ਫਾਦਰ ਐਂਥਨੀ ਦੇ 6 ਕਰੋੜ ਗਾਇਬ ਹੋਣ ਦੇ ਮਾਮਲੇ ''ਚ ਫੜੇ ਗਏ ਪੁਲਸ ਅਧਿਕਾਰੀਆਂ ਨੇ ਕੀਤੇ ਖੁਲਾਸੇ

Thursday, May 02, 2019 - 04:32 PM (IST)

ਜਲੰਧਰ— ਪਾਦਰੀ ਐਂਥਨੀ ਦੇ ਘਰੋਂ ਕਰੀਬ 6 ਕਰੋੜ ਰੁਪਏ ਲੁੱਟਣ ਦੇ ਮਾਮਲੇ 'ਚ ਕੋਚੀ ਵਿੱਚ ਮੰਗਲਵਾਰ ਸ਼ਾਮ ਫੜੇ ਗਏ ਏ. ਐੱਸ. ਆਈ. ਰਾਜਪ੍ਰੀਤ ਗਿੱਲ ਨੇ ਕੇਰਲ ਪੁਲਸ ਦੇ ਖੁਲਾਸਾ ਕੀਤਾ ਹੈ ਕਿ ਲੁੱਟੇ ਗਏ ਕੈਸ਼ 'ਚੋਂ 5 ਕਰੋੜ 60 ਲੱਖ ਰੁਪਏ ਪੈਰਿਸ ਅਤੇ ਅਮਰੀਕਾ ਭੇਜ ਦਿੱਤੇ ਹਨ। ਥਾਣੇ 'ਚ ਦੋਹਾਂ ਨੇ ਇਹ ਕਹਿ ਕੇ ਹੰਗਾਮਾ ਕੀਤਾ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਕੇਰਲ ਪੁਲਸ ਨੇ ਦੋਹਾਂ ਨੂੰ ਹਵਾਲਾਤ 'ਚ ਬੰਦ ਕਰਵਾ ਦਿੱਤਾ। ਐੱਸ. ਆਈ. ਟੀ. ਚੀਫ ਆਈ. ਜੀ. ਪੀ. ਕੇ. ਸਿਨਹਾ ਨੇ ਕਿਹਾ ਕਿ ਅਜੇ ਮੁਲਜ਼ਮ ਸਾਡੀ ਕਸਟਡੀ 'ਚ ਨਹੀਂ ਆਏ ਹਨ। ਕੇਰਲ ਪੁਲਸ ਦੀ ਲੀਕੇਜ ਤੋਂ ਪੁੱਛਗਿੱਛ ਕੀਤੀ ਤਾਂ ਫਿਰ ਗੱਲਾਂ ਸਾਹਮਣੇ ਆਈਆਂ। ਰਿਮਾਂਡ 'ਤੇ ਲੈ ਕੇ ਦੋਹਾਂ ਨੂੰ ਹਰ ਐਂਗਲ 'ਚ ਪੁੱਛਗਿੱਛ ਕੀਤੀ ਜਾਵੇਗੀ। ਆਈ. ਜੀ. ਨੇ ਕਿਹਾ ਕਿ ਰਿਮਾਂਡ ਦੌਰਾਨ ਇਕ-ਇਕ ਪੈਸੇ ਦਾ ਹਿਸਾਬ ਦੇਣਾ ਪਵੇਗਾ। ਲੁੱਟ ਦੀ ਸਾਜਿਸ਼ 'ਚ ਜੋ ਵੀ ਸ਼ਾਮਲ ਹੋਣਗੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ। ਜਦੋਂ ਕੈਸ਼ ਵਿਦੇਸ਼ ਭੇਜਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਪੁੱਛਗਿੱਛ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਐੱਸ. ਆਈ. ਟੀ. ਚੀਫ ਸਿਨਹਾ ਇਨਵੈਸਟੀਗੇਸ਼ਨ ਆਫਸਰ ਏ. ਆਈ. ਜੀ. ਰਾਕੇਸ਼ ਕੌਸ਼ਲ ਟੀਮ ਨਾਲ ਬੁੱਧਵਾਰ ਤੜਕੇ ਕੋਚੀ ਪਹੁੰਚੇ ਸਨ। ਦੋਹਾਂ ਨੂੰ ਟ੍ਰਾਂਜਿਟ ਰਿਮਾਂਡ 'ਤੇ ਲੈਣ ਲਈ ਸੀ. ਜੇ. ਐੱਮ. ਕੋਰਟ ਨੇ ਐਪਲੀਕੇਸ਼ਨ ਮਨਜੂਰ ਕਰ ਦਿੱਤੀ ਹੈ। ਵੀਰਵਾਰ ਨੂੰ ਦੋਵੇਂ ਦੋਸ਼ੀ ਮੋਹਾਲੀ ਪਹੁੰਚਣਗੇ। 

