ਮੁਖਬਰ ਸੁਰਿੰਦਰ ਨੂੰ ਪ੍ਰਤਾਪਪੁਰਾ ਸਥਿਤ ਫਾਦਰ ਐਂਥਨੀ ਦੇ ਘਰ ਲਿਆਈ ਪੁਲਸ, ਦਿਖਾਇਆ ਕ੍ਰਾਈਮ ਸੀਨ

04/23/2019 10:29:31 AM

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਪ੍ਰਤਾਪਪੁਰਾ ਦੇ ਐੱਫ. ਐੱਮ. ਜੇ. ਹਾਊਸ 'ਚੋਂ 6.65 ਕਰੋੜ ਰੁਪਏ ਗਾਇਬ ਕਰਨ ਦੇ ਮਾਮਲੇ 'ਚ ਜਿੱਥੇ ਇਕ ਪਾਸੇ ਗ੍ਰਿਫਤਾਰ ਕੀਤੇ ਗਏ ਮੁਖਬਰ ਸੁਰਿੰਦਰ ਸਿੰਘ ਦੀ ਜਾਂਚ 'ਚ ਐੱਸ. ਆਈ. ਟੀ. ਉਸ ਨੂੰ ਖੰਨਾ ਤੋਂ ਜਲੰਧਰ ਲੈ ਕੇ ਆਈ, ਉਥੇ ਪ੍ਰਤਾਪਪੁਰਾ ਸਥਿਤ ਫਾਦਰ ਐਂਥਨੀ ਦੇ ਘਰ ਆ ਕੇ ਸਾਰਾ ਕ੍ਰਾਈਮ ਸੀਨ ਚੈੱਕ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਉਥੋਂ ਰੇਡ ਕਰਨ ਦੀ ਰਾਤ ਹੋਈ ਸਾਰੀ ਸਰਗਰਮੀ ਦਾ ਨਕਸ਼ਾ ਤਿਆਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਫਾਦਰ ਐਂਥਨੀ ਦੇ ਬਿਆਨ ਤੱਕ ਦਰਜ ਕੀਤੇ। ਹਾਲਾਂਕਿ ਫਾਦਰ ਐਂਥਨੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਨੇ ਕਰੀਬ 4 ਘੰਟੇ ਤੱਕ ਜਾਂਚ ਪੜਤਾਲ ਕੀਤੀ, ਜਿਸ ਤੋਂ ਬਾਅਦ ਪੁਲਸ ਮੁਲਜ਼ਮ ਨੂੰ ਫਿਲੌਰ ਲੈ ਕੇ ਚਲੀ ਗਈ।
ਐੱਸ. ਆਈ. ਟੀ. ਚੀਫ ਆਈ. ਜੀ. ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਕੇਸ 'ਚ ਫੜੇ ਗਏ ਮੁਲਜ਼ਮ ਸੁਰਿੰਦਰ ਨੂੰ ਜਲੰਧਰ ਲਿਆ ਕੇ ਪੁੱਛਗਿੱਛ ਕੀਤੀ ਗਈ। ਉਸ ਨੂੰ ਫਾਦਰ ਐਂਥਨੀ ਦੇ ਸਾਹਮਣੇ ਲਿਆ ਕੇ ਕ੍ਰਾਸ ਸਟੇਟਮੈਂਟ ਦਰਜ ਕੀਤੀ ਗਈ। ਰੇਡ ਕਰਨ ਵਾਲੀ ਟੀਮ ਨੇ ਪਹਿਲੀ ਮੰਜ਼ਿਲ 'ਤੇ ਜਾ ਕੇ ਕਿਵੇਂ ਰੇਡ ਨੂੰ ਅੰਜਾਮ ਦਿੱਤਾ ਅਤੇ ਕੀ ਉਨ੍ਹਾਂ ਨੇ ਫੋਨ ਨੂੰ ਕਬਜ਼ੇ 'ਚ ਲਿਆ ਸੀ ਜਾਂ ਨਹੀਂ?
ਆਈ. ਜੀ. ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਫਰਾਰ ਏ. ਐੱਸ. ਆਈ. ਰਾਜਪ੍ਰੀਤ ਅਤੇ ਜੋਗਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਤਾਪਪੁਰਾ ਸਥਿਤ ਐੱਫ. ਐੱਮ. ਜੇ. ਹਾਊਸ 'ਚ ਖੰਨਾ ਪੁਲਸ ਨੇ ਰੇਡ ਕੀਤੀ ਸੀ, ਜਿੱਥੋਂ ਪੁਲਸ ਨੇ 9 ਕਰੋੜ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਖੰਨਾ ਦੇ ਐੱਸ. ਐੱਸ. ਪੀ. ਦਾ ਦਾਅਵਾ ਸੀ ਕਿ ਉਕਤ ਪੈਸਾ ਹਵਾਲਾ ਦਾ ਹੈ ਪਰ ਉਸੇ ਦੇ ਨਾਲ ਬਾਅਦ 'ਚ ਫਾਦਰ ਐਂਥਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਾਰੇ ਮਾਮਲੇ ਦਾ ਖੁਲਾਸਾ ਕੀਤਾ।


shivani attri

Content Editor

Related News