ਨਗਰ ਨਿਗਮ ਚੋਣਾਂਂ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਮੁਸਤੈਦ, ਕੱਢਿਆ ਗਿਆ ਫਲੈਗ ਮਾਰਚ
Thursday, Dec 19, 2024 - 07:44 PM (IST)
ਜਲੰਧਰ (ਕੁੰਦਨ/ਪੰਕਜ)- 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ 'ਚ ਮਾਹੌਲ ਭਖਿਆ ਹੋਇਆ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਤੋਂ ਬਚਾਅ ਲਈ ਪੰਜਾਬ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ।
ਇਸੇ ਦੇ ਮੱਦੇਨਜ਼ਰ ਜਲੰਧਰ ਦੇ ਭੀੜ-ਭਾੜ ਵਾਲੇ ਇਲਾਕਿਆਂ 'ਚ ਪੁਲਸ ਵੱਲੋਂ ਫਲੈਗ ਮਾਰਚ ਕੱਢੇ ਗਏ। ਇਸ ਦੌਰਾਨ ਏ.ਸੀ.ਪੀ. ਸੈਂਟ੍ਰਲ ਨਿਰਮਲ ਸਿੰਘ, ਐੱਸ.ਐੱਚ.ਓ. ਡਵੀਜ਼ਨ-2 ਗੁਰਪ੍ਰੀਤ ਸਿੰਘ ਤੇ ਐੱਸ.ਐੱਚ.ਓ. ਡਿਵੀਜ਼ਨ-4 ਹਰਦੇਵ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਫਲੈਗ ਮਾਰਚ ਕੱਢਿਆ।
ਇਸ ਦੌਰਾਨ ਲੋਕਾਂ ਨੂੰ ਵਧ-ਚੜ੍ਹ ਕੇ ਵੋਟਿੰਗ ਕਰਨ ਲਈ ਜਾਗਰੂਕ ਕੀਤਾ ਗਿਆ ਤੇ ਬਿਨਾਂ ਕਿਸੇ ਤਰ੍ਹਾਂ ਦੇ ਲਾਲਚ 'ਚ ਆਏ ਤੇ ਆਪਣੀ ਸੂਝ-ਬੂਝ ਨਾਲ ਵੋਟ ਪਾਉਣ ਲਈ ਆਖਿਆ ਗਿਆ।
ਇਹ ਵੀ ਪੜ੍ਹੋ- ਆ ਗਈ ਹੱਡ ਚੀਰਵੀਂ ਠੰਡ ! ਹੁਣ ਪੈਣਗੇੇ 'ਕੋਹਰੇ', IMD ਨੇ ਜਾਰੀ ਕਰ'ਤਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e