ਗਲਾ ਰੇਤ ਕੇ ਪਿਤਾ ਦਾ ਕਤਲ ਕਰਨ ਵਾਲਾ ਪੁੱਤ ਪੁਲਸ ਕਸਟਡੀ ''ਚ
Tuesday, Jun 16, 2020 - 02:45 PM (IST)

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਗੁਰੂ ਨਾਨਕਪੁਰਾ ਗਲੀ ਨੰਬਰ 1 'ਚ ਬੇਰੋਜ਼ਗਾਰੀ ਕਾਰਨ ਪਿਓ-ਪੁੱਤਰ ਦੀ ਲੜਾਈ 'ਚ ਪੁੱਤਰ ਵੱਲੋਂ ਆਪਣੇ ਪਿਤਾ ਦੇ ਗਲਾ ਰੇਤ ਕੇ ਅਤੇ ਰਾਡਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਮਾਣਯੋਗ ਕੋਰਟ ਨੇ ਮੁਲਜ਼ਮ ਨੂੰ ਜੇਲ ਭੇਜਣ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਹਨ ਪਰ ਮੁਲਜ਼ਮ ਸੋਨੂੰ ਦੀ ਕੋਰੋਨਾ ਟੈਸਟ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਸ ਲਈ ਫਿਲਹਾਲ ਉਹ ਪੁਲਸ ਹਿਰਾਸਤ 'ਚ ਸਿਵਲ ਹਸਪਤਾਲ 'ਚ ਦਾਖਲ ਹੈ, ਜਿੱਥੋਂ ਉਸ ਦੇ ਕੋਰੋਨਾ ਟੈਸਟ ਦੀ ਰਿਪੋਰਟ ਨਾ ਆਉਣ ਕਾਰਨ ਉਸ ਨੂੰ ਜੇਲ ਨਹੀਂ ਭੇਜਿਆ ਗਿਆ। ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਜੇਲ ਭੇਜਿਆ ਜਾਵੇਗਾ। ਉਪਰੋਕਤ ਜਾਣਕਾਰੀ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਦਿੱਤੀ।