ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਨਿਗਲੀ ਫਰਨੈਲ, ਹਾਲਤ ਗੰਭੀਰ

06/20/2019 4:54:17 AM

ਫਗਵਾਡ਼ਾ, (ਹਰਜੋਤ)- ਪਿੰਡ ਜਮਾਲਪੁਰ ਦੀ ਇਕ ਔਰਤ ਨੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਦੁਖੀ ਹੋ ਕੇ ਫਰਨੈਲ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਔਰਤ ਦੀ ਪਛਾਣ ਸੋਨੀਆ ਵਜੋਂ ਹੋਈ ਹੈ। ਉਕਤ ਔਰਤ ਦੇ ਭਰਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 25 ਸਾਲ ਪਹਿਲਾਂ ਹੋਇਆ ਸੀ ਉਸ ਦੇ ਚਾਰ ਬੱਚੇ ਹਨ, ਉਸ ਦਾ ਘਰਵਾਲਾ ਕੰਮ ਨਹੀਂ ਕਰਦਾ ਅਤੇ ਉਹ ਖੁਦ ਹੀ ਨੌਕਰੀ ਕਰ ਕੇ ਬੱਚੇ ਪਾਲਦੀ ਹੈ। ਹੁਣ ਉਸ ਦੀ ਸੱਸ ਤੇ ਦਿਉਰ ਨੇ ਕੁੱਟ-ਮਾਰ ਕੀਤੀ, ਜਿਸ ਤੋਂ ਦੁੱਖੀ ਹੋ ਕੇ ਉਸ ਨੇ ਫਰਨੈਲ ਨਿਗਲ ਲਈ। ਉਸਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ।


Bharat Thapa

Content Editor

Related News