PunjabKesari
ਕਾਨੂੰਨ ਤੋਂ ਬਚਣ ਲਈ ਲੁੱਟ ਦੀ ਕਹਾਣੀ ਵਰਦੀ ਵਾਲਿਆਂ ਦੀ ਜ਼ੁਬਾਨੀ 
ਏ. ਐੱਸ. ਆਈ. ਗਿਲ ਨੇ ਕੇਰਲ ਪੁਲਸ ਨੂੰ ਕਿਹਾ ਕਿ ਸ਼ਿਨਾਖਤੀ ਪਰੇਡ ਤੋਂ ਬਾਅਦ ਦੋਵਾਂ ਨੇ ਫਰਾਰ ਹੋਣ ਦਾ ਫੈਸਲਾ ਕ ਲਿਆ ਸੀ। ਦੂਜੇ ਦਿਨ ਐੱਸ. ਆਈ. ਟੀ. ਦੀ ਕਾਲ ਆਈ ਕਿ ਪ੍ਰਤਾਪਪੁਰਾ 'ਚ ਕ੍ਰਾਈਮ ਸੀਨ 'ਤੇ ਬੁਲਾਇਆ ਹੈ। ਦੋਵੇਂ ਭੱਜ ਨਿਕਲੇ। ਸਾਰਾ ਕੈਸ਼ ਬੈਗ 'ਚ ਭਰ ਕੇ ਦਿੱਲੀ ਪਹੁੰਚੇ। ਉਥੇ ਬੱਸ ਤੋਂ ਨੇਪਾਲ ਗਏ। ਉਥੇ ਇਕ ਏਜੰਟ ਦੀ ਮਦਦ ਨਾਲ ਅਮਰੀਕਾ 'ਚ ਰਹਿੰਦੀ ਗਰਲਫਰੈਂਡ ਪੈਟ੍ਰੀਸੀਆ ਨੂੰ 4 ਕਰੋੜ 45 ਲੱਖ ਭੇਜੇ। ਪੈਰਿਸ 'ਚ ਰਹਿੰਦੇ ਦੋਸਤ ਨੂੰ 1.25 ਕਰੋੜ ਭੇਜੇ। ਉਨ੍ਹਾਂ ਦੱਸਿਆ ਕਿ ਨੇਪਾਲ ਤੋਂ ਮੁੰਬਈ ਦੀ ਫਲਾਈਟ ਲਈ ਸੀ? ਮੁੰਬਈ ਤੋਂ ਟਰੇਨ ਜ਼ਰੀਏ 29 ਅਪ੍ਰੈਲ ਦੀ ਦੁਪਹਿਰ ਕੋਚੀ ਪਹੁੰਚੇ। ਇਥੇ ਜੋਗਿੰਦਰ ਨੇ ਡਰਾਈਵਿੰਗ ਲਾਇਸੈਂਸ ਦੇ ਕੇ ਹੋਟਲ 'ਚ ਕਮਰਾ ਲਿਆ ਸੀ। ਪੁਲਸ ਨੇ ਜਦੋਂ ਰਾਜਪ੍ਰੀਤ ਤੋਂ ਪੁੱਛਿਆ ਕਿ ਅਮਰੀਕਾ 'ਚ ਗੋਰੀ ਤੁਹਾਡੀ ਗਰਲਫਰੈਂਡ ਕਿਵੇਂ ਬਣ ਗਈ ਤਾਂ ਉਸ ਨੇ ਕਿਹਾ ਕਿ ਉਥੇ ਉਸ ਦੇ ਕਿਸੇ ਦੋਸਤ ਦੇ ਜ਼ਰੀਏ ਹੀ ਪ੍ਰੈਟੀਸੀਆ ਨਾਲ ਦੋਸਤੀ ਹੋਈ ਸੀ। ਜਦੋਂ ਪੁੱਛਿਆ ਕਿ ਪੈਰਿਸ 'ਚ ਕੌਣ ਦੋਸਤ ਹੈ ਤਾਂ ਉਹ ਸੋਚਣ ਲੱਗਾ। 
