ਨਾਜਾਇਜ਼ ਅਸਲਾ ਰੱਖਣ ਤੇ ਵੇਚਣ ਦੇ ਮਾਮਲੇ ''ਚ ਸਪੈਸ਼ਲ ਸੈੱਲ ਦੀ ਵੱਡੀ ਕਾਰਵਾਈ, 5 ਖ਼ਿਲਾਫ਼ ਕੀਤਾ ਮਾਮਲਾ ਦਰਜ

Tuesday, Aug 13, 2024 - 04:21 AM (IST)

ਨਾਜਾਇਜ਼ ਅਸਲਾ ਰੱਖਣ ਤੇ ਵੇਚਣ ਦੇ ਮਾਮਲੇ ''ਚ ਸਪੈਸ਼ਲ ਸੈੱਲ ਦੀ ਵੱਡੀ ਕਾਰਵਾਈ, 5 ਖ਼ਿਲਾਫ਼ ਕੀਤਾ ਮਾਮਲਾ ਦਰਜ

ਜਲੰਧਰ (ਮਹੇਸ਼)– ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਨਾਜਾਇਜ਼ ਅਸਲਾ ਰੱਖਣ ਅਤੇ ਵੇਚਣ ਦੇ ਮਾਮਲੇ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਹਨ ਅਤੇ ਅਸਲਾ ਵੀ ਬਰਾਮਦ ਕੀਤਾ ਹੈ। ਸਪੈਸ਼ਲ ਸੈੱਲ ਦੇ ਐੱਸ.ਆਈ. ਮੋਹਨ ਲਾਲ ਦੀ ਅਗਵਾਈ ਵਿਚ ਕੀਤੀ ਗਈ ਉਕਤ ਕਾਰਵਾਈ ਤਹਿਤ ਜਸਕਰਨ ਗੁੱਜਰ ਉਰਫ ਕੰਨੂ ਨਿਵਾਸੀ ਰਤਨ ਨਗਰ, ਗੋਪੀ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਲਵਪ੍ਰੀਤ ਸਿੰਘ ਉਰਫ਼ ਲਵ ਨਿਵਾਸੀ ਸ਼ਿਵ ਨਗਰ ਪਿੰਡ ਨਾਗਰਾ ਜ਼ਿਲ੍ਹਾ ਜਲੰਧਰ, ਨਵੀਨ ਸੈਣੀ ਉਰਫ ਚਿੰਟੂ ਨਿਵਾਸੀ ਅਮਨ ਨਗਰ ਥਾਣਾ ਨੰਬਰ 8 ਅਤੇ ਵਿਕਰਮ ਬਾਵਾ ਨਿਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਵਿਚ ਅਸਲਾ ਐਕਟ 1959 ਤਹਿਤ 128 ਨੰਬਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਨੂੰਹ ਨਾਲ ਪ੍ਰੇਮ ਸਬੰਧਾਂ ਦਾ ਭੂਆ ਨੂੰ ਲੱਗ ਗਿਆ ਪਤਾ, ਸਕੇ ਭਤੀਜੇ ਨੇ ਭੂਆ ਨੂੰ ਦਿੱਤੀ ਦਰਦਨਾਕ ਮੌਤ

ਜਾਂਚ ਵਿਚ ਪਤਾ ਲੱਗਾ ਕਿ ਪੁਲ ਨਹਿਰ ਕਪੂਰਥਲਾ ਰੋਡ ’ਤੇ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਤੇ ਉਨ੍ਹਾਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇੜੇ ਗੰਦਾ ਨਾਲਾ ’ਤੇ ਰੇਡ ਕਰਦੇ ਹੋਏ ਨਾਜਾਇਜ਼ ਅਸਲਾ ਵੇਚਣ ਤੇ ਰੱਖਣ ਵਾਲਿਆਂ ਦਾ ਪਰਦਾਫਾਸ਼ ਕਰ ਦਿੱਤਾ। ਇਨ੍ਹਾਂ ਸਾਰਿਆਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਸਪੈਸ਼ਲ ਸੈੱਲ ਵੱਲੋਂ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਨਾਜਾਇਜ਼ ਅਸਲੇ ਦੀ ਹੋਰ ਰਿਕਵਰੀ ਕੀਤੀ ਜਾ ਸਕੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News