ਬਿਜਲੀ ਦੀ ਚੰਗਿਆੜੀ ਕਾਰਨ ਕਿਸਾਨ ਦੀ ਢਾਈ ਏਕੜ ਕਣਕ ਸੜ ਕੇ ਸੁਆਹ
Thursday, Apr 25, 2024 - 02:06 PM (IST)
ਮੱਲ੍ਹੀਆਂ ਕਲਾਂ (ਟੁੱਟ)- ਸਥਾਨਕ ਕਸਬਾ ਮੱਲ੍ਹੀਆ ਕਲਾਂ ਵਿਖੇ ਸਿਖਰ ਦੁਪਹਿਰੇ ਇਕ ਕਿਸਾਨ ਦੀ ਬਿਜਲੀ ਦੀ ਚੰਗਿਆੜੀ ਡਿੱਗਣ ਕਾਰਨ ਢਾਈ ਏਕੜ ਕਣਕ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਪੀੜਤ ਭਜਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਮੱਲ੍ਹੀਆਂ ਕਲਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਜਦ ਕਣਕ ਦੀ ਕਟਾਈ ਕਰਨ ਵੇਲੇ ਜਦ ਹੀ ਕੰਬਾਈਨ ਖੇਤ ’ਚ ਹੀ ਅਜੇ ਦਾਖ਼ਲ ਹੋਈ, ਅਚਾਨਕ ਹੀ ਖੇਤ ’ਚੋਂ ਬਿਜਲੀ ਦੀ ਢਿੱਲੀਆਂ ਅਤੇ ਨੀਵੀਆਂ ਤਾਰਾਂ ’ਚੋਂ ਇਕ ਚੰਗਿਆੜੀ ਡਿੱਗਣ ਨਾਲ ਕਣਕ ਦੇ ਖੇਤਾਂ ’ਚ ਅੱਗ ਲੱਗ ਗਈ।
ਅੱਗ ਪੂਰੇ ਖੇਤ ’ਚ ਫੈਲ ਗਈ। ਇਸ ਮੌਕੇ ਮੌਕੇ ਹਾਜ਼ਰ ਲੋਕਾਂ ਨੇ ਫਾਇਰ ਬ੍ਰਿਗੇਡ ਗੱਡੀ ਬਾਰੇ ਰੋਸ ਕਰਦਿਆਂ ਆਖਿਆ ਕਿ ਜੇਕਰ ਫਾਇਰ ਬ੍ਰਿਗੇਡ ਗੱਡੀ ਸਮੇਂ ਸਿਰ ਪੁਹੰਚ ਜਾਂਦੀ ਤਾ ਪੀੜਤ ਕਿਸਾਨ ਨੁਕਸਾਨ ਹੋਣਾ ਬਚ ਸਕਦਾ ਸੀ। ਦੂਜੇ ਪਾਸੇ ਜੇਕਰ ਪਾਵਰਕਾਮ ਦੀ ਗੱਲ ਕਰੀਏ ਤਾਂ ਖੇਤ ’ਚ ਢਿੱਲੀਆਂ ਤੇ ਨੀਵੀਆਂ ਤਾਰਾਂ ਸਾਰੀ ਘਟਨਾ ਦਾ ਕਾਰਨ ਬਣੀਆਂ ਹਨ। ਪਤਾ ਲੱਗਦਿਆਂ ਹੀ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਮੌਕੇ ’ਤੇ ਪੁਹੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਬੀਬੀ ਮਾਨ ਨੇ ਬਿਜਲੀ ਵਿਭਾਗ ’ਤੇ ਸ਼ਿਕੰਜਾ ਕੱਸਦਿਆਂ ਹੁਕਮ ਕੀਤਾ ਕਿ ਤੁਰੰਤ ਢਿੱਲੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਦੇ ਨਾਲ ਹੀ ਤਹਿਸੀਲਦਾਰ ਨਕੋਦਰ ਨੂੰ ਤੁਰੰਤ ਗਿਰਦਾਵਰੀ ਕਰਨ ਲਈ ਆਖਿਆ ਤਾਂ ਜੋ ਪੀੜਤ ਨੂੰ ਮੁਆਵਜ਼ਾ ਮਿਲ ਸਕੇ।
ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਰਸਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8