ਚੌਲਾਂਗ ਟੋਲ ਪਲਾਜ਼ਾ ਤੋਂ  ਕਿਸਾਨਾਂ ਦਾ ਵੱਡਾ ਜੱਥਾ ਹੋਇਆ ਦਿੱਲੀ ਰਵਾਨਾ

01/23/2021 4:56:00 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ,ਕੁਲਦੀਸ਼,ਮੋਮੀ)- ਹਾਈਵੇਅ ਚੌਲਾਂਗ ਟੋਲ ਪਲਾਜ਼ਾ ਉਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਲਾਏ ਗਏ ਧਰਨੇ ਦੇ 111ਵੇਂ ਦਿਨ ਪਿੰਡ ਖੱਖ ਦੇ  ਕਿਸਾਨਾਂ ਦਾ ਵੱਡਾ ਜੱਥਾ ਟਰਾਲੇ ਵਿੱਚ ਸਵਾਰ ਹੋ ਕੇ ਦਿੱਲੀ ਰਵਾਨਾ ਹੋਇਆ ਹੈ।

ਇਹ ਵੀ ਪੜ੍ਹੋ: ਜਥੇਦਾਰ ਨਿਮਾਣਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੋਦੀ ਨੂੰ ਭੇਜੀ 29ਵੀਂ ਖ਼ੂਨ ਨਾਲ ਲਿੱਖੀ ਚਿੱਠੀ

ਇਸ ਜੱਥੇ ਨੂੰ ਰਵਾਨਾ ਕਰਦੇ ਧਰਨੇ ਉਤੇ ਬੈਠੇ ਕਿਸਾਨ ਆਗੂਆਂ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਮੰਟਾਂ ਕੁਰਾਲਾ, ਗੁਰਮਿੰਦਰ ਸਿੰਘ, ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ ਅਤੇ ਹਰਭਜਨ ਸਿੰਘ ਰਾਪੁਰ  ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਰ ਕਰਦੇ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਖਿਆ ਕਿ ਮੋਦੀ ਸਰਕਾਰ ਆਪਣੇ ਤਾਨਾਸ਼ਾਹੀ ਰੱਵਈਏ ਕਾਰਨ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਰਹੀ।

ਇਹ ਵੀ ਪੜ੍ਹੋ:  ...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ

ਉਨ੍ਹਾਂ ਆਖਿਆ ਜੇਕਰ ਮੋਦੀ ਸਰਕਾਰ ਦਾ ਵਰਤਾਰਾ ਇਸੇ ਤਰ੍ਹਂ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਅੰਦੋਲਨ ਹੋਰ ਤੇਜ਼ ਹੋਵੇਗਾ, ਜਿਸਦਾ ਟਰੇਲਰ 26 ਜਨਵਰੀ ਨੂੰ ਵਿਖਾਉਣ ਲਈ ਹਜ਼ਾਰਾਂ ਕਿਸਾਨ ਦਿੱਲੀ  ਕੂਚ ਕਰ ਰਹੇ ਹਨ। ਇਸ ਮੌਕੇ ਸ਼ਿਵਪੂਰਨ ਸਿੰਘ ਜਹੂਰਾ, ਰਤਨ ਸਿੰਘ ਖੋਖਰ, ਮਨਜੀਤ ਸਿੰਘ, ਮਲਕੀਤ ਸਿੰਘ, ਜਰਨੈਲ ਜੌੜਾ, ਜੋਗਿੰਦਰ ਸਿੰਘ, ਰਜਿੰਦਰ ਸਿੰਘ, ਗੁਰਦਿਆਲ ਸਿੰਘ, ਅਮਰੀਕ ਸਿੰਘ ਪਟਵਾਰੀ, ਕਮਲ ਬੀਜਾ, ਕਰਨੈਲ ਸਿੰਘ, ਹਰਬੰਸ ਸਿੰਘ, ਜਗਤਾਰ ਸਿੰਘ, ਨਿਸ਼ਾਨ ਸਿੰਘ, ਸਵਰਨ ਸਿੰਘ, ਸਤਵੀਰ ਸਿੰਘ ਜੌੜਾ, ਰਜਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੇਲ ਸਿੰਘ, ਚੀਮਾ ਦਸੂਹਾ, ਖੜੱਪਾ ਕੰਧਾਲਾ ਸ਼ੇਖਾ, ਹੈਪੀ ਅਤੇ ਸਤਨਾਮ ਸਿੰਘ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ


shivani attri

Content Editor

Related News