾਂ ਕਾਰਨ ਭਵਿੱਖ 'ਚ ਅਜਿਹੇ ਫ਼ਲੈਗ ਮਾਰਚ ਕੀਤੇ ਜਾਣਗੇ ਤਾਂ ਕਿ ਲੋਕਾਂ 'ਚ ਜਾ ਕੇ ਉਨ੍ਹਾਂ ਨਾਲ ਦੋਸਤਾਨਾ ਸਬੰਧ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ:ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ


shivani attri

Content Editor

Related News