ਐੱਸ. ਐੱਸ. ਪੀ. ਨੇ ਜ਼ਬਤ ਪੈਸਿਆਂ 'ਚੋਂ ਮੁਖਬਿਰ ਨੂੰ ਦਿੱਤਾ ਸੀ 2 ਲੱਖ ਇਨਾਮ 
ਮੁਲਜ਼ਮ ਦਾਅਵਾ ਕਰਦੇ ਹਨ ਕਿ ਫਾਦਰ ਦੇ ਘਰੋਂ ਕਰੀਬ 5 ਕਰੋੜ 80 ਲੱਖ ਰੁਪਏ ਹੀ ਲੁੱਟੇ ਸਨ। ਜਦੋਂ ਪੁੱਛਿਆ ਕਿ ਮੁਖਬਿਰ ਸੁਰਿੰਦਰ ਸਿੰਘ ਨੂੰ ਕਿੰਨੇ ਪੈਸੇ ਦਿੱਤੇ ਸਨ ਤਾਂ ਬੋਲੇ ਐੱਸ. ਐੱਸ. ਪੀ. ਸਾਬ੍ਹ ਨੇ ਦੋ ਲੱਖ ਰੁਪਏ ਇਨਾਮ ਜ਼ਬਤ ਪੈਸੇ 'ਚੋਂ ਹੀ ਦਿੱਤਾ ਸੀ ਅਤੇ ਲੁੱਟੇ ਹੋਏ ਪੈਸਿਆਂ 'ਚੋਂ ਉਸ ਨੂੰ ਹਿੱਸਾ ਦੇਣਾ ਸੀ। ਪੁਲਸ ਨੇ ਪੁੱਛਿਆ ਕਿ ਇਥੇ ਕਿਉਂ ਆਏ ਤਾਂ ਬੋਲੇ ਕੁਝ ਦਿਨ ਰਹਿਣਾ ਸੀ, ਹਾਈਕੋਰਟ 'ਚ ਐਂਟੀਸਿਪ੍ਰੇਟੀ ਬੇਲ ਲਈ ਵਕੀਲ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਰਹੇ ਸਨ। ਰਾਹਤ ਮਿਲਦੀ ਤਾਂ ਉਹ ਇਨਵੈਸਟੀਗੇਸ਼ਨ ਜੁਆਇਨ ਕਰ ਲੈਂਦੇ। ਉਨ੍ਹਾਂ ਤੋਂ ਕੇਸ਼ ਨਾ ਮਿਲਦਾ ਤਾਂ ਲੁੱਟ ਦਾ ਕੇਸ ਬਣ ਜਾਂਦਾ। ਕੋਰਟ ਵੀ ਬਿਨਾਂ ਰਿਕਵਰੀ ਸਜ਼ਾ ਨਹੀਂ ਸੁਣਾਉਂਦਾ। ਮੁਲਜ਼ਮ ਦਾਅਵਾ ਕਰਦੇ ਹਨ ਕਿ ਫਰਾਰ ਹੋਣ ਤੋਂ ਪਹਿਲਾਂ ਜ਼ਮਾਨਤ ਲਈ ਵਕੀਲ ਨੂੰ ਪੇਮੈਂਟ ਕਰਨ ਲਈ ਦੋਸਤ ਨੂੰ 5 ਲੱਖ ਰੁਪਏ ਦੇ ਕੇ ਆਏ ਸਨ ਅਤੇ ਉਸ ਨੇ ਹੀ ਵਕਾਲਤ ਨਾਮੇ 'ਤੇ ਸਾਈਨ ਕਰਵਾ ਕੇ ਕੋਲ ਰੱਖ ਲਏ ਸਨ। ਕਰੀਬ 10 ਲੱਖ ਰੁਪਏ ਉਹ ਇਕ ਮਹੀਨੇ 'ਚ ਖਰਚ ਕਰ ਚੁੱਕੇ ਸਨ। 

