ਭਾਰਤ ਬੰਦ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਦਿੱਤਾ ਧਰਨਾ

Monday, Sep 27, 2021 - 08:54 PM (IST)

ਭਾਰਤ ਬੰਦ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਦਿੱਤਾ ਧਰਨਾ

ਗੜ੍ਹਦੀਵਾਲਾ (ਜਤਿੰਦਰ)-ਅੱਜ ਮਾਨਗੜ੍ਹ ਟੋਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਮੈਂਬਰ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 355ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੌਰਾਨ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਪੂਰਨ ਤੌਰ ’ਤੇ ਆਵਾਜਾਈ ਰੋਕ ਕੇ ਇਸ ਸਮਰਥਨ ਨੂੰ ਭਰਪੂਰ ਹੁੰਗਾਰਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾਹਾਰ, ਗੁਰਮੇਲ ਸਿੰਘ ਬੁੱਢੀ ਪਿੰਡ, ਹਰਜੀਤ ਸਿੰਘ ਮਿਰਜ਼ਾਪੁਰ, ਹਰਵਿੰਦਰ ਥੇਂਦਾ, ਗਗਨਪ੍ਰੀਤ ਮੋਹਾਂ, ਦਵਿੰਦਰ ਸਿੰਘ ਚੌਹਕਾਂ ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੂੰ ਸੰਘਰਸ਼ ਕਰਦੇ ਹੋਏ ਲੱਗਭਗ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਮੋਦੀ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਸਿਰਫ ਕਿਸਾਨਾਂ ਖ਼ਿਲਾਫ਼ ਨਹੀਂ ਬਲਕਿ ਹਰ ਵਰਗ ਖ਼ਿਲਾਫ਼ ਹਨ ਅਤੇ ਆਉਣ ਵਾਲੇ ਸਮੇਂ ’ਚ ਕਾਰਪੋਰੇਟ ਘਰਾਣਿਆਂ ਤੇ ਪੂੰਜੀਪਤੀਆਂ ਦੀ ਸ਼ਹਿ ’ਤੇ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਵੇਚ ਕੇ ਖਾ ਜਾਵੇਗੀ।

ਇਹ ਵੀ ਪੜ੍ਹੋ : ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਤੋਂ ਦੁਖੀ ਹੋ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਕਿਹਾ ਕਿ ਮੋਦੀ ਦੀ ਹਿਟਲਰ ਨੀਤੀ ਨੂੰ ਲੋਕ ਭਲੀਭਾਂਤੀ ਜਾਣ ਚੁੱਕੇ ਹਨ ਅਤੇ ਜੇਕਰ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਸਮੇਂ ’ਚ ਇਸ ਅੰਦੋਲਨ ਨੂੰ ਵੱਡੇ ਪੱਧਰ ’ਤੇ ਉਲੀਕ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜਮ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਦੀ ਹੋਵੇਗੀ। ਇਸ ਮੌਕੇ ਟੋਲ ਪਲਾਜ਼ਾ ਵਿਖੇ ਢਾਡੀ ਸੁਖਵੀਰ ਸਿੰਘ ਚੌਹਾਨ, ਕੀਰਤਨੀਏ ਭਾਈ ਸੁਖਬੀਰ ਸਿੰਘ ਗੜ੍ਹਦੀਵਾਲਾ, ਭਾਈ ਜਸਵਿੰਦਰ ਸਿੰਘ ਧੁੱਗਾ ਨੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਿਆ। ਇਸ ਮੌਕੇ ਮਨਦੀਪ ਸਿੰਘ ਮਨੀ ਭਾਨਾ, ਤਰਸੇਮ ਸਿੰਘ ਅਰਗੋਵਾਲ, ਮਨਜੀਤ ਸਿੰਘ ਖਾਨਪੁਰ, ਮੋਹਣ ਸਿੰਘ ਮੱਲੀ, ਮਨਜੀਤ ਸਿੰਘ ਮੱਲੇਵਾਲ, ਮਾਸਟਰ ਗੁਰਚਰਨ ਸਿੰਘ ਕਾਲਰਾ, ਗੁਰਮੇਲ ਸਿੰਘ ਦਾਰਾਪੁਰ ,ਮੈਨੇਜਰ ਫਕੀਰ ਸਿੰਘ ਸਹੋਤਾ, ਸੰਤ ਸਿੰਘ ਜੰਡੋਰ, ਮਨਪ੍ਰੀਤ ਰੰਧਾਵਾ, ਪਰਮਿੰਦਰ ਸਿੰਘ ਐਡਵੋਕੇਟ, ਅਸ਼ੋਕ ਜਾਜਾ, ਜਤਿੰਦਰ ਸਿੰਘ ਸੱਗਲਾ, ਸੁਰਜੀਤ ਸਿੰਘ ਡੱਫਰ, ਹਰਜਿੰਦਰ ਚੰਡੀਗੜ੍ਹੀਆ, ਹਰਭਜਨ ਸਿੰਘ, ਨੰਬਰਦਾਰ ਸੁਖਬੀਰ ਸਿੰਘ ਭਾਨਾ, ਕਰਨੈਲ ਸਿੰਘ ਡੱਫਰ, ਡਾ. ਸਵਿੰਦਰ ਸਿੰਘ ਲਾਖਾ, ਕੁਲਦੀਪ ਸਿੰਘ ਭਾਨਾ, ਪਿੰਦੀ ਸਹੋਤਾ ਮਾਨਗੜ੍ਹ, ਸੀਤਾ ਸਹੋਤਾ ਮਾਨਗੜ੍ਹ, ਸੋਢੀ ਰੰਧਾਵਾ, ਪਾਲਾ ਕੇਸ਼ੋਪੁਰ, ਲੱਕੀ ਰੰਧਾਵਾ, ਖੁਸ਼ਵੰਤ ਬਡਿਆਲ, ਗੁਰਬਾਜ ਸਿੰਘ ਬੰਗਾਲੀਪੁਰ, ਗੁਰਪ੍ਰੀਤ ਕੁਲਾਰ, ਲਾਲਾ ਦਾਤ  ,ਸੁੱਖਾ ਦਾਤਾ, ਅਵਤਾਰ ਮਾਨਗੜ੍ਹ ਆਦਿ ਸਮੇਤ ਭਾਰੀ ਗਿਣਤੀ ’ਚ ਇਲਾਕੇ ਦੇ ਕਿਸਾਨ ਹਾਜ਼ਰ ਸਨ।

ਇਹ ਵੀ ਪੜ੍ਹੋ : CM ਚੰਨੀ ਨੇ DGP ਨੂੰ ਲਿਖੀ ਚਿੱਠੀ, ਆਪਣੀ ਸਕਿਓਰਿਟੀ ਘਟਾਉਣ ਦਾ ਦਿੱਤਾ ਹੁਕਮ


author

Manoj

Content Editor

Related News