ਸੋਸ਼ਲ ਮੀਡੀਆ ''ਤੇ ਅਸ਼ਲੀਲ ਤਸਵੀਰਾਂ ਪੋਸਟ ਕਰਕੇ NRI ਮਹਿਲਾ ਨੂੰ ਕੀਤਾ ਬਦਨਾਮ

Tuesday, Jan 07, 2020 - 05:29 PM (IST)

ਸੋਸ਼ਲ ਮੀਡੀਆ ''ਤੇ ਅਸ਼ਲੀਲ ਤਸਵੀਰਾਂ ਪੋਸਟ ਕਰਕੇ  NRI ਮਹਿਲਾ ਨੂੰ ਕੀਤਾ ਬਦਨਾਮ

ਕਪੂਰਥਲਾ —ਫੇਸਬੁੱਕ 'ਤੇ ਫਰਜ਼ੀ ਅਕਾਊਂਟ ਬਣਾ ਕੇ ਇਟਲੀ 'ਚ ਰਹਿੰਦੀ ਕਪੂਰਥਲਾ ਦੇ ਮੁਹੱਲਾ ਕਿਲੇਵਾਲਾ ਵਾਸੀ ਮਹਿਲਾ ਨੂੰ ਇਕ ਵਿਅਕਤੀ ਨੇ ਬਦਨਾਮ ਕਰ ਦਿੱਤਾ। ਦੋ ਲੋਕ ਮਹਿਲਾ ਨੂੰ ਬਦਨਾਮ ਕਰਨ ਲਈ ਵੱਖ-ਵੱਖ ਲੋਕਾਂ ਦੇ ਨਾਲ ਉਸ ਦੀ ਤਸਵੀਰ ਲਗਾ ਕੇ ਗਲਤ ਕੁਮੈਂਟ ਕਰਦੇ ਸਨ। ਥਾਣਾ ਸਿਟੀ ਦੀ ਪੁਲਸ ਨੇ ਹਰਕੀਰਤ ਸਿੰਘ ਵਾਸੀ ਸ਼ੇਰਪੁਰ ਮਛਰਾਏ, ਫਤਿਹਗੜ੍ਹ ਸਾਹਿਬ ਅਤੇ ਹਰਜੀਤ ਸਿੰਘ ਵਾਸੀ ਮਕਾਨ 13-ਏ, ਈਸ਼ਵਰ ਨਗਰ, ਅੰਮ੍ਰਿਤਸਰ ਖਿਲਾਫ ਆਈ. ਟੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।

ਐੱਸ. ਐੱਸ. ਪੀ. ਬਲਵਿੰਦਰ ਸਿੰਘ ਨੂੰ 15 ਜਨਵਰੀ 2019 ਨੂੰ ਆਨਲਾਈਨ ਭੇਜੀ ਗਈ ਸ਼ਿਕਾਇਤ 'ਚ ਦਵਿੰਦਰ ਸਿੰਘ ਦੀ ਪਤਨੀ ਸੀਮਾ ਕੌਰ ਨੇ ਦੱਸਿਆ ਕਿ ਕਪੂਰਥਲਾ 'ਚ ਉਸ ਦਾ ਸਹੁਰਾ ਘਰ ਹੈ। ਉਹ ਕਰੀਬ 10 ਸਾਲਾਂ ਤੋਂ ਇਟਲੀ 'ਚ ਪਤੀ ਨਾਲ ਰਹਿ ਰਹੀ ਹੈ। ਭਾਰਤ 'ਚ ਕੁਝ ਲੋਕ ਫੇਸਬੁੱਕ 'ਤੇ ਉਸ ਦੀਆਂ ਤਸਵੀਰਾਂ ਅਣਜਾਣ ਵਿਅਕਤੀਆਂ ਨਾਲ ਲਗਾ ਕੇ ਪੋਸਟ ਕਰ ਰਹੇ ਹਨ। ਇਸ ਦੇ ਨਾਲ ਹੀ ਮੁਲਜ਼ਮ ਗਲਤ ਕੁਮੈਂਟਸ ਵੀ ਕਰ ਰਹੇ ਹਨ। ਮੁਲਜ਼ਮ ਉਸ ਦਾ ਵਿਆਹੁਤਾ ਜੀਵਨ ਬਰਬਾਦ ਕਰਨ 'ਤੇ ਤੁਲੇ ਹੋਏ ਹਨ। ਉਨ੍ਹਾਂ ਦਾ ਕਿਸੇ ਨਾਲ ਕੋਈ ਵੀ ਝਗੜਾ ਜਾਂ ਲੈਣ-ਦੇਣ ਨਹੀਂ ਹੈ। ਸ਼ਿਕਾਇਤ ਦੇ ਆਧਾਰ 'ਤੇ ਇੰਚਾਰਜ ਸਟੇਟ ਸਾਈਬਰ ਸੈੱਲ ਹਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਕ ਸਾਲ ਬਾਅਦ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਹਰਕੀਰਤ ਸਿੰਘ ਅਤੇ ਹਰਜੀਤ ਸਿੰਘ ਨੇ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਸ਼ਿਕਾਇਤ ਕਰਤਾ ਮਹਿਲਾ ਅਤੇ ਉਸ ਦੇ ਪਰਿਵਾਰ ਦੀਆਂ ਅਸ਼ਲੀਲ ਤਸਵੀਰਾਂ ਲਗਾ ਕੇ ਬਦਨਾਮ ਕਰ ਰਹੇ ਹਨ।


author

shivani attri

Content Editor

Related News