ਔਰਤ ''ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਹੋਇਆ ਦਰਜ

Saturday, Oct 12, 2024 - 03:16 PM (IST)

ਔਰਤ ''ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਹੋਇਆ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਜਸਵਿੰਦਰ,ਗੁਪਤਾ)- ਪਿੰਡ ਪੁਲ ਪੁਖਤਾ ਵਿਚ ਰੰਜਿਸ਼ ਦੇ ਚਲਦਿਆਂ ਔਰਤ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਪਿੰਡ ਦੇ ਹੀ 6 ਲੋਕਾਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਪਰਮਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਲਖਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ, ਗੁਰਦੇਵ ਸਿੰਘ ਪੁੱਤਰ ਮੋਹਿੰਦਰ ਸਿੰਘ, ਰਜਿੰਦਰ ਕੌਰ ਪਤਨੀ ਮਹਿੰਦਰ ਸਿੰਘ, ਗੁਰਸ਼ਰਨ ਕੌਰ ਪਤਨੀ ਲਖਵਿੰਦਰ ਸਿੰਘ, ਸਤਿੰਦਰ ਕੌਰ ਪਤਨੀ ਗੁਰਦੇਵ ਸਿੰਘ ਅਤੇ ਬਿਸ਼ਨਾ ਖ਼ਿਲਾਫ਼ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਪਰਮਿੰਦਰ ਕੌਰ ਨੇ ਦੱਸਿਆ ਕਿ ਜਦੋ 9 ਅਕਤੂਬਰ ਨੂੰ ਉਹ ਆਪਣੀ ਜੇਠਾਣੀ ਹਰਜਿੰਦਰ ਕਰ ਪਤਨੀ ਕੁਲਦੀਪ ਸਿੰਘ ਨਾਲ ਹਵੇਲੀ ਵਿਚ ਖੜੀ ਸੀ ਅਤੇ ਉਨ੍ਹਾਂ ਹਵੇਲੀ ਵਿਚ ਗੇਟ ਲਾਉਣ ਲਈ ਮਿਸਤਰੀ ਲਾਇਆ ਹੋਇਆ ਸੀ। ਇੰਨੇ ਨੂੰ ਉਕਤ ਮੁਲਜ਼ਮ ਗੇਟ ਲਾਉਣ ਤੋਂ ਰੋਕਦੇ ਹੋਏ ਹਮਲਾ ਕਰ ਦਿੰਦੇ ਹਨ ਅਤੇ ਬਾਅਦ ਵਿਚ ਸਾਰੇ ਉਨ੍ਹਾਂ ਦੇ ਘਰ ਦਾਖਲ ਹੋ ਕੇ ਕਹੀ, ਇੱਟਾਂ ਵਾਰ ਕਰਕੇ ਉਸ ਦੀ ਜੇਠਾਣੀ 'ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੰਦੇ ਹਨ ਅਤੇ ਉਸ ਦੀ ਅਤੇ ਮਿਸਤਰੀ ਦੀ ਵੀ ਕੁੱਟਮਾਰ ਕੀਤੀ। 

ਇਹ ਵੀ ਪੜ੍ਹੋ- ਹਿੰਦੂ ਆਗੂ ਵਿਕਾਸ ਬੱਗਾ ਕਤਲਕਾਂਡ 'ਚ ਵੱਡੀ ਅਪਡੇਟ,  NIA ਵੱਲੋਂ ਚਾਰਜਸ਼ੀਟ ਦਾਖ਼ਲ

ਉਸ ਨੇ ਦੱਸਿਆ ਕਿ ਹਮਲੇ ਦਾ ਸ਼ਿਕਾਰ ਹੋਈ ਉਸ ਦੀ ਜੇਠਾਣੀ ਹੁਣ ਵੀ ਬੇਹੋਸ਼ੀ ਦੀ ਹਾਲਤ ਵਿਚ ਜਲੰਧਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ | ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਬਸਤੀ ਬੋਹੜਾ ਪੁਲਸ ਚੌਂਕੀ ਇੰਚਾਰਜ ਰਾਜਵਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। 
ਇਹ ਵੀ ਪੜ੍ਹੋ- ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News