ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੌਲਾਂਗ ਟੋਲ ਪਲਾਜ਼ਾ ''ਤੇ 54ਵੇਂ ਦਿਨ ਵੀ ਖੋਲ੍ਹੀ ਰੱਖਿਆ ਮੋਰਚਾ

Friday, Nov 27, 2020 - 06:12 PM (IST)

ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੌਲਾਂਗ ਟੋਲ ਪਲਾਜ਼ਾ ''ਤੇ 54ਵੇਂ ਦਿਨ ਵੀ ਖੋਲ੍ਹੀ ਰੱਖਿਆ ਮੋਰਚਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਇਕ ਪਾਸੇ ਜਿੱਥੇ ਦੋਆਬਾ ਕਿਸਾਨ ਕਮੇਟੀ ਦੀ ਟੀਮ ਦਿੱਲੀ ਕੂਚ ਲਈ ਅੱਗੇ ਵਧ ਰਹੀ ਹੈ, ਉੱਥੇ ਹੀ ਬਦੂਜੀ ਟੀਮ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੌਲਾਂਗ ਤੋਲ ਪਲਾਜ਼ਾ 'ਤੇ ਅੱਜ 54ਵੇਂ ਦਿਨ ਵੀ ਮੋਰਚਾ ਖੋਲ੍ਹੀ ਰੱਖਿਆ। ਇਸ ਦੌਰਾਨ ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ ਦੀ ਅਗਵਾਈ 'ਚ ਇਕੱਠਾ ਹੋਏ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਕਿਸਾਨਾਂ ਦਾ ਜਬਰ ਨਾਲ ਰਾਹ ਡੱਕਣ ਵਾਲੀ ਖੱਟਰ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕਰਦੇ ਹੋਏ ਦੋਨਾਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ:ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਉਣ 'ਤੇ ਖਹਿਰਾ ਦਾ ਵੱਡਾ ਬਿਆਨ

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਭਾਜਪਾ ਸਰਕਾਰਾਂ ਦੇ ਜਬਰ ਦੇ ਬਾਵਜੂਦ ਲੱਖਾਂ ਕਿਸਾਨਾਂ ਦਿੱਲੀ ਘੇਰਨ ਲਈ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਦਸ਼ ਵਿਆਪੀ ਬਣ ਚੁੱਕਾ ਹੈ ਅਤੇ ਹੁਣ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਕੂਚ ਕਰ ਚੁੱਕੀ ਹਨ ਅਤੇ ਦਿੱਲੀ ਦੇ ਪੱਕੇ ਮੋਰਚੇ ਨਾਲ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ।

ਇਹ ਵੀ ਪੜ੍ਹੋ:ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ

ਅੱਜ ਧਰਨੇ ਦੌਰਾਨ ਪਿੰਡ ਬਰਿਆਰ ਦੀ ਸੰਗਤ ਨੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਕੋਟਲੀ, ਅਮਰਜੀਤ ਸਿੰਘ ਕੁਰਾਲਾ, ਦਵਿੰਦਰ ਸਿੰਘ ਮੂਨਕ, ਸਵਰਨ ਸਿੰਘ ਝੋਜੜਾ, ਜਗਤਾਰ ਸਿੰਘ ਬਸੀ ਜਲਾਲ, ਬਲਬੀਰ ਬਾਜਵਾ, ਬਾਜਵਾ ਘੋੜੇਵਾਹਾ, ਪੰਮਾ ਬਾਗ਼ੋਲਾਂ, ਸਾਬੀ ਬਾਗ਼ੋਲਾਂ, ਕਿਸ਼ਨ ਦਰਗਾਹੇੜੀ, ਬਲਦੇਵ ਸੋਤਲਾ, ਗੁਰਪ੍ਰੀਤ ਝੱਜੀਪਿੰਡ, ਗੁਰਮਿੰਦਰ ਦਾਰਾਪੁਰ, ਅਮਰੀਕ ਸਿੰਘ ਤੱਲਾ, ਸਮਨਪਦੀਪ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਤਰਸੇਮ ਲਾਲ, ਸ਼ਿਵ ਪੂਰਨ ਸਿੰਘ, ਲਖਵੀਰ ਸਿੰਘ, ਜਰਨੈਲ ਸਿੰਘ ਕੁਰਾਲਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ


author

shivani attri

Content Editor

Related News