‘ਨਸਲ ਅਤੇ ਫਸਲ ਦੀ ਲੜਾਈ ਲੜ ਰਿਹਾ ਕਿਸਾਨ’

10/08/2021 1:57:18 PM

ਗੜ੍ਹਸ਼ੰਕਰ (ਸ਼ੋਰੀ)- ਪ੍ਰਵਾਸੀ ਭਾਰਤੀ ਸੁਖਵਿੰਦਰ ਸਿੰਘ ਸੈਣੀ ਨੇ ਮੀਡੀਆ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਭਰ ਦਾ ਕਿਸਾਨ ਅੱਜ ਆਪਣੀ ਆਉਣ ਵਾਲੀ ਨਸਲ ਅਤੇ ਫਸਲ ਦੀ ਲੜਾਈ ਲੜ ਰਿਹਾ ਹੈ ਜਦਕਿ ਸਰਕਾਰਾਂ ਇਸ ਅੰਦੋਲਨ ਨੂੰ ਇਸ ਤਰ੍ਹਾਂ ਅੱਖੋਂ ਓਹਲੇ ਕਰ ਰਹੀਆਂ ਹਨ ਕਿ ਮੰਨੋ ਕਿਸਾਨ ਆਪਣਾ ਹੱਕ ਨਹੀਂ ਸਗੋਂ ਦੇਸ਼ ਅੰਦਰ ਮਾਹੌਲ ਨੂੰ ਖ਼ਰਾਬ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਅੰਦੋਲਨ ਨੂੰ ਹਿੰਸਕ ਬਣਾ ਕੇ ਹਿੰਸਾ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਪਰ ਕਿਸਾਨਾਂ ਨੇ ਜਿਸ ਤਰ੍ਹਾਂ ਆਪਣੀ ਸੂਝ ਬੂਝ ਅਤੇ ਠਰੰਮੇ ਵਾਲੀ ਨੀਤੀ ਅਪਣਾਉਂਦੇ ਹੋਏ ਕਦੇ ਵੀ ਆਪ ਹੁਦਰੀ ਨਾ ਕਰਦੇ ਹੋਏ ਕੋਈ ਹਿੰਸਕ ਕਦਮ ਨਹੀਂ ਚੁੱਕਿਆ, ਉਸ ਨਾਲ ਸਰਕਾਰ ਬੇਵੱਸ ਅਤੇ ਲਾਚਾਰ ਹੋਈ ਪਈ ਨਜ਼ਰ ਆ ਰਹੀ ਹੈ।  

ਇਹ ਵੀ ਪੜ੍ਹੋ: ਪੈਟਰੋਲ ਪੰਪ ’ਤੇ ਮਿਹਨਤ ਕਰਨ ਵਾਲੇ ਪਿਤਾ ਦਾ ਸੁਫ਼ਨਾ ਧੀ ਨੇ ਕੀਤਾ ਪੂਰਾ, IIT ਕਾਨਪੁਰ ’ਚ ਹੁਣ ਕਰੇਗੀ ਪੜ੍ਹਾਈ

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੁੱਤੀ ਪਈ ਹੁੰਦੀ ਤਾਂ ਕੋਈ ਜਗਾ ਦਿੰਦਾ ਪਰ ਸਰਕਾਰ ਘੇਸਲ ਮਾਰ ਕੇ ਬੈਠੀ ਹੋਈ ਹੈ, ਜਿਸ ਨੂੰ ਹੋਸ਼ ਵਿੱਚ ਲਿਆਉਣ ਲਈ ਤਗੜੀ ਰਣਨੀਤੀ ਅਖ਼ਤਿਆਰ ਕਰਨੀ ਪਵੇਗੀ।  
ਉਨ੍ਹਾਂ ਕਿਹਾ ਕਿ ਸੱਤਾ ਵਿਚ ਬੈਠੇ ਲੋਕ ਆਪਣੀ ਸੱਤਾ ਦੀ ਪ੍ਰਾਪਤੀ ਲਈ ਲਾਸ਼ਾਂ ਦੇ ਢੇਰ ’ਤੇ ਵੀ ਚੜ੍ਹ ਸਕਦੇ ਹਨ, ਇਸ ਤੱਥ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਅਤੇ ਅੱਗ ਫੈਲਣ ਨਾਲ ਜੇਕਰ ਇਨ੍ਹਾਂ ਨੂੰ ਸੱਤਾ ਮੁੜ ਮਿਲਦੀ ਹੈ ਅਤੇ ਅੱਗ ਫੈਲਾਉਣ ਵਿੱਚ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਸ਼ਾਂਤਮਈ ਅੰਦੋਲਨ ਨੂੰ ਇਸੇ ਤਰ੍ਹਾਂ ਨਿਰਵਿਘਨ ਜਾਰੀ ਰੱਖਣਾ ਹੈ ਅਤੇ ਅਖ਼ੀਰ ਜਿੱਤ ਦੀ ਪ੍ਰਾਪਤੀ ਹੋ ਕੇ ਰਹੇਗੀ।  

ਇਹ ਵੀ ਪੜ੍ਹੋ: ਚੰਨੀ ਸਰਕਾਰ ਤੇ ਕਾਂਗਰਸ ਵਿਚਾਲੇ ਛਿੜੀ ਜੰਗ ਲੋਕਾਂ ’ਤੇ ਭਾਰੂ ਪੈਣ ਲੱਗੀ : ਸੁਖਬੀਰ ਬਾਦਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News