ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਥਾਣੇ ਦਾ ਘਿਰਾਓ, ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

05/12/2020 1:25:45 AM

ਬਲਾਚੌਰ,( ਬ੍ਰਹਮਪੁਰੀ, ਬੈਂਸ) : ਪਿੰਡ ਸੰਡਰੇਵਾਲ ਦੀ ਲੜਕੀ ਨੇਹਾ ਪੁੱਤਰੀ ਸੁਰੇਸ਼ ਕੁਮਾਰ ਜੋ ਕਿ ਪਿੰਡ ਮਝੋਟ ਵਿਖ਼ੇ ਵਿਆਹੀ ਹੋਈ ਸੀ, ਦੀ ਕੱਲ ਸਹੁਰੇ ਘਰ ਸ਼ੱਕੀ ਹਾਲਾਤ 'ਚ ਮੌਤ ਹੋਈ ਸੀ। ਲੜਕੀ ਦੇ ਪਰਿਵਾਰ ਵਲੋਂ  ਉਨ੍ਹਾਂ ਦੀ ਲੜਕੀ ਦੀ ਸਾਜਿਸ਼ ਤਹਿਤ ਮੌਤ ਹੋਈ ਦੱਸਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨ ਥਾਣਾ ਸਦਰ ਵਿਖੇ ਲੜਕੀ ਦੇ ਪਤੀ ਹੇਮੰਤ, ਸੱਸ ਦਰਸਨਾ ਦੇਵੀ, ਸਹੁਰਾ ਸਰਵਣ ਦਾਸ, ਨਣਦ ਰਜਨੀ ਤੇ ਜੁਆਈ ਰਮਨ ਪਿੰਡ ਬੇਰਡੀ, ਨਣਦ ਰਿਪੀ ਰਤੇਵਾਲ ਖਿਲਾਫ ਐਫ. ਆਈ. ਆਰ. ਦਰਜ ਕਰਵਾਈ ਸੀ। ਪੁਲਸ ਵਲੋਂ ਦੇਰ ਰਾਤ ਹੇਮੰਤ ਜੁਆਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕਿ ਥਾਣੇ ਦਾ ਘਿਰਾਓ ਕੀਤਾ ਗਿਆ ਤੇ ਪੁਲਸ ਪ੍ਰਸ਼ਾਸਨ ਖਿਲਾਫ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਰਾਜਵਿੰਦਰ ਲੱਕੀ ਅਕਾਲੀ ਆਗੂ, ਰਾਹੁਲ ਅਦੋਆਣਾ ਭਾਜਪਾ, ਪਿੰਡ ਦੀ ਸਰਪੰਚ ਰੀਨਾ ਦੇਵੀਂ, ਲੜਕੀ ਦਾ ਪਿਤਾ ਸੁਰੇਸ਼ ਕੁਮਾਰ, ਚਾਚਾ ਵੇਦੀ, ਭਰਾ ਅਰੁਣ, ਦੇਵ ਰਾਜ ਸਾਬਕਾ ਸਰਪੰਚ, ਜੈ ਰਾਮ ਸਾਬਕਾ ਸਰਪੰਚ, ਬਾਬੂ ਲੰਬੜਦਾਰ, ਪ੍ਰਧਾਨ ਸੁਨੀਲ ਕੁਮਾਰ,, ਜਸਪਾਲ ਆਦਿ ਨੇ ਆਪਣੇ ਪਿੰਡ ਨਿਵਾਸੀਆਂ ਨਾਲ ਇਸ ਗੱਲ ਦੀ ਸਹਿਮਤੀ ਮੌਕੇ ਜਤਿੰਦਰ ਜੀਤ ਸਿੰਘ ਡੀ. ਐਸ. ਪੀ. ਭਰਤ ਮਸੀਹ ਲੱਧੜ ਸਦਰ, ਅਨਵਰ ਅਲੀ ਸਿਟੀ ਐਸ. ਐੱਚ. ਓ. ਆਦਿ ਹਾਜ਼ਰ ਸਨ। 
24 ਘੰਟੇ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਥਾਣੇ ਅੱਗੇ ਲਾਇਆ ਧਰਨਾ ਚੁੱਕਿਆ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਉਪਰੰਤ ਲਾਸ਼ ਦਾ ਸੰਸਕਾਰ ਕਰਨ ਦੀ ਮੰਗ 'ਤੇ ਕਾਇਮ ਰਹੇ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਵਰਾਂ ਨੇ ਕਿਹਾ ਕਿ ਕੱਲ ਤੱਕ ਬਾਕੀ ਕਥਿਤ ਦੋਸ਼ੀਆਂ ਨੂੰ ਜੇਕਰ ਨਾ ਗ੍ਰਿਫਤਾਰ ਕੀਤਾ ਗਿਆ ਤਾਂ ਜਬਰਦਸਤ ਪ੍ਰਦਰਸ਼ਨ ਕਰਨ ਉਪਰੰਤ ਥਾਣੇ ਦਾ ਘਿਰਾਓ ਕੀਤਾ ਜਾਵੇਗਾ।  ਖ਼ਬਰ ਲਿਖਣ ਤਕ ਲਾਸ਼ ਹਸਪਤਾਲ ਸੀ।


Deepak Kumar

Content Editor

Related News