ਪਾਣੀ ਦਾ ਡਿੱਗਦਾ ਪੱਧਰ ਖ਼ਤਰੇ ਦੀ ਘੰਟੀ, ਝੱਲਣੀ ਪੈ ਸਕਦੀ ਹੈ ਜਲ ਸੰਕਟ ਦੀ ਭਿਆਨਕ ਮਾਰ

Thursday, Dec 29, 2022 - 06:52 PM (IST)

ਪਾਣੀ ਦਾ ਡਿੱਗਦਾ ਪੱਧਰ ਖ਼ਤਰੇ ਦੀ ਘੰਟੀ, ਝੱਲਣੀ ਪੈ ਸਕਦੀ ਹੈ ਜਲ ਸੰਕਟ ਦੀ ਭਿਆਨਕ ਮਾਰ

ਕਪੂਰਥਲਾ (ਮਹਾਜਨ) : ਪਾਣੀ ਸਾਡੀ ਜ਼ਿੰਦਗੀ ਲਈ ਬਹੁਤ ਅਹਿਮ ਹੈ, ਇਹ ਧਰਤੀ ’ਤੇ ਰਹਿਣ ਵਾਲੇ ਸਾਰੇ ਪ੍ਰਾਣੀਆਂ ਦਾ ਜੀਵਨ ਦਾ ਅਧਾਰ ਹੈ। ਅਸੀ ਖਾਣੇ ਬਿਨਾਂ ਤਾਂ 2 ਦਿਨ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਿਨਾਂ ਅੱਧਾ ਦਿਨ ਬਿਤਾਉਣਾ ਵੀ ਔਖਾ ਹੋ ਜਾਂਦਾ ਹੈ, ਇਹ ਜਾਣਦੇ ਹੋਏ ਵੀ ਕਿ ਪਾਣੀ ਹੀ ਜੀਵਨ ਹੈ। ਅਸੀਂ ਇਸ ਅਹਿਮੀਅਤ ਤੋਂ ਅਣਜਾਣ ਬਣੇ ਹੋਏ ਹਾਂ ਤੇ ਲਗਾਤਾਰ ਇਸ ਦੀ ਬਰਬਾਦੀ ਕਰ ਰਹੇ ਹਾਂ। ਅਸੀਂ ਪਾਣੀ ਦੀ ਇੰਨੀ ਬਰਬਾਦੀ ਕਰ ਰਹੇ ਹਾਂ ਕਿ ਸਾਨੂੰ ਇਹ ਆਮ ਜਿਹੀ ਚੀਜ਼ ਲੱਗਦੀ ਹੈ ਪਰ ਆਮ ਜਿਹੀ ਚੀਜ਼ ਅਸਲ ’ਚ ਬਹੁਤ ਅਨਮੋਲ ਹੈ।

ਇਹ ਵੀ ਪੜ੍ਹੋ : ਸਿੱਖਾਂ ਦੀ ਧਾਰਮਿਕ ਮੈਨੇਜਮੈਂਟ ਵਿਚ ਸਰਕਾਰ ਦਾ ਦਖ਼ਲ ਨਹੀਂ, ਛੇਤੀ ਹੋਣਗੀਆਂ ਚੋਣਾਂ : ਵਿਜ

ਅਸਲ ’ਚ ਅਸੀਂ ਪਾਣੀ ਦੀ ਵਰਤੋਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਤੇ ਨਾ ਹੀ ਦੂਜਿਆਂ ਨੂੰ ਇਸ ਦਾ ਮਹੱਤਵ ਦੱਸ ਰਹੇ ਹਾਂ। ਜੇ ਜਨਤਕ ਖੇਤਰ ’ਚ ਕਿਤੇ ਟੂਟੀ ਖੁੱਲ੍ਹੀ ਹੋਵੇ ਤਾਂ ਉਸਨੂੰ ਬੰਦ ਕਰਨਾ ਅਸੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਨਹਾਉਣ, ਕੱਪੜੇ ਧੋਣ ਤੇ ਸਫ਼ਾਈ ਲਈ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ : 27 ਲੱਖ 'ਚ ਕੈਨੇਡਾ ਭੇਜਣ ਦਾ ਹੋਇਆ ਸੀ ਇਕਰਾਰ, ਬਦਲ ਗਈ ਸਾਰੀ ਖੇਡ, ਮਾਮਲਾ ਪਹੁੰਚਿਆ ਥਾਣੇ

