ਖੇਤ ''ਚ ਕਿਸਾਨ ਦੇ ਕ.ਤਲ ਮਾਮਲੇ ''ਚ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ''ਤੇ ਮਾਮਲਾ ਦਰਜ

Monday, Nov 11, 2024 - 05:23 AM (IST)

ਖੇਤ ''ਚ ਕਿਸਾਨ ਦੇ ਕ.ਤਲ ਮਾਮਲੇ ''ਚ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ''ਤੇ ਮਾਮਲਾ ਦਰਜ

ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਪੁਲਸ ਨੇ ਰੋੜਮਜਾਰੇ ਪਿੰਡ ਦੇ ਕਿਸਾਨ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਮ੍ਰਿਤਕ ਦੀ ਘਰਵਾਲੀ ਦੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਹੈ। ਰਾਜਵੀਰ ਕੌਰ (32) ਵਾਸੀ ਪਿੰਡ ਰੋੜਮਜਾਰਾ ਥਾਣਾ ਗੜ੍ਹਸ਼ੰਕਰ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਸਿੰਘ ਬੀਤੀ ਸ਼ਾਮ ਅਪਣੇ ਖੇਤਾਂ ਵਿਚ ਬਰਸੀਨ ਬੀਜ ਰਿਹਾ ਸੀ।

ਇਸ ਦੌਰਾਨ ਗੌਰਵ ਕੁਨੈਲਿਆ ਪੁੱਤਰ ਕਮਲ ਵਾਸੀ ਗੌਰਵ ਨੇ ਆਪਣੇ ਸਾਥੀਆਂ ਨਾਲ ਉਥੇ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਅਰਸ਼ਦੀਪ ਨਾਲ ਖੇਤਾਂ ਵਿਚ ਗਈ ਤਾਂ ਉਸ ਦਾ ਪਤੀ ਮੋਟਰ ਕੋਲ ਡਿੱਗਿਆ ਹੋਇਆ ਸੀ ਤੇ ਉਸ ਦੀ ਛਾਤੀ ’ਚੋਂ ਖੂਨ ਵਗ ਰਿਹਾ ਸੀ।

ਇਹ ਵੀ ਪੜ੍ਹੋ- ਰੰਗ 'ਚ ਪੈ ਗਿਆ ਭੰਗ ; ਵਿਆਹ 'ਚ ਵਿਦਾਈ ਸਮੇਂ ਹੋ ਗਏ ਫਾ.ਇਰ, ਲਾੜੀ ਦੇ ਮੱਥੇ 'ਚ ਜਾ ਵੱਜੀ ਗੋ.ਲ਼ੀ

ਰਾਜਵੀਰ ਕੌਰ ਨੇ ਦੱਸਿਆ ਕਿ ਉਹ ਬਲਵਿੰਦਰ ਸਿੰਘ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਲੈ ਕੇ ਗਏ ਤਾਂ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦਾ ਉਕਤ ਮੁਲਜ਼ਮ ਨਾਲ ਪਹਿਲਾਂ ਲੜਾਈ-ਝਗੜਾ ਹੋਇਆ ਸੀ, ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ ਤੇ ਇਸੇ ਕਾਰਨ ਉਸ ਨੇ ਉਸ ਦੇ ਪਤੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਰਾਜਵੀਰ ਕੌਰ ਦੇ ਬਿਆਨ ਅਨੁਸਾਰ ਕਾਰਵਾਈ ਕਰਦੇ ਹੋਏ ਥਾਣਾ ਗੜ੍ਹਸ਼ੰਕਰ ਵਿਖੇ ਗੌਰਵ ਕੁਨੈਲਿਆ ਉਰਫ ਗੋਰਾ ਅਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 103 (1), 3 (5) ਬੀ.ਐੱਨ.ਐੱਸ. ਐਕਟ ਅਤੇ 25/27-54-59 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਭਰਾ ਦਾ ਭਾਬੀ ਨਾਲ ਰਹਿੰਦਾ ਸੀ ਕਲੇਸ਼, 'ਚੁੱਕ' ਦੇ ਸ਼ੱਕ 'ਚ ਨੌਜਵਾਨ ਨੇ ਭਰਾ ਦੀ ਸੱਸ ਦਾ ਘਰ 'ਚ ਵੜ ਕੇ ਕਰ'ਤਾ ਕਤ.ਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News