ਮਿ੍ਰਤਕ ਕਿਸਾਨ ਭੁਪਿੰਦਰ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਦਾ ਚੈੱਕ ਭੇਂਟ

01/11/2021 3:09:25 PM

ਟਾਂਡਾ-ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼ ਚੌਹਾਨ)— ਕਿਸਾਨ ਅੰਦੋਲਨ ਦੌਰਾਨ ਮੌਤ ਦਾ ਸ਼ਿਕਾਰ ਹੋਏ ਪਿੰਡ ਰੜ੍ਹਾਂ ਦੇ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਦੇ ਪਰਿਵਾਰ ਦੀ ਸਹਾਇਤਾ ਲਈ ਜਿੱਥੇ ਵੱਖ-ਵੱਖ ਧਾਰਮਿਕ, ਸਮਾਜਿਕ ਸੰਗਠਨ ਅਤੇ ਸਿਆਸੀ ਆਗੂ ਆਦਿ ਅੱਗੇ ਆ ਰਹੇ ਹਨ, ਉਥੇ ਹੀ ਇਲਾਕੇ ਦੇ ਐੱਨ. ਆਰ. ਆਈ. ਵੀਰ ਵੀ ਪਿੱਛੇ ਨਹੀਂ ਹਨ।

ਇਹ ਵੀ ਪੜ੍ਹੋ :  ਹਾਦਸੇ ’ਚ ਪਤੀ ਦੇ ਬਚਣ ਦੀ ਉਮੀਦ ਛੱਡ ਚੁੱਕੀ ਪਤਨੀ ਨੇ ਮੌਤ ਨੂੰ ਲਾਇਆ ਗਲੇ

ਇਸ ਸੰਬੰਧ ’ਚ ਪਿੰਡ ਰੜ੍ਹਾਂ ਵਿਖੇ ਕਿਸਾਨ ਸੰਘਰਸ਼ ਕਮੇਟੀ ਐੱਨ. ਆਰ. ਡਬਲਿੳੂ. ਜਰਮਨੀ ਵੱਲੋਂ ਇਕ ਲੱਖ ਰੁਪਏ ਦਾ ਚੈੱਕ ਭੁਪਿੰਦਰ ਸਿੰਘ ਦੇ ਪੀੜਤ ਪਰਿਵਾਰ ਨੂੰ ਦਿੱਤਾ ਗਿਆ। ਨਿਰਮਲਾ ਆਸ਼ਰਮ ਰੜ੍ਹਾਂ ਦੇ ਮਹੰਤ ਬਾਬਾ ਲਖਵੀਰ ਸਿੰਘ ਲੱਖੀ ਦੀ ਹਾਜਰੀ ’ਚ ਸ. ਲਖਵਿੰਦਰ ਸਿੰਘ ਲੱਖੀ ਗਿਲਜੀਆ ਸਾਬਕਾ ਕਮਿਸ਼ਨਰ ਸੇਵਾ ਅਧਿਕਾਰ ਕਮਿਸ਼ਨ ਪੰਜਾਬ ਅਤੇ ਸ.ਮਲਕੀਤ ਸਿੰਘ ਜਰਮਨੀ(ਸਾਬਕਾ ਸਰਪੰਚ ਪਿੰਡ ਕੈਰੇਂ)ਵੱਲੋਂ ਭੁਪਿੰਦਰ ਸਿੰਘ ਦੀ ਪਤਨੀ ਬੀਬੀ ਕੁਲਦੀਪ ਕੌਰ ਅਤੇ ਬੇਟਾ ਚਰਨਜੀਤ ਸਿੰਘ ਨੂੰ ਇਕ ਲੱਖ ਰੁਪਏ ਦਾ ਚੈ੍ਕ ਨੂੰ ਭੇਂਟ ਕੀਤਾ।

ਇਹ ਵੀ ਪੜ੍ਹੋ :  ਜਲੰਧਰ ਵਿਖੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੈਪਟਨ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ (ਵੀਡੀਓ)

ਸਮਾਜ ਸੇਵਕ ਸੁਰਜੀਤ ਸਿੰਘ ਕੈਰੇਂ ਅਤੇ ਜਸਵੰਤ ਸਿੰਘ ਬਿੱਟੂ ਜਲਾਲਪੁਰ ਤੋਂ ਇਲਾਵਾ ਹੌਰਾਂ ਦੀ ਹਾਜ਼ਰੀ ’ਚ ਲੱਖੀ ਗਿਲਜੀਆ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਜਰਮਨ ਤੋਂ ਕਿਸਾਨ ਸੰਘਰਸ਼ ਕਮੇਟੀ ਐੱਨ. ਆਰ. ਡਬਲਿੳੂ. ਜਰਮਨੀ ਦੇ ਪ੍ਰਧਾਨ ਜਰਨੈਲ਼ ਸਿੰਘ ਮੁਲਤਾਨੀ, ਜਸਵੀਰ ਸਿੰਘ ਮੁਲਤਾਨੀ, ਉਪਕਾਰ ਸਿੰਘ, ਸੁਖਪਾਲ ਸਿੰਘ ਅਤੇ ਅਜਮੇਰ ਸਿੰਘ ਆਦਿ ਨੇ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢ ਕੇ ਇਸ ਪਰਿਵਾਰ ਦੀ ਮਦਦ ਕੀਤੀ ਹੈ ਅਤੇ ਅੱਗੇ ਤੋਂ ਵੀ ਇਨ੍ਹਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ :  ਹੁਣ ਆਦਮਪੁਰ ਤੋਂ ਮੁੰਬਈ ਦੀ ਫਲਾਈਟ ਨਹੀਂ ਭਰੇਗੀ ਉਡਾਣ, ਜਾਣੋ ਕਿਉਂ


shivani attri

Content Editor

Related News