ਔਰਤਾਂ ’ਤੇ ਹੋਣ ਵਾਲੇ ਅੱਤਿਆਚਾਰਾਂ ’ਤੇ ਦਿਹਾਤੀ ਪੁਲਸ ਅਧਿਕਾਰੀ ਨਹੀਂ, ਸਗੋਂ ਮਹਿਲਾ ਕਮਿਸ਼ਨ ਦੇ ਨੋਟਿਸ ਦੇ ਬਾਅਦ ਹੁੰਦੀ ਹੈ FIR
Thursday, Oct 16, 2025 - 12:19 PM (IST)

ਜਲੰਧਰ (ਸ਼ੋਰੀ)–ਇਕ ਪਾਸੇ ਪੂਰੇ ਦੇਸ਼ ਦੇ ਲੋਕ ਔਰਤਾਂ ’ਤੇ ਹੋਣ ਵਾਲੇ ਅੱਤਿਆਚਾਰਾਂ ’ਤੇ ਨਕੇਲ ਕੱਸਣ ਲਈ ਕਈ ਵਾਰ ਸੜਕਾਂ ’ਤੇ ਪ੍ਰਦਰਸ਼ਨ ਕਰ ਚੁੱਕੇ ਹਨ, ਸਰਕਾਰਾਂ ਵੀ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਕਈ ਵਾਅਦੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੀ ਹੈ। ਐੱਸ. ਆਈ. ਭੂਸ਼ਨ ਕੁਮਾਰ ਜੋਕਿ ਫਿਲੌਰ ਵਿਚ ਐੱਸ. ਐੱਚ. ਓ. ਲੱਗੇ ਰਹੇ ਅਤੇ ਉਨ੍ਹਾਂ ’ਤੇ ਔਰਤ ਨੂੰ ਫੋਨ ’ਤੇ ਇਕੱਲੇ ਬੁਲਾਉਣ ਅਤੇ ਉਸ ਦੀ ਨਾਬਾਲਗ ਬੇਟੀ ਨਾਲ ਗਲਤ ਸ਼ਬਦਾਵਲੀ, ਗਲਤ ਕੰਮ ਅਤੇ ਖੁਦ ਨਾਬਾਲਗਾ ਦਾ ਮੈਡੀਕਲ ਕਰਨ ਦੇ ਗੰਭੀਰ ਦੋਸ਼ਾਂ ਦੇ ਬਾਅਦ ਵੀ ਪੀੜਤ ਔਰਤ ਦੀ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ: ਪੁਲਸ ਛਾਉਣੀ ’ਚ ਤਬਦੀਲ ਹੋਇਆ ਇਹ ਪਿੰਡ, ਮਾਹੌਲ ਬਣਿਆ ਤਣਾਅਪੂਰਨ, ਨਿਹੰਗ ਸਿੰਘਾਂ ਨੇ...
ਪੁਲਸ ਅਧਿਕਾਰੀਆਂ ਕੋਲ ਇੰਨਾ ਸਮਾਂ ਹੀ ਨਹੀਂ ਸੀ ਕਿ ਕਿਸੇ ਪੀੜਤ ਨੂੰ ਪਹਿਲ ਦੇ ਆਧਾਰ ’ਤੇ ਇਨਸਾਫ਼ ਦਿਵਾਏ। ਮਾਮਲਾ ਭੜਕਿਆ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਲਗਾਤਾਰ ਆਉਣ ਲੱਗਾ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਦੀ ਸੈਟਿੰਗ ਹੋਈ ਕਿ ਭੂਸ਼ਨ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿਓ। ਥੋੜ੍ਹੇ ਦਿਨ ਬਾਅਦ ਉਸ ਨੂੰ ਦੁਬਾਰਾ ਬਹਾਲ ਕਰ ਦਿੱਤਾ ਜਾਵੇਗਾ ਪਰ ਮਾਮਲਾ ਉਛਲਦਾ ਰਿਹਾ ਅਤੇ ਲੋਕ ਇਨਸਾਫ਼ ਮੰਚ ਦੇ ਨੇਤਾ ਪੀੜਤ ਨਾਲ ਡਟੇ ਰਹੇ।
ਪੂਰੇ ਮਾਮਲੇ ਵਿਚ ਦਿਹਾਤੀ ਪੁਲਸ ਦੇ ਅਧਿਕਾਰੀਆਂ ਦੀ ਵੀ ਲਾਪ੍ਰਵਾਹੀ ਪਾਈ ਗਈ। ਜਦੋਂ ਪੀੜਤ ਔਰਤ ਐੱਸ. ਆਈ. ਭੂਸ਼ਨ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਦੀ ਮੰਗ ਕਰਦੀ ਰਹੀ ਤਾਂ ਉਸ ਦੀ ਕਿਸੇ ਨੇ ਨਹੀਂ ਸੁਣੀ। ਆਖਿਰਕਾਰ ਮਾਮਲਾ ਦੁਬਾਰਾ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਪਹੁੰਚਿਆ ਅਤੇ ਜਿਵੇਂ ਹੀ ਉਨ੍ਹਾਂ ਨੇ ਐੱਸ. ਐੱਸ. ਪੀ. ਜਲੰਧਰ ਤੋਂ ਸਟੇਟਸ ਰਿਪੋਰਟ ਮੰਗੀ ਤਾਂ ਪੁਲਸ ਤੁਰੰਤ ਨੀਂਦ ਤੋਂ ਜਾਗੀ ਅਤੇ ਐੱਸ. ਆਈ. ਭੂਸ਼ਨ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ
