ਚੌਲਾਂਗ ਟੋਲ ਪਲਾਜ਼ਾ ਦੇ ਧਰਨੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਦੇ ਜੱਥੇ ਹੋਏ ਦਿੱਲੀ ਰਵਾਨਾ

01/24/2021 4:41:14 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ. ਕੁਲਦੀਸ਼ )- ਹਾਈਵੇਅ ਚੌਲਾਂਗ ਟੋਲ ਪਲਾਜ਼ਾ ਉਤੇ ਦੋਆਬਾ ਕਿਸਾਨ ਕਮੇਟੀ ਵੱਲੋ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਲਾਏ ਗਏ ਧਰਨੇ ਦੇ 111ਵੇਂ ਦਿਨ ਅੱਜ ਦਿੱਲੀ ਕਿਸਾਨ ਅੰਦੋਲਨ ਲਈ ਜਾਣ ਵਾਲੇ ਕਿਸਾਨਾਂ ਦਾ ਵੱਡਾ ਇਕੱਠ ਹੋ ਗਿਆ।  ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋ 26 ਜਨਵਰੀ ਦੇ ਵਿਸ਼ਾਲ ਟਰੈਕਟਰ ਰੋਸ ਮਾਰਚ ਦੇ ਮੱਦੇ ਨਜ਼ਰ ਅੱਜ ਟੋਲ ਪਲਾਜ਼ਾ ਧਰਨੇ ਤੋਂ ਦੋਆਬਾ ਕਿਸਾਨ ਕਮੇਟੀ ਦੇ ਆਗੂਆਂ ਨੇ ਪਿੰਡ ਮਿਆਣੀ, ਜੌੜਾ, ਪੁਲ ਪੁਖਤਾ ਆਦਿ ਅਨੇਕਾਂ ਪਿੰਡਾਂ ਤੋਂ ਆਏ ਕਿਸਾਨਾਂ ਦੇ ਜੱਥਿਆਂ ਨੂੰ ਦਿੱਲੀ ਰਵਾਨਾ ਕੀਤਾ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

PunjabKesari

ਇਸ ਦੌਰਾਨ ਧਰਨੇ ਉਤੇ ਬੈਠੇ  ਕਿਸਾਨ ਆਗੂ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਮੰਟਾਂ ਕੁਰਾਲਾ, ਗੁਰਮਿੰਦਰ ਸਿੰਘ, ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ  ਮਹਿਤਾਬ ਹੁੰਦਲ ਅਤੇ ਝੱਜੀਪਿੰਡ ਦੇ ਪਰਵਾਸੀ ਪੰਜਾਬੀਆਂ   ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜਾਹਿਰ ਕਰਦੇ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਖਿਆ ਕਿ  ਅੱਜ ਦੇਸ ਦਾ ਹਰ ਵਰਗ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਲਗਾਤਾਰ ਦੇਸ਼ ਵਿਆਪੀ ਕਿਸਾਨ ਅੰਦੋਲਨ ਦਾ ਘੇਰਾ ਵੱਡਾ ਹੁੰਦਾ ਜਾ ਰਿਹਾ ਹੈ।  

ਇਹ ਵੀ ਪੜ੍ਹੋ:  ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ

ਉਨ੍ਹਾਂ ਆਖਿਆ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਿੱਲੀ ਤੋਂ ਵਾਪਿਸ ਆਉਣਗੇ। ਇਸ ਲਈ ਉਨ੍ਹਾਂ ਨੂੰ ਭਾਵੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ | ਉਨ੍ਹਾਂ ਆਖਿਆ ਜਿਸ ਤਰਾਂ ਕਿਸਾਨ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਕੂਚ ਕਰ ਰਹੇ ਹਨ ਉਸ ਨਾਲ ਮੋਦੀ ਸਰਕਾਰ ਨੂੰ ਅਖੀਰ ਅੰਨਦਾਤਿਆ ਅੱਗੇ ਝੁਕਣਾ ਪਵੇਗਾ। ਹਰਭਜਨ ਸਿੰਘ ਰਾਪੁਰ, ਦਿਲਬਾਗ ਸਿੰਘ ਸਹਿਬਾਜ਼ਪੁਰ, ਅਮਰਜੀਤ ਸਿੰਘ ਸਿੱਧੂ, ਬਲਬੀਰ ਸਿੰਘ,  ਕੁਲਵਿੰਦਰ ਸਿੰਘ ਨਰਵਾਲ, ਅਮ੍ਰਿਤਪਾਲ ਸਿੰਘ,ਮਨਦੀਪ ਸਿੰਘ ਬੱਬੂ, ਅਮਰੀਕ ਖੱਖ, ਭੀਮਾ ਦੇਹਰੀਵਾਲ,  ਸ਼ਿਵਪੂਰਨ ਸਿੰਘ ਜਹੂਰਾ, ਰਤਨ ਸਿੰਘ ਖੋਖਰ, ਮਨਜੀਤ ਸਿੰਘ, ਮਲਕੀਤ ਸਿੰਘ, ਜਰਨੈਲ ਜੌੜਾ, ਜੋਗਿੰਦਰ ਸਿੰਘ, ਰਜਿੰਦਰ ਸਿੰਘ, ਗੁਰਦਿਆਲ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ ਸੈਦੂਪੁਰ, ਸੁੱਖਾ ਨਰਵਾਲ, ਨਰਿੰਦਰ ਸਿੰਘ ਸੈਦੂਪੁਰ, ਦਲਜੀਤ ਸਿੰਘ ਖਰਲਾਂ ਹਰਪਾਲ ਸਿੰਘ ਆਦਿ ਮੌਜੂਦ ਸਨ | ਅੱਜ ਗੁਰਦੁਆਰਾ ਦਾਰਾਪੁਰ ਬਾਈਪਾਸ ਦੇ ਸੇਵਾਦਾਰਾਂ ਨੇ ਲੰਗਰ ਲਾਇਆ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ


shivani attri

Content Editor

Related News