ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਫੁਟਿਆ ਗੁੱਸਾ, ''ਮੋਦੀ ਸਰਕਾਰ ਮੁਰਦਾਬਾਦ'' ਦੇ ਨਾਅਰੇ ਲਾ ਕੱਢੀ ਭੜਾਸ

Saturday, Sep 26, 2020 - 11:42 AM (IST)

ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਫੁਟਿਆ ਗੁੱਸਾ, ''ਮੋਦੀ ਸਰਕਾਰ ਮੁਰਦਾਬਾਦ'' ਦੇ ਨਾਅਰੇ ਲਾ ਕੱਢੀ ਭੜਾਸ

ਫਗਵਾੜਾ (ਹਰਜੋਤ, ਜਲੋਟਾ)— ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਸ਼ੁੱਕਰਵਾਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਨੈਸ਼ਨਲ ਹਾਈਵੇਅ 'ਤੇ ਭਾਰੀ ਇਕੱਠ ਕਰਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਵੱਖ-ਵੱਖ ਥਾਵਾਂ ਤੋਂ ਪੁੱਜੇ। ਜਿਨ੍ਹਾਂ ਰੋਸ ਵਜੋਂ 'ਮੋਦੀ ਸਰਕਾਰ ਮੁਰਦਾਬਾਦ', 'ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ' ਦੇ ਨਾਅਰੇ ਲਾਏ। ਧਰਨੇ ਕਾਰਨ  ਜੀ. ਟੀ. ਰੋਡ 'ਤੇ ਆਵਾਜਈ 9 ਵਜੇ ਤੋਂ ਲੈ ਕੇ 4 ਵਜੇ ਤੱਕ ਠੱਪ ਰਹੀ।

PunjabKesari

ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਮੀਤ ਪ੍ਰਧਾਨ ਕ੍ਰਿਪਾਲ ਸਿੰਘ ਮੂਸਾਪੁਰ, ਦਵਿੰਦਰ ਸਿੰਘ ਸੰਧਵਾਂ, ਕੁਲਵਿੰਦਰ ਸਿੰਘ ਆਠੋਲੀ, ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਹਰਜਿੰਦਰ ਸਿੰਘ ਦੋਹਰਾ ਆਦਿ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਆਰਡੀਨੈਂਸਾ ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਪੰਜਾਬ ਦੇ ਕਿਸਾਨ ਵਿਆਪਕ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ।

ਇਹ ਵੀ ਪੜ੍ਹੋ: ਨਾਜਾਇਜ਼ ਸੰਬੰਧਾਂ 'ਚ ਪੁੱਤ ਬਣ ਰਿਹਾ ਸੀ ਰੋੜਾ, ਤੈਸ਼ 'ਚ ਆ ਕੇ ਕਲਯੁਗੀ ਮਾਂ ਨੇ ਦਿੱਤੀ ਖ਼ੌਫ਼ਨਾਕ ਮੌਤ

PunjabKesari

ਧਰਨੇ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਐਗਰੋ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, 'ਆਪ' ਆਗੂ ਸੰਤੋਸ਼ ਗੋਗੀ, ਲੋਕ ਇੰਨਸਾਫ਼ ਪਾਰਟੀ ਦੇ ਜਰਨੈਲ ਨੰਗਲ, ਬਸਪਾ ਦੇ ਹਰਭਜਨ ਸਿੰਘ ਬਲਾਲੋਂ, ਸੰਤ ਮਹਿੰਦਰਪਾਲ ਪੰਡਵਾਂ, ਗੁਰਨਾਮ ਸਿੰਘ ਥੇਹ ਵਾਲੇ, ਗਾਇਕ ਫ਼ਿਰੋਜ ਖਾਨ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆਂ, ਸੰਤ ਪ੍ਰਮੇਸ਼ਰ ਸਿੰਘ ਭੋਗਪੁਰ, ਆੜ੍ਹਤੀ ਐਸੋਸੀਏਸ਼ਨ ਵਲੋਂ ਨਰੇਸ਼ ਭਾਰਦਵਾਜ, ਦਲਜੀਤ ਰਾਜੂ ਦਿਹਾਤੀ ਪ੍ਰਧਾਨ, ਸੰਜੀਵ ਬੁੱਗਾ ਸ਼ਹਿਰੀ ਪ੍ਰਧਾਨ ਕਾਂਗਰਸ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਤੀਰਥ ਸਿੰਘ ਆਠੋਲੀ, ਗੁਰਦਿਆਲ ਸਿੰਘ ਲੱਖਪੁਰ. ਕਸ਼ਮੀਰ ਸਿੰਘ ਮੱਲ੍ਹੀ, ਕਰਮਜੀਤ ਸਿੰਘ ਕੰਮਾ ਯੂਥ ਕਾਂਗਰਸ ਪ੍ਰਧਾਨ ਫਗਵਾੜਾ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਦੁਕਾਨਦਾਰ ਤੇ ਹੋਰ ਵਰਗ ਸ਼ਾਮਿਲ ਹੋਇਆ।

