ਜਾਇਦਾਦ ਹੜਪਣ ਵਾਲੇ ਪੁੱਤਾਂ ਨੂੰ ਮਾਪਿਆਂ ਦੀ ਸੇਵਾ ਨਾ ਕਰਨੀ ਪਈ ਭਾਰੀ, SDM ਨੇ ਸੁਣਾਇਆ ਸਖਤ ਫੈਸਲਾ

06/26/2019 1:41:36 PM

ਹੁਸ਼ਿਆਰਪੁਰ— ਜਾਇਦਾਦ ਹਾਸਲ ਕਰਨ ਤੋਂ ਬਾਅਦ ਬਜ਼ੁਰਗ ਮਾਂ-ਬਾਪ ਦੀ ਸੇਵਾ ਨਾ ਕਰਨ ਵਾਲੇ ਨੂੰਹ-ਪੁੱਤਰਾਂ ਸਮੇਤ ਪੋਤਿਆਂ ਖਿਲਾਫ ਐੱਸ.ਡੀ.ਐੱਮ. ਮੇਜਰ ਅਮਿਤ ਸਰੀਨ ਨੇ ਸਖਤ ਫੈਸਲਾ ਸੁਣਾਇਆ ਹੈ। ਉਨ੍ਹਾਂ ਨੇ ਵਾਰਿਸਾਂ ਨੂੰ ਟਰਾਂਸਫਰ ਜ਼ਮੀਨ ਦੇ ਇੰਤਕਾਲ ਰੱਦ ਕਰਕੇ ਵਾਪਸ ਬਜ਼ੁਰਗਾਂ ਦੇ ਨਾਂ ਕਰਵਾ ਦਿੱਤੀ। ਬਜ਼ੁਰਗਾਂ ਨੂੰ ਹਰ ਮਹੀਨਾ ਖਰਚ ਦੇਣ ਦੇ ਵੀ ਆਦੇਸ਼ ਦਿੱਤੇ ਹਨ। ਐੱਸ. ਡੀ. ਐੱਮ. ਨੇ ਅਜਿਹੇ 50 ਕੇਸਾਂ 'ਤੇ ਫੈਸਲਾ ਸੁਣਾਇਆ ਹੈ। ਫੌਜ 'ਚ ਵੀ ਬਤੌਰ ਮੇਜਰ ਸੇਵਾਵਾਂ ਦੇ ਚੁੱਕੇ ਐੱਸ. ਡੀ. ਐੱਮ. ਅਮਿਤ ਸਰੀਨ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਉਨ੍ਹਾਂ ਨੂੰ ਸੁਕੂਨ ਮਿਲਦਾ ਹੈ। 

ਮਾਂ-ਬਾਪ ਦੀ ਸੇਵਾ ਕਰਨਾ ਫਰਜ਼: ਐੱਸ. ਡੀ. ਐੱਮ
ਅਮਿਤ ਸਰੀਨ ਨੇ ਐੱਸ. ਡੀ. ਐੱਮ. ਦਾ ਅਹੁਦਾ 18 ਫਰਵਰੀ 2019 ਨੂੰ ਸੰਭਾਲਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਮਾਂ-ਬਾਪ ਨੂੰ ਨਹੀਂ ਸੰਭਾਲ ਸਕਦੇ ਉਨ੍ਹਾਂ ਨੂੰ ਉਨ੍ਹਾਂ ਦੀ ਜਾਇਦਾਦ 'ਤੇ ਹੱਕ ਜਤਾਉਣ ਦਾ ਵੀ ਕੋਈ ਅਧਿਕਾਰ ਨਹੀਂ ਹੈ। 

ਇਨ੍ਹਾਂ ਬਜ਼ੁਰਗ ਮਾਂ-ਬਾਪ ਨੇ ਬੇਟਿਆਂ ਖਿਲਾਫ ਦਾਇਰ ਕੀਤੀ ਪਟੀਸ਼ਨ
ਪਿੰਡ ਦਲਮਵਾਲ ਦੇ ਤਿਲਕ ਰਾਜ ਨੇ ਜਾਇਦਾਦ ਬੇਟੇ ਸੁਰਿੰਦਰਜੀਤ ਸਿੰਘ ਅਤੇ ਸਤਵਿੰਦਰ ਦੇ ਨਾਂ ਕੀਤੀ ਸੀ। ਹੁਣ ਦੋਵੇਂ ਬੇਟੇ ਉਨ੍ਹਾਂ ਦਾ ਖਿਆਲ ਨਹੀਂ ਰੱਖ ਰਹੇ ਸਨ। ਪਿੰਡ ਅਖਲਾਸਪੁਰ ਦੀ ਕਿਸ਼ਨ ਕੌਰ ਨੇ ਜਾਇਦਾਦ ਬੇਟੇ ਜਤਿੰਦਰ ਕੁਮਾਰ ਅਤੇ ਦਿਲਰਾਜ ਕੁਮਾਰ ਦੇ ਨਾਂ 'ਤੇ ਕੀਤੀ ਸੀ। ਬੇਟਿਆਂ ਨੇ ਸੇਵਾ ਨਹੀਂ ਕੀਤੀ। ਇਸੇ ਤਰ੍ਹਾਂ ਜਲੰਧਰ ਦੇ ਸੰਤੋਖਪੁਰਾ ਦੀ ਸਵਰਣੀ ਦੇਵੀ ਨੇ ਬੇਟੇ ਕੇਵਲ ਦੇ ਨਾਂ 'ਤੇ ਪਿੰਡ ਨਲੋਇਆ ਦੀ ਜਾਇਦਾਦ ਕੀਤੀ ਸੀ। ਉਨ੍ਹਾਂ ਦਾ ਬੇਟਾ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਰਿਹਾ । 
ਬੱਸੀ ਜਾਨਾ ਕਨਾਲ ਕਾਲੋਨੀ ਹੁਸ਼ਿਆਰਪੁਰ ਦੇ ਦੇਵ ਰਾਜ ਨੇ ਬੇਟੇ ਰਵਿੰਦਰ ਅਤੇ ਹਕੂਮਤ ਸਮੇਤ ਨੂੰਹਆਂ ਸੁਖਵਿੰਦਰ ਕੌਰ ਤੇ ਸੋਨੀਆ ਨੂੰ ਆਦੇਸ਼ ਦਿੱਤੇ ਕਿ ਉਹ 6 ਮਹੀਨਿਆਂ 'ਚ ਦੇਵ ਰਾਜ ਨੂੰ 6 ਲੱਖ ਰੁਪਏ ਦੇਣ ਅਤੇ ਉਸ ਦੇ ਬਾਅਦ ਦੇਵ ਰਾਜ ਦੇ ਹਿੱਸੇ ਦੀ ਜ਼ਮੀਨ ਦੀ ਰਜਿਸਟਰੀ ਉਨ੍ਹਾਂ ਦੇ ਨਾਂ ਕਰਵਾਉਣ। 