ਸਾਡੇ ਦੇਸ਼ ’ਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਜਿੱਥੇ ਲੋਕ ਪਾਣੀ ਦੀ ਕਿੱਲਤ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਪਸ਼ੂ ਪੰਛੀ ਵੀ ਪਿਆਸ ਨਾਲ ਮਰ ਰਹੇ ਹਨ, ਉੱਥੇ ਹੀ ਬਹੁਤ ਸਾਰੀਆਂ ਥਾਵਾਂ ’ਤੇ ਇਕ ਬਾਲਟੀ ਪਾਣੀ ਲੈਣ ਲਈ ਲੋਕਾਂ ਨੂੰ ਕਈ ਕਈ ਮੀਲ ਚੱਲਣਾ ਪੈਂਦਾ ਹੈ। ਦੁਨੀਆ ਦੇ ਕਈ ਹਿੱਸਿਆਂ ’ਚ ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ’ਚ ਜਲ ਸੰਕਟ ਵਧਦਾ ਜਾ ਰਿਹਾ ਹੈ। ਜੇ ਪਾਣੀ ਦੀ ਇੰਝ ਹੀ ਬਰਬਾਦੀ ਹੁੰਦੀ ਰਹੀ ਤਾਂ ਅੰਦਾਜ਼ਾ ਹੈ ਕਿ 2025 ਤੱਕ ਵਿਸ਼ਵ ਦੀ ਅੱਧੀ ਆਬਾਦੀ ਜਲ ਸੰਕਟ ਦੀ ਭਿਆਨਕ ਮਾਰ ਝੱਲੇਗੀ। ਸਰਕਾਰ ਤੇਜ਼ੀ ਨਾਲ ਪਾਣੀ ਦੀ ਸਮੱਸਿਆ ਦਾ ਹੱਲ ਕੱਢਣ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ : ਹੁਣ ਬਸਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਡਰਦਿਆਂ ਟਰਾਂਸਫਰ ਵੀ ਕਰ ਦਿੱਤੇ ਪੈਸੇ

ਕੀ ਹੈ ਪਾਣੀ ਦੀ ਕਿੱਲਤ

ਦੁਨੀਆ ’ਚ ਹਰ ਸਾਲ 22 ਮਾਰਚ ਦਾ ਦਿਨ ਵਿਸ਼ਵ ਜਲ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਾਣੀ ਦੀ ਕਿੱਲਤ ਨਾਲ ਕਿਨੇ ਬੁਰੇ ਹਾਲਾਤ ਹਨ।
ਦੁਨੀਆ ’ਚ 65 ਕਰੋੜ ਲੋਕਾਂ ਦੇ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ।
5 ਸਾਲ ਦੇ ਘੱਟ ਉਮਰ ਦੇ 900 ਬੱਚੇ ਰੋਜ਼ਾਨਾ ਡਾਇਰੀਆ ਨਾਲ ਮਰ ਰਹੇ ਹਨ, ਮਤਲਬ ਹਰ 2 ਮਿੰਟ ’ਚ 1 ਬੱਚਾ।
10 ਲੋਕਾਂ ਦੇ ਪਿੱਛੇ 1 ਇਨਸਾਨ ਦੇ ਕੋਲ ਸਾਫ਼ ਪੀਣਯੋਗ ਪਾਣੀ ਨਹੀਂ ਹੁੰਦਾ।
ਦੁਨੀਆ ’ਚ ਔਰਤਾਂ ਤੇ ਬੱਚੇ 12.5 ਕਰੋੜ ਘੰਟੇ ਪਾਣੀ ਜਮ੍ਹਾ ਕਰਨ ’ਚ ਖ਼ਰਚ ਕਰਦੇ ਹਨ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਵਾਲੇ ਸਾਬਕਾ ਮੰਤਰੀਆਂ ਖ਼ਿਲਾਫ਼ ਜਾਂਚ ਤੇਜ਼, CM ਨੇ ਵਿਜੀਲੈਂਸ ਨੂੰ ਦਿੱਤਾ ਫ੍ਰੀ ਹੈਂਡ