ਉੱਧਰ, ਸ਼ਹਿਰ ਵੀ ਪੂਰਨ ਤੌਰ 'ਤੇ ਬੰਦ ਰਿਹਾ ਅਤੇ ਦੁਕਾਨਦਾਰ ਅਤੇ ਹੋਰ ਵਰਗ ਨੇ ਧਰਨੇ 'ਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਸਮਰਥਨ ਦਿੱਤਾ। ਅੱਜ ਸਵੇਰ ਤੋਂ ਧਰਨੇ ਵਾਲੀ ਥਾਂ 'ਤੇ ਐੱਸ. ਪੀ. ਮਨਵਿੰਦਰ ਸਿੰਘ, ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ, ਐੱਸ. ਐੱਚ. ਓ. ਸਤਨਾਮਪੁਰਾ ਊਸ਼ਾ ਰਾਣੀ ਦੀ ਅਗਵਾਈ 'ਚ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਵੱਡੀ ਗਿਣਤੀ 'ਚ ਪੁਲਸ ਫ਼ੋਰਸ ਤਾਇਨਾਤ ਕੀਤੀ ਹੋਈ ਸੀ। ਪੁਲਸ ਨੇ ਟ੍ਰੈਫ਼ਿਕ ਨੂੰ ਵੱਖਰੇ ਵੱਖਰੇ ਰੂਟਾ 'ਤੇ ਭੇਜ ਕੇ ਲੋਕਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ।

PunjabKesari

ਅਕਾਲੀ ਦਲ ਨੇ ਵੀ ਦਿੱਤਾ ਲਾਇਆ ਧਰਨਾ : ਇਸੇ ਦੌਰਾਨ ਅਕਾਲੀ ਦਲ ਨੇ ਮੇਹਲੀ ਮੇਹਟਾਂ ਬਾਈਪਾਸ 'ਤੇ ਹੁਸ਼ਿਆਰਪੁਰ ਚੌਕ ਨੇੜੇ ਰੈਲੀ ਕੀਤੀ। ਜਿਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਸਰਵਣ ਸਿੰਘ ਕੁਲਾਰ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਜਤਿੰਦਰ ਸਿੰਘ ਪਲਾਹੀ, ਗੁਰਦੁਆਰਾ ਜੱਟਾਂ ਖਲਵਾੜਾ ਗੇਟ ਦੇ ਪ੍ਰਧਾਨ ਸਾਈ ਮੋਹਨ ਸਿੰਘ, ਬਲਜਿੰਦਰ ਸਿੰਘ ਠੇਕੇਦਾਰ, ਸਰਬਜੀਤ ਕੌਰ, ਪਰਮਜੀਤ ਕੌਰ ਕੰਬੋਜ, ਸਤਨਾਮ ਸਿੰਘ ਅਰਸ਼ੀ, ਰਜਿੰਦਰ ਸਿੰਘ ਚੰਦੀ ਨੇ ਵੀ ਮੋਦੀ ਸਰਕਾਰ ਵਲੋਂ ਕਿਸਾਨਾਂ ਪ੍ਰਤੀ ਅਪਨਾਏ ਤਾਨਾਸ਼ਾਹੀ ਵਤੀਰੇ ਦੀ ਸਖ਼ਤ ਨਿੰਦਾ ਕੀਤੀ ਤੇ ਇਸ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਰੈਲੀ 'ਚ ਸ਼ਾਮਲ ਹੋਇਆ ਯੂਥ ਕਾਂਗਰਸ ਦਾ ਜਥਾ : ਕਿਸਾਨਾਂ ਦੀ ਰੈਲੀ ਨੂੰ ਸਮਰੱਥਨ ਦਿੰਦਿਆਂ ਯੂਥ ਕਾਂਗਰਸ ਫਗਵਾੜਾ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਨੌਜਵਾਨ ਸ਼ਾਮਿਲ ਹੋਏ । ਕਿਸਾਨਾਂ ਨੂੰ ਸਮਰੱਥਨ ਦਿੰਦਿਆਂ ਕੰਮਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਇਹ ਫ਼ੈਸਲਾ ਵਾਪਿਸ ਨਹੀਂ ਲੈਂਦੀ ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੰਨੀ ਸੱਲਣ, ਅੰਗੀ, ਮਾਨਨ, ਅਤੁੱਲ, ਸੁਖਪ੍ਰੀਤ ਖਲਿਆਣ, ਜਤਿੰਦਰ, ਮਨਜੀਤ ਖਲਵਾੜਾ, ਦੀਪ, ਕਰਨ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਘਰ 'ਚ 8 ਸਾਲਾ ਮਾਸੂਮ ਨੂੰ ਇਕੱਲੀ ਵੇਖ ਕੀਤਾ ਸ਼ਰਮਨਾਕ ਕਾਰਾ


author

shivani attri

Content Editor

Related News