ਪਿੰਡ ਜਹੂਰਾ ਨੇੜੇ ਅੱਗ ਲੱਗਣ ਕਾਰਨ ਕਿਸਾਨਾਂ ਦੀ 12 ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ
Wednesday, Apr 23, 2025 - 05:21 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਪਰਮਜੀਤ ਮੋਮੀ, ਗੁਪਤਾ,ਜਸਵਿੰਦਰ)- ਅੱਜ ਦੁਪਹਿਰ ਪਿੰਡ ਜਹੂਰਾ ਅਤੇ ਕਲਿਆਣਪੁਰ ਦੇ ਰਕਬੇ ਵਿਚ ਹੋਈ ਅਗਜ਼ਨੀ ਦੀ ਘਟਨਾ ਕਾਰਨ ਵੱਖ-ਵੱਖ ਕਿਸਾਨਾਂ ਦੀ ਲਗਭਗ 12 ਏਕੜ ਕਣਕ ਦੀ ਫ਼ਸਲ ਅਤੇ ਤੂੜੀ ਲਈ ਛੱਡਿਆ ਲਗਭਗ 10 ਏਕੜ ਨਾੜ ਸੜ ਗਿਆ।
ਜਦੋਂ ਅਚਾਨਕ ਕਣਕ ਦੀ ਫ਼ਸਲ ਨੂੰ ਅੱਗ ਲੱਗੀ ਅਤੇ ਅੱਗ ਤੇਜੀ ਨਾਲ ਫੈਲਣ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਲਾਕੇ ਦੇ ਕਿਸਾਨਾਂ ਅਤੇ ਨਜ਼ਦੀਕੀ ਪਿੰਡ ਚੱਕ ਸ਼ਕੂਰ ਦੀ ਸਮਾਜ ਸੇਵੀ ਸੰਸਥਾ ਵੱਲੋਂ ਬਣਾਈ ਗਈ ਪਾਣੀ ਦੀ ਵੱਡੀ ਟੈਂਕੀ ਦੀ ਮਦਦ ਨਾਲ ਕਾਫ਼ੀ ਜੱਦੋ-ਜ਼ਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਕੇ ਇਸ ਨੂੰ ਹੋਰ ਫ਼ੈਲਣ ਤੋਂ ਰੋਕਿਆ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਉਸ ਸਮੇਂ ਤੱਕ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਹੋਵੇਗਾ...
ਲੋਕਾਂ ਨੇ ਇਸ ਗੱਲ 'ਤੇ ਰੋਸ ਜਤਾਇਆ ਕਿ ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀ ਟੀਮ ਕਾਫ਼ੀ ਦੇਰ ਬਾਅਦ ਮੌਕੇ 'ਤੇ ਪਹੁੰਚੀ। ਅੱਗ ਲੱਗਣ ਕਾਰਨ ਸਿਮਰਜੀਤ ਕੌਰ ਪਤਨੀ ਬਲਵੀਰ ਸਿੰਘ ਵਾਸੀ ਕਲਿਆਣਪੁਰ ਦੀ ਲਗਭਗ 7 ਏਕੜ ਕਣਕ ਦੀ ਫ਼ਸਲ ਅਤੇ ਜਹੂਰਾ ਨਿਵਾਸੀ ਕਿਸਾਨ ਮਨਜੀਤ ਸਿੰਘ ਪੁੱਤਰ ਅਮਰ ਸਿੰਘ ਦੀ ਲਗਭਗ 5 ਏਕੜ ਕਣਕ ਦੀ ਫ਼ਸਲ ਤਬਾਹ ਹੋਈ ਹੈ। ਹੋਰਨਾਂ ਕਿਸਾਨਾਂ ਦਾ ਲਗਭਗ 10 ਏਕੜ ਨਾੜ ਵੀ ਅੱਗ ਦੀ ਭੇਟ ਚੜ੍ਹ ਗਿਆ। ਅੱਗ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਾਸ ਖ਼ਬਰ, ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e