ਪਿੰਡ ਕਾਲੂਵਾਹਰ ਦੇ ਜੋਗਿੰਦਰ ਸਿੰਘ ਸਿੰਘ ਨੇ ਕੇਸ ਦਾਇਰ ਕੀਤੀ ਸੀ ਕਿ ਉਸ ਨੇ ਆਪਣੇ ਭਰਾ ਦੀ ਨੂੰਹ ਦੇ ਨਾਂ ਜਾਇਦਾਦ ਕਰ ਦਿੱਤੀ ਹੈ ਪਰ ਹੁਣ ਉਹ ਉਸ ਨੂੰ ਖਰਚ ਨਹੀਂ ਦੇ ਰਹੀ। ਇਸ 'ਤੇ ਕੋਰਟ ਪੀੜਤ ਨੂੰ ਪ੍ਰਤੀ ਮਹੀਨਾ 4 ਹਜ਼ਾਰ ਦੇਣ ਦੇ ਆਦੇਸ਼ ਨੂੰਹ ਨੂੰ ਦਿੱਤੇ ਸਨ। ਧਨ ਕੌਰ ਵਾਸੀ ਪਿੰਡ ਸ਼ੇਰਗੜ ਨੇ ਆਪਣੀ ਜਾਇਦਾਦ ਪੋਤੇ ਅਮਰਜੀਤ ਪਾਲ ਦੇ ਨਾਂ ਕੀਤੀ ਸੀ। ਬਾਅਦ 'ਚ ਉਸ ਨੇ ਦਾਦੀ ਦੀ ਸੇਵਾ ਸੰਭਾਲ ਨਹੀਂ ਕੀਤੀ। ਕੋਰਟ ਨੇ ਤਬਦੀਲ ਦੀ ਮਲਕੀਅਤ ਨੂੰ ਕੈਂਸਲ ਕਰ ਦਿੱਤਾ। 
ਲਕਸ਼ਮਣ ਦਾਸ ਵਾਸੀ ਅਹਿਰਾਣਾ ਕਲਾਂ ਵੱਲੋਂ ਬੇਟੇ ਜਗਦੀਸ਼ ਲਾਲ ਨੂੰ ਦਿੱਤੀ ਗਈ ਜਾਇਦਾਦ ਨੂੰ ਵੀ ਕੋਰਟ ਨੇ ਵਾਪਸ ਦਿਵਾਇਆ। ਪਿੰਡ ਸਲੇਰਨ ਦੀ ਜੋਗਿੰਦਰ ਕੌਰ ਨੇ ਜਾਇਦਾਦ ਬੇਟੇ ਦਵਿੰਦਰ ਸਿੰਘ ਦੇ ਨਾਂ ਕੀਤੀ ਸੀ ਪਰ ਬੇਟਾ ਸੇਵਾ ਸੰਭਾਲ ਨਹੀਂ ਕਰ ਰਿਹਾ ਹੈ। ਕੋਰਟ ਨੇ ਬਲਵਿੰਦਰ ਸਿੰਘ ਨੂੰ ਤਲਬ ਕੀਤਾ ਅਤੇ ਮਾਂ-ਬੇਟੇ 'ਚ ਸਮਝੌਤਾ ਕਰਵਾ ਦਿੱਤਾ। ਪਿੰਡ ਕਾਹਲਵਾਂ ਦੇ ਨਿਰਮਲ ਸਿੰਘ ਦਾ ਬੇਟਾ ਸਰਬਜੀਤ ਸਿੰਘ ਜਾਇਦਾਦ ਲੈਣ ਤੋਂ ਬਾਅਦ ਵੀ ਸੰਭਾਲ ਨਹੀਂ ਕਰ ਰਿਹਾ ਸੀ। ਕੋਰਟ ਨੇ ਸਰਬਜੀਤ ਸਿੰਘ ਨੂੰ ਤਲਬ ਕਰਕੇ ਸਮਝਾਇਆ। ਹੁਣ ਸਰਬਜੀਤ ਪ੍ਰਤੀ ਮਹੀਨਾ ਪਿਤਾ ਨੂੰ ਖਰਚ ਦੇਵੇਗਾ ਅੇਤ ਸੇਵਾ ਕਰੇਗਾ।


shivani attri

Content Editor

Related News