ਯਾਦ ਰਹੇ ਕਿ ਇਸ ਤੋਂ ਪਹਿਲਾਂ ਫਿਲੌਰ ਵਾਸੀ ਇਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਕੋਲਡ ਡ੍ਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਵੀ ਦਿਹਾਤੀ ਪੁਲਸ ਅਧਿਕਾਰੀ ਐੱਫ. ਆਈ. ਆਰ. ਦਰਜ ਨਹੀਂ ਕਰ ਰਹੇ ਸਨ। ਪੀੜਤਾ ਨੂੰ ਦਬਾ ਕੇ ਉਲਟਾ ਮੁਲਜ਼ਮਾਂ ਨੂੰ ਬਚਾਉਣ ਦੇ ਯਤਨ ਚੱਲ ਰਹੇ ਸਨ ਕਿਉਂਕਿ ਮੁਲਜ਼ਮ ਛੋਟੇ-ਮੋਟੇ ਘਰਾਂ ਤੋਂ ਨਹੀਂ, ਸਗੋਂ ਰਈਸਜ਼ਾਦੇ ਸਨ। ਉਸ ਦੌਰਾਨ ਵੀ ਗੱਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਧਿਆਨ ਵਿਚ ਪਹੁੰਚੀ ਅਤੇ ਕਮਿਸ਼ਨ ਨੇ ਨੋਟਿਸ ਲਿਆ ਅਤੇ ਫਿਰ 2 ਨੌਜਵਾਨਾਂ ਖ਼ਿਲਾਫ਼ ਜਬਰ-ਜ਼ਿਨਾਹ ਕਰਨ ਦੀ ਐੱਫ਼. ਆਈ. ਆਰ. ਥਾਣਾ ਨੂਰਮਹਿਲ ਵਿਚ ਦਰਜ ਹੋਈ ਸੀ।
ਇਹ ਵੀ ਪੜ੍ਹੋ: 19 ਸਾਲਾ ਮੁੰਡੇ ਦੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ
ਐੱਫ਼. ਆਈ. ਆਰ. ਤਾਂ ਠੀਕ, ਕੀ ਭੂਸ਼ਨ ਹੋਵੇਗਾ ਗ੍ਰਿਫ਼ਤਾਰ : ਸਰਬਜੀਤ ਰਾਜ
ਉਥੇ ਹੀ ਕੈਨੇਡਾ ਵਿਚ ਬੈਠੇ ਐੱਨ. ਆਰ. ਆਈ. ਸਰਬਜੀਤ ਰਾਜ ਜਿਨ੍ਹਾਂ ਨੇ ਇਸ ਮੁੱਦੇ ਨੂੰ ਉਠਾਇਆ ਸੀ ਅਤੇ ਮਾਮਲਾ ਡੀ. ਜੀ. ਪੀ. ਦੇ ਧਿਆਨ ਵਿਚ ਪਹੁੰਚਾਇਆ ਸੀ, ਦਾ ਕਹਿਣਾ ਹੈ ਕਿ ਪੀੜਤ ਲੋਕਾਂ ਨੂੰ ਕਿਉਂ ਨਹੀ ਪਹਿਲ ਦੇ ਆਧਾਰ ’ਤੇ ਥਾਣੇ ਵਿਚ ਇਨਸਾਫ ਮਿਲਦਾ। ਭੂਸ਼ਨ ਕੇਸ ਵਿਚ ਤਾਂ ਹੋਰ ਕਈ ਵੀਡੀਓ ਅਤੇ ਆਡੀਓ ਸਾਹਮਣੇ ਆ ਰਹੀਆਂ ਹਨ। ਕੀ ਭੂਸ਼ਨ ਇਕ ਪੁਲਸ ਅਧਿਕਾਰੀ ਹੈ ਜੋ ਅਜਿਹੇ ਕੰਮ ਕਰ ਰਿਹਾ ਹੈ। ਸਰਬਜੀਤ ਰਾਜ ਨੇ ਕਿਹਾ ਕਿ ਐੱਫ਼. ਆਈ. ਆਰ. ਦਰਜ ਤਾਂ ਹੋ ਗਈ, ਕੀ ਪੁਲਸ ਅਧਿਕਾਰੀ ਭੂਸ਼ਨ ਦੀ ਇਸ ਕੇਸ ਵਿਚ ਗ੍ਰਿਫ਼ਤਾਰੀ ਪਾਉਣਗੇ। ਕੋਈ ਆਮ ਇਨਸਾਨ ਹੁੰਦਾ ਤਾਂ ਹੁਣ ਤਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦਾ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ ਵਿਦੇਸ਼ੋਂ ਪਰਤੀ ਸੀ ਧੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8