PunjabKesari
ਕੈਸ਼ ਦੀ ਕਹਾਣੀ ਇਕ ਹੋਰ ਸਾਜਿਸ਼ ਤਾਂ ਨਹੀਂ 
47 ਸਾਲ ਦੇ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ 30 ਸਾਲ ਦੇ ਰਾਜਪ੍ਰੀਤ ਸਿੰਘ ਗਿੱਲ ਦੀ ਸਟੋਰੀ ਨਾ ਕੇਰਲ ਅਤੇ ਨਾ ਹੀ ਪੰਜਾਬ ਪੁਲਸ ਨੂੰ ਹਜਮ ਹੋ ਰਹੀ ਹੈ। ਪੁਲਸ ਮਨ ਕੇ ਚੱਲ ਰਹੀ ਹੈ ਕਿ ਦੋਵੇਂ ਜਾਣਦੇ ਹਨ ਕ ਿਕਿਵੇਂ ਪੁਲਸ ਨੂੰ ਗੁੰਮਰਾਹ ਕਰਨਾ ਹੈ। ਉਧਰ ਐੱਸ. ਐੱਸ. ਪੀ. ਪਟਿਆਲਾ ਨੇ ਦੋਵੇਂ ਏ. ਐੱਸ. ਆਈ. ਨੂੰ ਡਿਸਮਿਸ ਕਰਨ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 
ਸੀਨੀਅਰ ਨੂੰ ਬਿਨਾਂ ਦੱਸੇ ਹੀ ਸਾਬਕਾ ਐੱਸ.ਐੱਸ.ਪੀ. ਦਹਿਆ ਨੇ ਦੱਸੇ ਰੇਡ ਕਰਵਾਈ ਸੀ ਰੇਡ 
ਖੰਨਾ ਦੇ ਸਾਬਕਾ ਐੱਸ. ਐੱਸ. ਪੀ. ਧਰੁਵ ਦਹਿਆ ਨੇ ਬਿਨਾਂ ਸੀਨੀਅਰ ਨੂੰ ਦੱਸੇ ਪ੍ਰਤਾਪਪੁਰਾ 'ਚ ਰੇਡ ਕਰਵਾ ਦਿੱਤੀ। ਰੇਡ ਟੀਮ 'ਚ ਨਾ ਤਾਂ ਐੱਸ. ਪੀ. ਰੈਂਕ ਦਾ ਕੋਈ ਅਫਸਰ ਸੀ ਨਾ ਹੀ ਡੀ. ਐੱਸ. ਪੀ.। ਐੱਸ. ਐੱਸ. ਪੀ. ਨੇ ਵਟਸਐਪ ਗਰੁੱਪ ਬਣਾਇਆ ਜਿਸ 'ਚ ਮੁਖਬਿਰ ਵੀ ਸਨ। ਬਿਨਾਂ ਜਾਂਚ ਕਹਿ ਦਿੱਤਾ ਕਿ ਪੈਸਾ ਹਵਾਲਾ ਦਾ ਹੈ। ਟੀਮ ਦੇ ਦੋ ਮੈਂਬਰ ਲੇਟ ਆਏ ਪਰ ਉਨ੍ਹਾਂ ਕੋਈ ਕਾਰਨ ਨਹੀਂ ਪੁੱਛਿਆ। ਸ਼ਿਨਾਖਤੀ ਪਰੇਡ ਤੋਂ ਬਾਅਦ ਦੋਵੇਂ ਦੋਸ਼ੀਆਂ ਨੂੰ ਨਜ਼ਰਬੰਦ ਰੱਖਣਾ ਸੀ ਪਰ ਨਹੀਂ ਰੱਖਿਆ। ਦੋਵੇਂ ਮੁਲਜ਼ਮ ਆਸਾਨੀ ਨਾਲ ਭੱਜਣ 'ਚ ਸਫਲ ਰਹੇ।


shivani attri

Content Editor

Related News