ਆਤਿਸ਼ਬਾਜ਼ੀ ਡਿੱਗਣ ਨਾਲ ਖੇਤ ''ਚ ਲੱਗੀ ਅੱਗ, 3 ਕਨਾਲ ਗੰਨੇ ਦੀ ਫਸਲ ਦਾ ਨੁਕਸਾਨ
Monday, Oct 24, 2022 - 06:10 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਅੱਜ ਦੁਪਹਿਰ ਪਿੰਡ ਚੌਟਾਲਾ ਵਿਚ ਗੰਨੇ ਦੇ ਖੇਤ 'ਚ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦਾ ਕਾਫੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਜਗਜੀਤ ਸਿੰਘ ਪੁੱਤਰ ਨੇ ਦੱਸਿਆ ਕਿ ਦੁਪਹਿਰ 1 ਵਜੇ ਕਰੀਬ ਉਸ ਦੇ ਖੇਤ 'ਚ ਅਚਾਨਕ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਇਹ ਅੱਗ ਖੇਤ ਵਿਚ ਆਤਿਸ਼ਬਾਜ਼ੀ ਡਿੱਗਣ ਕਾਰਨ ਲੱਗੀ ਹੈ।
ਇਹ ਖ਼ਬਰ ਵੀ ਪੜ੍ਹੋ - ਹੁਸ਼ਿਆਰਪੁਰ ਵਿਖੇ ਬਸੀ ਉਮਰ ਖਾਂ 'ਚ ਦਾਖ਼ਲ ਹੋਇਆ ਤੇਂਦੁਆ, ਜੰਗਲਾਤ ਟੀਮ ਨੇ ਕੀਤਾ ਕਾਬੂ
ਅੱਗ ਦਾ ਪਤਾ ਲੱਗਣ 'ਤੇ ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਕੇ ਇਸ ਨੂੰ ਹੋਰ ਫੈਲਣ ਤੋਂ ਰੋਕਿਆ। ਕਿਸਾਨ ਦਾ ਕਹਿਣਆ ਹੈ ਕਿ ਅੱਗ ਕਾਰਨ ਉਸ ਦੀ ਤਕਰੀਬਨ 3 ਕਨਾਲ ਗੰਨੇ ਦੀ ਫਸਲ ਨੁਕਸਾਨੀ ਗਈ ਹੈ।