ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਸਹੁਰਾ ਪਰਿਵਾਰ ਨਾਮਜ਼ਦ

11/6/2019 11:38:07 PM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਹਿਲਪੁਰ ਦੀ ਪੁਲਸ ਨੇ ਵਿਆਹੁਤਾ ਦੇ ਬਿਆਨ ’ਤੇ ਸਹੁਰਾ ਪਰਿਵਾਰ ਦੇ ਅੱਧੀ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੂੰ ਦਰਜ ਸ਼ਿਕਾਇਤ ਵਿਚ ਮਹਿਦੂਦ ਪਿੰਡ ਦੀ ਰਹਿਣ ਵਾਲੀ ਮੋਨਿਕਾ ਸ਼ਰਮਾ ਨੇ ਦੋਸ਼ ਲਾਇਆ ਕਿ ਉਸਨੂੰ ਸਹੁਰਾ-ਘਰ ਵਿਚ ਦੋਸ਼ੀਆਂ ਵਿਚ ਸ਼ਾਮਲ ਰੋਮ ਗੋਪਾਲ, ਕੈਲਾਸ਼ ਚੰਦਰ, ਦਰਸ਼ਨਾ ਦੇਵੀ, ਜੋਤੀ ਬਾਲੀ ਅਤੇ ਪੂਜਾ ਰਾਣੀ ਨਿਵਾਸੀ ਮਾਹਿਲਪੁਰ ਤੇ ਰਾਜੀਵ ਕੁਮਾਰ ਪਿੰਡ ਮੁੱਗੋਵਾਲ ਨੇ ਉਸਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਕੇ ਘਰ ਤੋਂ ਕੱਢ ਦਿੱਤਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਸਾਰੇ ਦੋਸ਼ੀਆਂ ਦੇ ਖਿਲਾਫ ਧਾਰਾ 323, 148, 498 ਏ ਤੇ 406 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Bharat Thapa

Edited By Bharat Thapa