ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ਼ ਮਾਮਲਾ ਦਰਜ

Monday, May 25, 2020 - 03:37 PM (IST)

ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ਼ ਮਾਮਲਾ ਦਰਜ

ਟਾਂਡਾਉੜਮੁੜ(ਮੋਮੀ,ਪੰਡਿਤ) - ਟਾਂਡਾ ਪੁਲਸ ਨੇ ਐਕਸਿਸ ਬੈਂਕ ਨਜ਼ਦੀਕ ਬੀਤੇ ਦਿਨੀਂ ਹੋਏ ਇੱਕ ਸੜਕ ਹਾਦਸੇ ਦੌਰਾਨ ਅਣਪਛਾਤੇ ਵਿਅਕਤੀ ਦੀ ਮੌਤ ਲਈ ਜ਼ਿੰਮੇਵਾਰ ਇੱਕ ਮੋਟਰਸਾਈਕਲ ਸਵਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਅਸ਼ੋਕ ਕੁਮਾਰ ਜਸਰਾ ਪੁੱਤਰ ਨਰੇਸ਼ ਕੁਮਾਰ ਚੰਦਰ ਵਾਸੀ ਵਾਰਡ ਨੰਬਰ 13 ਕ੍ਰਿਸ਼ਨਾ ਗਲੀ ਅਹੀਆਪੁਰ ਟਾਂਡਾ ਦੇ ਬਿਆਨਾਂ ਦੇ ਆਧਾਰ 'ਤੇ ਮੋਟਰਸਾਈਕਲ ਸਵਾਰ ਪ੍ਰਦੀਪ ਸਿੰਘ ਪੁੱਤਰ ਗੋਪੀ ਚੰਦ ਵਾਸੀ ਵਾਰਡ ਨੰਬਰ 8 ਟਾਂਡਾ ਦੇ ਖਿਲਾਫ਼ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਅਸ਼ੋਕ ਕੁਮਾਰ ਜਸਰਾ ਨੇ ਦੱਸਿਆ ਕਿ ਬੀਤੀ 21 ਮਈ ਨੂੰ ਸਵੇਰੇ ਕਰੀਬ 8 ਵਜੇ ਆਪਣੇ ਨਿੱਜੀ ਕੰਮ ਵਾਸਤੇ  ਉਹ ਜਾਜਾ ਸਾਈਡ ਤੋਂ ਆ ਰਿਹਾ ਸੀ ਕਿ ਉਸ ਕੋਲ ਇਕ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਲੰਘਿਆ ਅਤੇ ਐਕਸਿਸ ਬੈਂਕ ਨਜ਼ਦੀਕ ਇੱਕ ਪੈਦਲ ਜਾਂਦੇ ਅਣਪਛਾਤੇ ਵਿਅਕਤੀ ਵਿਚ ਵੱਜਾ। ਜਿਸ ਕਾਰਣ ਉਹ ਦੋਨੋਂ ਹੀ ਸੜਕ 'ਤੇ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋ ਗਏ।  ਉਨ੍ਹਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਮੋਟਰਸਾਈਕਲ ਸਵਾਰ ਵਿਅਕਤੀ ਖਿਲਾਫ ਲਾਪਰਵਾਹੀ ਨਾਲ ਮੋਟਰਸਾਈਕਲ ਚਲਾਉਣ ਅਤੇ ਹਾਦਸੇ ਲਈ ਜ਼ਿੰਮੇਵਾਰ ਹੋਣ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Harinder Kaur

Content Editor

Related News