ਕਿਵੇਂ ਕਰੀਏ ਪਾਣੀ ਦੀ ਬੱਚਤ

ਪਾਣੀ ਦੀ ਬੱਚਤ ਘਰ ਤੋਂ ਹੀ ਸ਼ੁਰੂ ਕਰੋ, ਤੁਹਾਡੀ ਥੋੜ੍ਹੀ ਜਿਹੀ ਸਮਝਦਾਰੀ ਆਉਣ ਵਾਲੀ ਪੀੜ੍ਹੀ ਨੂੰ ਇਹ ਅਹਿਮ ਸੌਗਾਤ ਤੋਹਫ਼ੇ ਦੇ ਸਕਦੇ ਹਾਂ।
ਬੁਰਸ਼, ਕੱਪੜੇ, ਭਾਂਡੇ ਆਦਿ ਧੋਂਦੇ ਸਮੇਂ ਲੋੜ ਨਾ ਹੋਣ ’ਤੇ ਟੂਟੀ ਨੂੰ ਖੁੱਲ੍ਹੀ ਨਾ ਛੱਡੋ, ਇਸ ਤਰ੍ਹਾਂ ਦੀ ਬੱਚਤ ਨਾਲ ਅਸੀ ਹਰ ਮਿੰਟ 6 ਹਜ਼ਾਰ ਲਿਟਰ ਪਾਣੀ ਬਚਾ ਸਕਦੇ ਹਾਂ।
ਬੂਟੇ ਲਗਾਓ, ਮੀਂਹ ਲਈ ਇਹ ਕਾਫ਼ੀ ਮਦਦਗਾਰ ਹੁੰਦੇ ਹਨ, ਮੀਂਹ ਪਵੇਗਾ ਤਾਂ ਨਦੀਆਂ-ਨਾਲੇ ਭਰ ਜਾਣਗੇ।
ਬਗੀਚੇ ’ਚ ਸਵੇਰੇ-ਸ਼ਾਮ ਪਾਣੀ ਦਿਓ, ਦੁਪਹਿਰ ਨੂੰ ਪਾਣੀ ਦੇਣਾ ਵਿਅਰਥ ਹੈ ਕਿਉਂਕਿ ਉਹ ਭਾਫ ਬਣ ਕੇ ਉੱਡ ਜਾਂਦਾ ਹੈ।
ਵਾਹਨਾਂ ਨੂੰ ਧੋਂਦੇ ਸਮੇਂ ਪਾਣੀ ਦੀ ਕਾਫ਼ੀ ਬਰਬਾਦੀ ਹੁੰਦੀ ਹੈ, ਇਸ ਦੀ ਥਾਂ ਤੁਸੀ ਗਿੱਲੇ ਕੱਪੜੇ ਦੀ ਵਰਤੋਂ ਕਰ ਸਕਦੇ ਹੋ ਜਾਂ ਬਾਲਟੀ ’ਚ ਪਾਣੀ ਲੈ ਕੇ ਵਾਹਨਾਂ ਨੂੰ ਧੋ ਸਕਦੇ ਹੋ। 
ਬੂਟਿਆਂ ਨੂੰ ਪਾਈਪ ਨਾਲ ਨਹੀਂ ਸਗੋਂ ਕੈਨ ਦੀ ਮਦਦ ਨਾਲ ਪਾਣੀ ਦਿਓ।
ਪਬਲਿਕ ਏਰੀਆ ਜਾਂ ਆਪਣੇ ਆਲੇ ਦੁਆਲੇ ਕਿਤੇ ਵੀ ਪਾਣੀ ਦੀ ਬਰਬਾਦੀ ਹੋ ਰਹੀ ਹੋਵੇ ਤਾਂ ਤੁਰੰਤ ਕਾਰਵਾਈ ਕਰੋ ਨਾਲ ਹੀ ਹੋਰ ਲੋਕਾਂ ਨੂੰ ਪਾਣੀ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰੋ।
 


author

Harnek Seechewal

Content Editor

Related News